ਦਸ ਪਰਚਿਆਂ ਚ ਸ਼ਾਮਿਲ ਮਨਦੀਪ ਸਿੰਘ ਉਰਫ ਮਨੀ ਵਾਸੀ ਪਿੰਡ ਤਰਸਿੱਕਾ ਦੇ ਭਗੌੜੇ ਨੂੰ ਕੀਤਾ ਗ੍ਰਿਫ਼ਤਾਰ
ਤਰਸਿੱਕਾ, 17 ਅਕਤੂਬਰ (ਅਤਰ ਸਿੰਘ ਤਰਸਿੱਕਾ)-ਥਾਣਾ ਤਰਸਿੱਕਾ ਦੀ ਪੁਲਿਸ ਵਲੋਂ ਸਬ ਇੰਸਪੈਕਟਰ ਅਮਰੀਕ ਸਿੰਘ ਐਸ. ਐਚ.
ਤਰਸਿੱਕਾ, 17 ਅਕਤੂਬਰ (ਅਤਰ ਸਿੰਘ ਤਰਸਿੱਕਾ)-ਥਾਣਾ ਤਰਸਿੱਕਾ ਦੀ ਪੁਲਿਸ ਵਲੋਂ ਸਬ ਇੰਸਪੈਕਟਰ ਅਮਰੀਕ ਸਿੰਘ ਐਸ. ਐਚ. ਓ. ਥਾਣਾ ਤਰਸਿੱਕਾ ਦੀ ਅਗਵਾਈ ਹੇਠ ਸਮਾਜ ਵਿਰੋਧੀ ਅੰਨਸਰਾਂ, ਗੈਂਗਸਟਰਾਂ, ਨਸ਼ਾ ਵੇਚਣ ਵਾਲਿਆਂ ਤੇ ਭਗੋੜੇ ਦੋਸ਼ੀਆਂ ਨੂੰ ਫੜਨ ਲਈ ਵਿੱਢੀ ਮੁਹਿੰਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦ ਏ ਐਸ ਆਈ ਸੁਰਜੀਤ ਸਿੰਘ ਥਾਣਾ ਤਰਸਿੱਕਾ ਦੀ ਪੁਲਿਸ ਪਾਰਟੀ ਇਕ ਮੁਕਦਮੇ ਦੀ ਤਫਤੀਸ਼ ਸਬੰਧੀ ਜੀਰਾ ਜਿਲ੍ਹਾ ਫਿਰੋਜ਼ਪੁਰ ਲਈ ਰਵਾਨਾ ਹੋਈ ਸੀ ਤਾਂ ਇਸ ਦੌਰਾਨ ਦੋਸ਼ੀ ਮਨਦੀਪ ਸਿੰਘ ਉਰਫ ਮਨੀ ਪੁੱਤਰ ਬਲਕਾਰ ਸਿੰਘ ਵਾਸੀ ਪਿੰਡ ਤਰਸਿੱਕਾ ਨੂੰ ਜੀਰਾ ਜ਼ਿਲ੍ਹਾ ਫ਼ਿਰੋਜ਼ਪੁਰ ਤੋਂ ਗ੍ਰਿਫ਼ਤਾਰ ਕੀਤਾ ਗਿਆ ।ਦੋਸ਼ੀ ਮਨਦੀਪ ਸਿੰਘ ਉਰਫ ਮਨੀ ਬਹੁਤ ਹੀ ਖਤਰਨਾਕ ਅਪਰਾਧੀ ਹੈ। ਇਸ ਦੇ ਖ਼ਿਲਾਫ਼ ਵੱਖ-ਵੱਖ ਥਾਣਿਆਂ ’ਚ ਇਰਾਦਾ ਕਤਲ, ਅਸਲਾ ਐਕਟ ਤੇ ਹੋਰ ਜੁਰਮਾ ਤਹਿਤ 10 ਮੁਕਦਮੇ ਰਜਿਸਟਰ ਹਨ। ਜੋ ਦੋਸ਼ੀ ਦੇ ਕਤਲ ਤੇ ਇਰਾਦਾ ਕਤਲ ਦੇ ਮੁਕਦਮਿਆਂ ਵਿਚ ਗ੍ਰਿਫ਼ਤਾਰੀ ਅਜੇ ਬਾਕੀ ਹੈ। ਇਸ ਵਲੋਂ ਹੋਰ ਵਾਰਦਾਤਾਂ ਸਬੰਧੀ ਇਸ ਦੇ ਸਾਥੀਆਂ ਸਬੰਧੀ ਅਤੇ ਇਹਨਾਂ ਵਲੋਂ ਵਾਰਦਾਤਾਂ ਵਿਚ ਵਰਤੇ ਗਏ ਹਥਿਆਰਾਂ ਸਬੰਧੀ ਪੁਛਗਿੱਛ ਕੀਤੀ ਜਾ ਰਹੀ ਹੈ। ਮਨਦੀਪ ਸਿੰਘ ਉਰਫ ਮਨੀ ਦੋਸ਼ੀ ਵਿਰੁੱਧ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ, ਜ਼ਿਲ੍ਹਾ ਬਟਾਲਾ, ਫ਼ਿਰੋਜ਼ਪੁਰ ਤੇ ਤਰਨ ਤਾਰਨ ਜ਼ਿਲ੍ਹਿਆਂ ’ਚ ਇਸ ਵਿਰੁੱਧ 2021 ਤੋਂ 2026 ਤੱਕ 10 ਦਸ ਮੁਕਦਮੇ ਦਰਜ ਹਨ। ਇਸ ਦੋਸ਼ੀ ਤੋਂ ਗ੍ਰਿਫ਼ਤਾਰ ਕਰਕੇ ਥਾਣਾ ਤੋਂ ਤਰਸਿੱਕਾ ਦੀ ਪੁਲਿਸ ਅਗਲੇਰੀ ਕਾਰਵਾਈ ਕਰ ਰਹੀ ਹੈ ।