ਸੇਂਟ ਸੋਲਜਰ ਸਕੂਲ ਵਿਖੇ ਫਿੱਟ ਇੰਡੀਆ ਫ੍ਰੀਡਮ ਰਨ 7.0 ਮੈਰਾਥਨ ਕਰਵਾਈ
ਜੰਡਿਆਲਾ ਗੁਰੂ, 31 ਅਕਤੂਬਰ (ਅੰਮ੍ਰਿਤ ਪਾਲ ਸਿੰਘ)-ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ, ਜੰਡਿਆਲਾ ਗੁਰੂ ਵਿਖੇ ‘ਸਵੱਛਤਾ ਸੇ ਸਵਾਸਥਯ ਕੀ ਓਰ’ ਦੇ ਨਾਅਰੇ ਹੇਠ ਫਿੱਟ ਇੰਡੀਆ ਫ੍ਰੀਡਮ ਰਨ 7. 0 ਮੈਰਾਥਨ ਕਰਵਾਈ ਗਈ।
ਜੰਡਿਆਲਾ ਗੁਰੂ, 31 ਅਕਤੂਬਰ (ਅੰਮ੍ਰਿਤ ਪਾਲ ਸਿੰਘ)-ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ, ਜੰਡਿਆਲਾ ਗੁਰੂ ਵਿਖੇ ‘ਸਵੱਛਤਾ ਸੇ ਸਵਾਸਥਯ ਕੀ ਓਰ’ ਦੇ ਨਾਅਰੇ ਹੇਠ ਫਿੱਟ ਇੰਡੀਆ ਫ੍ਰੀਡਮ ਰਨ 7.0 ਮੈਰਾਥਨ ਕਰਵਾਈ ਗਈ। ਇਸ ਦੌਰਾਨ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਸਰੀਰਕ ਤੰਦਰੁਸਤੀ, ਸਫ਼ਾਈ ਅਤੇ ਵਾਤਾਵਰਣ ਦੀ ਸੰਭਾਲ ਦਾ ਸੰਦੇਸ਼ ਦਿੱਤਾ। ਮੈਰਾਥਨ ਵਿਚ ਵਿਦਿਆਰਥੀਆਂ ਨੇ ਪੂਰੇ ਜੋਸ਼ ਨਾਲ ਦੌੜ ਲਗਾਈ। ਇਸ ਮੌਕੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਡਾ. ਮੰਗਲ ਸਿੰਘ ਕਿਸ਼ਨਪੁਰੀ ਅਤੇ ਡਾਇਰੈਕਟਰ-ਪ੍ਰਿੰਸੀਪਲ ਡਾ. ਅਮਰਪ੍ਰੀਤ ਕੌਰ ਨੇ ਵਿਦਿਆਰਥੀਆਂ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਸਰੀਰਕ ਤੰਦਰੁਸਤੀ ਦੇ ਨਾਲ-ਨਾਲ ਸਾਫ਼-ਸੁਥਰਾ ਵਾਤਾਵਰਣ ਵੀ ਜ਼ਰੂਰੀ ਹੈ। ‘ਤੰਦਰੁਸਤੀ ਲਈ ਦੌੜ, ਸਫ਼ਾਈ ਲਈ ਦੌੜ ਅਤੇ ਬਿਹਤਰ ਭਾਰਤ ਲਈ ਦੌੜ’ ਦੇ ਸੰਦੇਸ਼ ਨਾਲ ਇਹ ਸਮਾਗਮ ਸਫਲਤਾਪੂਰਵਕ ਸੰਪੰਨ ਹੋਇਆ।