12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਦਾਣਾ ਮੰਡੀ ਪਾਖਰਪੁਰ ’ਚ ਖੁੱਲ੍ਹੇ ਅਸਮਾਨ ਥੱਲੇ ਪਈ ਫਸਲ ਮੀਂਹ ਪੈਣ ਨਾਲ ਭਿੱਜੀ

ਜੈਂਤੀਪੁਰ ,11 ਅਕਤੂਬਰ (ਭੁਪਿੰਦਰ ਸਿੰਘ ਗਿੱਲ )-ਅੱਜ ਸਵੇਰੇ ਪਈ ਅਚਾਨਕ ਬਾਰਿਸ਼ ਕਾਰਨ ਅਨਾਜ ਮੰਡੀ ਪਾਖਰਪੁਰ ’ਚ ਆੜਤੀਆਂ ਵਲੋਂ ਲੱਖ ਜਤਨ ਕਾਰਨ ਦੇ ਬਾਵਜੂਦ ਝੋਨਾ ਭਿੱਜਦਾ ਵੇਖਿਆ ਗਿਆ। ਕਿਸਾਨਾਂ, ਮਜਦੂਰਾਂ ਤੇ ਆੜਤੀਆਂ ਦੀ ਸਾਲ ਭਰ ਦੀ ਕਮਾਈ ਬਾਰਿਸ਼ ਦੀ ਭੇਟ ਚੜਦੀ ਵੇਖੀ ਗਈ ਮੰਡੀ ਵਿਚ ਕਈ ਥਾਵਾਂ ’ਤੇ ਝੋਨੇ ਦੀਆਂ ਬੋਰੀਆਂ ਦੀਆਂ ਲੱਗੀਆਂ ਧਾਗਾ ਤਰਪਾਲਾਂ ਪਾਉਣ ਦੇ ਬਾਵਜੂਦ ਵੀ ਭਿੱਜਦੀਆਂ ਵੇਖੀਆਂ ਗਈਆਂ।

Ad Position 21
No active advertisement
ਅਜੀਤ ਡੈਸਕ 12-10-2026
ਜੈਂਤੀਪੁਰ ,11 ਅਕਤੂਬਰ (ਭੁਪਿੰਦਰ ਸਿੰਘ ਗਿੱਲ )-ਅੱਜ ਸਵੇਰੇ ਪਈ ਅਚਾਨਕ ਬਾਰਿਸ਼ ਕਾਰਨ ਅਨਾਜ ਮੰਡੀ ਪਾਖਰਪੁਰ ’ਚ ਆੜਤੀਆਂ ਵਲੋਂ ਲੱਖ ਜਤਨ ਕਾਰਨ ਦੇ ਬਾਵਜੂਦ ਝੋਨਾ ਭਿੱਜਦਾ ਵੇਖਿਆ ਗਿਆ। ਕਿਸਾਨਾਂ, ਮਜਦੂਰਾਂ ਤੇ ਆੜਤੀਆਂ ਦੀ ਸਾਲ ਭਰ ਦੀ ਕਮਾਈ ਬਾਰਿਸ਼ ਦੀ ਭੇਟ ਚੜਦੀ ਵੇਖੀ ਗਈ ਮੰਡੀ ਵਿਚ ਕਈ ਥਾਵਾਂ ’ਤੇ ਝੋਨੇ ਦੀਆਂ ਬੋਰੀਆਂ ਦੀਆਂ ਲੱਗੀਆਂ ਧਾਗਾ ਤਰਪਾਲਾਂ ਪਾਉਣ ਦੇ ਬਾਵਜੂਦ ਵੀ ਭਿੱਜਦੀਆਂ ਵੇਖੀਆਂ ਗਈਆਂ। ਭਾਵੇਂ ਕੁਦਰਤ ਦੇ ਸਾਹਮਣੇ ਕਿਸੇ ਦਾ ਜ਼ੋਰ ਨਹੀਂ ਸੀ ਪਰ ਮੌਸਮ ਦੇ ਮਿਜਾਜ ਨੂੰ ਵੇਖ ਕੇ ਮੰਡੀ ਬੋਰਡ ਨੂੰ ਅਗਾਊਂ ਪ੍ਰਬੰਧ ਕਰਨੇ ਜਰੂਰੀ ਸਨ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਗੁਰਮੀਤ ਸਿੰਘ ਬੱਲ ਤੇ ਸਾਥੀ ਆੜਤੀਆਂ ਵਲੋਂ ਸਰਕਾਰ ਤੋਂ ਮੰਗ ਕੀਤੀ ਕਿ ਸਾਡੀ ਦਾਣਾ ਮੰਡੀ ਪਾਖਰਪੁਰ ’ਚ ਦੋ ਸੈਡ ਮਨਜੂਰ ਹੋਏ ਸਨ ਜਿਨ੍ਹਾਂ ਵਿਚੋਂ ਇਕ ਸ਼ੈੱਡ ਤਿਆਰ ਕੀਤਾ ਗਿਆ ਹੈ ਤੇ ਜਲਦੀ ਜਲਦੀ ਦੂਜਾ ਸ਼ੈੱਡ ਵੀ ਤਿਆਰ ਕਰਵਾਇਆ ਜਾਵੇ ਤਾ ਸਾਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ।
Ad Position 22
No active advertisement
ਪਿਛਲੀ ਖ਼ਬਰ ਸੀ.ਬੀ.ਆਈ. ਹਾਈ ਕੋਰਟ ਦੇ ਆਦੇਸ਼ਾਂ ਅਨੁਸਾਰ ਪੰਜਾਬ ਵਿਚ ਭ੍ਰਿਸ਼ਟਾਚਾਰ ਦੀ ਕਰ ਰਹੀ ਹੈ ਜਾਂਚ– ਪ੍ਰਦੀਪ ਸਿੰਘ ਭੁੱਲਰ ਅਗਲੀ ਖ਼ਬਰ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੇ ਓ.ਐੱਸ.ਡੀ. ਰਮੇਸ਼ਵਰ ਨਾਇਕ ਗੁਰਦੁਆਰਾ ਨੌਵੀਂ ਪਾਤਿਸ਼ਾਹੀ ਸਾਹਿਬ ਹੋਏ ਨ...
Ad Position 24