17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਪੀ.ਏ.ਯੂ.-ਕੇ.ਵੀ.ਕੇ. ਨਾਗ ਕਲਾਂ ਵਿਖੇ ਮੋਟੇ ਅਨਾਜਾਂ ’ਤੇ ਆਧਾਰਿਤ ਬੇਕਰੀ ਉਤਪਾਦਾਂ ਦੀ 8 ਰੋਜ਼ਾ ਕਿੱਤਾਮੁਖੀ ਸਿਖਲਾਈ ਸਮਾਪਤ

ਮਜੀਠਾ, 17 ਅਕਤੂਬਰ (ਜਗਤਾਰ ਸਿੰਘ ਸਹਿਮੀ)-ਪੀ. ਏ.

Ad Position 21
No active advertisement
ਅਜੀਤ ਡੈਸਕ 18-10-2026
ਮਜੀਠਾ, 17 ਅਕਤੂਬਰ (ਜਗਤਾਰ ਸਿੰਘ ਸਹਿਮੀ)-ਪੀ.ਏ.ਯੂ. ਕ੍ਰਿਸ਼ੀ ਵਿਗਿਆਨ ਕੇਂਦਰ, ਨਾਗ ਕਲਾਂ ਵਿਖੇ ਮੋਟੇ ਅਨਾਜ ‘ਤੇ ਆਧਾਰਿਤ ਬੇਕਰੀ ਅਤੇ ਕਨਫੈਕਸ਼ਨਰੀ ਉਤਪਾਦਾਂ ਦੀ ਤਿਆਰੀ ਸਬੰਧੀ ਅੱਠ ਰੋਜ਼ਾ ਕਿੱਤਾਮੁਖੀ ਸਿਖਲਾਈ ਕੋਰਸ ਸਫਲਤਾਪੂਰਵਕ ਸੰਪਨ ਹੋਇਆ। ਇਹ ਸਿਖਲਾਈ ਪ੍ਰੋਗਰਾਮ ਐਸੋਸੀਏਟ ਡਾਇਰੈਕਟਰ (ਟ੍ਰਰੇਨਿੰਗ) ਡਾ. ਬਿਕਰਮਜੀਤ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ, ਜਿਸ ਵਿਚ ਕੁੱਲ 54 ਸਿਖਿਆਰਥੀਆਂ ਨੇ ਭਾਗ ਲਿਆ। ਉਦਘਾਟਨੀ ਸੈਸ਼ਨ ਦੌਰਾਨ ਡਾ. ਬਿਕਰਮਜੀਤ ਸਿੰਘ ਨੇ ਸਿਖਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਸਿਖਲਾਈ ਦਾ ਮੁੱਖ ਮੰਤਵ ਪੇਂਡੂ ਨੌਜਵਾਨਾਂ ਅਤੇ ਔਰਤਾਂ ਨੂੰ ਸਵੈ-ਰੋਜ਼ਗਾਰ ਨਾਲ ਜੋੜਨਾ ਸੀ। ਸਿਖਲਾਈ ਦੌਰਾਨ ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ) ਡਾ. ਮਨਪ੍ਰੀਤ ਕੌਰ ਨੇ ਵੱਖ-ਵੱਖ ਮੋਟੇ ਅਨਾਜਾਂ ਜਿਵੇਂ ਰਾਗੀ, ਜਵਾਰ, ਬਾਜਰਾ ਆਦਿ ਤੋਂ ਕੇਕ, ਕੁਕੀਜ਼, ਮਫਿਨ, ਬਰੈੱਡ ਅਤੇ ਹੋਰ ਬੇਕਰੀ ਉਤਪਾਦ ਤਿਆਰ ਕਰਨ ਦੀ ਵਿਸਥਾਰ ਨਾਲ ਤਕਨੀਕੀ ਜਾਣਕਾਰੀ ਦਿੱਤੀ ਅਤੇ ਵਿਧੀ ਪ੍ਰਦਰਸ਼ਨ ਕਰਵਾਏ। ਇਸ ਮੌਕੇ ਸ੍ਰੀਮਤੀ ਸੁਖਵਿੰਦਰਬੀਰ ਕੌਰ ਨੇ ਚਾਕਲੇਟ ਦੀਆਂ ਵੱਖ-ਵੱਖ ਕਿਸਮਾਂ ਤਿਆਰ ਕਰਨ ਦੇ ਵਿਧੀ ਪ੍ਰਦਰਸ਼ਨ ਦੱਸੇ । ਸਿਖਲਾਈ ਵਿੱਚ ਜ਼ਿਲ੍ਹਾ ਸਰੋਤ ਅਫਸਰ, ਪੀ.ਐਮ.ਐਫ.ਐਮ.ਈ. ਸਕੀਮ, ਅੰਮ੍ਰਿਤਸਰ ਦੇ ਡਾ. ਸਿਧਾਂਤ ਬਨੂੜਾ ਨੇ ਛੋਟੀਆਂ ਫੂਡ ਪ੍ਰੋਸੈਸਿੰਗ ਇਕਾਈਆਂ ਨੂੰ ਰਸਮੀ ਰੂਪ ਦੇਣ ਲਈ ਸਰਕਾਰੀ ਸਹਾਇਤਾ ਯੋਜਨਾਵਾਂ ਅਤੇ ਐਫ.ਐਸ.ਐਸ.ਏ.ਆਈ. ਰਜਿਸਟ੍ਰੇਰੇਸ਼ਨ ਦੀ ਪ੍ਰਕਿਰਿਆ ਬਾਰੇ ਦੱਸਿਆ। ਰੋਟਰੀ ਕਲੱਬ ਮਿਡਟਾਊਨ ਅੰਮ੍ਰਿਤਸਰ ਦੇ ਪ੍ਰਧਾਨ ਰੋਟੇਰੀਅਨ ਹਰਪ੍ਰੀਤ ਸਿੰਘ ਨੇ ਆਕਰਸ਼ਕ ਪੈਕਿੰਗ, ਸਹੀ ਲੇਬਲਿੰਗ, ਬ੍ਰਾਂਡ ਵਿਕਾਸ ਅਤੇ ਪ੍ਰਭਾਵਸ਼ਾਲੀ ਮਾਰਕੀਟਿੰਗ ਰਣਨੀਤੀਆਂ ਰਾਹੀਂ ਵਿਕਰੀ ਵਧਾਉਣ ਬਾਰੇ ਦੱਸਿਆ । ਅੰਤ ਵਿੱਚ ਸਿਖਿਆਰਥੀਆਂ ਨੇ ਕੇ.ਵੀ.ਕੇ. ਦੇ ਸਮੂਹ ਮਾਹਿਰਾਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਗੈਵੀ ਕਲੇਰ ਬਿਨਾਂ ਰੁਕਾਵਟ ਨਿਰੰਤਰ ਲਗਵਾ ਰਹੇ ਨਿਊਜ਼ੀਲੈਂਡ ਦੇ ਸਟੂਡੈਂਟਸ ਵੀਜ਼ੇ ਅਗਲੀ ਖ਼ਬਰ ਈ.ਟੀ.ਓ. ਨੇ ਪਿੰਡ ਰੱਖ ਦੇਵੀਦਾਸਪੁਰਾ ਵਿਖੇ 119 ਜਾਇਦਾਦ ਮਾਲਕਾਂ ਨੂੰ ਮਾਲਕੀ ਕਾਰਡ ਵੰਡੇ
Ad Position 24