ਮਹਾਂਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੇ ਓ.ਐੱਸ.ਡੀ. ਰਮੇਸ਼ਵਰ
ਨਾਇਕ ਗੁਰਦੁਆਰਾ ਨੌਵੀਂ ਪਾਤਿਸ਼ਾਹੀ ਸਾਹਿਬ ਹੋਏ ਨਤਮਸਤਕ
ਬਾਬਾ ਬਕਾਲਾ ਸਾਹਿਬ, 11 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ) ਅੱਜ ਇੱਥੇ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਸ੍ਰੀ ਦਵਿੰਦਰ ਫੜਨਵੀਸ ਦੇ ਓ. ਐੱਸ.
ਬਾਬਾ ਬਕਾਲਾ ਸਾਹਿਬ, 11 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ) ਅੱਜ ਇੱਥੇ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਸ੍ਰੀ ਦਵਿੰਦਰ ਫੜਨਵੀਸ ਦੇ ਓ.ਐੱਸ.ਡੀ. ਸ੍ਰੀ ਰਮੇਸ਼ਵਰ ਨਾਇਕ (ਜੋ ਕਿ ਭਾਈ ਮੱਖਣ ਸਾਹ ਲੁਬਾਣਾ ਦੀ ਗਿਆਰਵੀ ਪੀੜੀ ਚੋਂ ਹਨ), ਇਤਿਹਾਸਕ ਗੁਰਦੁਆਰਾ ਸਾਹਿਬ ਪਾਤਿਸ਼ਾਹੀ ਨੌਵੀਂ ਵਿਖੇ ਨਤਮਸਤਕ ਹੋਏ, ਜਿੱਥੇ ਉਨ੍ਹਾਂ ਕੜਾਹਿ ਪ੍ਰਸ਼ਾਦਿ ਦੀ ਦੇਗ ਕਰਾਈ ਅਤੇ ਕੁਝ ਸਮਾਂ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ । ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੀਤ ਮੈਨੇਜਰ ਭਾਈ ਸ਼ੇਰ ਸਿੰਘ ਨੇ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ । ਸ੍ਰੀ ਰਮੇਸ਼ਵਰ ਨਾਇਕ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵਲੋਂ ਭਾਈ ਮੱਖਣ ਸਾਹ ਲੁਬਾਣਾ ਦਾ ਬੇੜਾ ਬੰਨੇ ਲਾਉਣ ਅਤੇ ਬਾਬਾ ਬਕਾਲਾ ਸਾਹਿਬ ਵਿਖੇ ਪਰਗਟ ਹੋਣ ਸੰਬੰਧੀ ਇਤਿਹਾਸ ਤੋਂ ਵੀ ਜਾਣੂੰ ਹੋਏ ।। ਇਸ ਮੌਕੇ ਉਨ੍ਹਾਂ ਦੇ ਨਾਲ ਬਾਬਾ ਪਰਮਵੀਰ ਸਿੰਘ ਪੋਤਰਾ ਬਾਬਾ ਜੋਗਿੰਦਰ ਸਿੰਘ ਮੋਨੀ, ਸ੍ਰੀ ਹਜੂਰ ਸਾਹਿਬ ਵਾਲੇ ਵੀ ਸਨ । ਇਸ ਮੌਕੇ ਮੈਨੇਜਰ ਭਾਈ ਨਿਸ਼ਾਨ ਸਿੰਘ ਜੱਫਰਵਾਲ, ਹੈੱਡਗ੍ਰੰਥੀ ਭਾਈ ਹਰਦੇਵ ਸਿੰਘ, ਅਮਰਜੀਤ ਸਿੰਘ ਅਕਾਊਟ, ਇੰਚਾਰਜ ਸੁਖਵਿੰਦਰ ਸਿੰਘ ਬੁਤਾਲਾ, ਦਿਲਬਾਗ ਸਿੰਘ ਸ਼ੇਖ ਤਰਨ ਤਾਰਨ, ਸਤਵਿੰਦਰ ਸਿੰਘ ਧਿਆਨਪੁਰ ਸੁਪਰਵਾਈਜਰ, ਤੇਜਿੰਦਰ ਸਿੰਘ ਬੱਲ ਸਠਿਆਲਾ, ਜਗਤਾਰ ਸਿੰਘ ਬਹਾਦਰਪੁਰ, ਜਸਵਿੰਦਰ ਸਿੰਘ ਕਾਲਾ, ਮੰਗਦੀਪ ਸਿੰਘ, ਹਰਪ੍ਰੀਤ ਸਿੰਘ ਆਨੰਦ, ਸੁਖਜਿੰਦਰ ਸਿੰਘ ਸ਼ੈਰੀ, ਹਰਦੀਪ ਸਿੰਘ, ਜਸਬੀਰ ਸਿੰਘ ਖੱਬੇ, ਜਰਮਨਜੀਤ ਸਿੰਘ ਜਲਾਲ ਉਸਮਾ, ਨਿਰਮਲ ਸਿੰਘ, ਸਰਬਜੀਤ ਸਿੰਘ ਪੱਡਾ ਅਤੇ ਹੋਰ ਹਾਜ਼ਰ ਸਨ। 11 ਏਐਸਆਰ83