05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਅਸਥਾਈ ਤੌਰ ’ਤੇ ਲਗਾਈਆਂ ਦੁਕਾਨਾਂ ਵਾਲਿਆਂ ਨੂੰ ਨਿਗਮ ਦੇ ਅਸਟੇਟ ਵਿਭਾਗ ਵਲੋਂ ਆਵਾਜਾਈ ਸੁਚਾਰੂ ਰੱਖਣ ਲਈ ਕੀਤਾ ਜਾਗਰੂਕ * ਪੱਕੇ ਤੌਰ ’ਤੇ ਨਾਜਾਇਜ਼ ਕਬਜ਼ੇ ਕਰਨ ਵਾਲੇ ਦੁਕਾਨਦਾਰਾਂ ਦਾ ਸਾਮਾਨ ਕੀਤਾ ਜਬਤ

ਅੰਮ੍ਰਿਤਸਰ, 4 ਨਵੰਬਰ (ਹਰਮਿੰਦਰ ਸਿੰਘ)-ਤਿਉਹਾਰਾਂ ਦੇ ਕਾਰਨ ਸ਼ਹਿਰ ਵਿਚ ਸੜਕ ਦੀ ਜਗ੍ਹਾ ’ਤੇ ਆਪਣੀਆਂ ਦੁਕਾਨਾਂ ਸਜਾਉਣ ਵਾਲੇ ਦੁਕਾਨਦਾਰਾਂ ਨੂੰ ਨਗਰ ਨਿਗਮ ਕਮਿਸ਼ਨਰ ਦੀਆਂ ਹਦਾਇਤਾਂ ’ਤੇ ਆਵਾਜਾਈ ਸਚਾਰੂ ਬਣਾਉਣ ਲਈ ਸੜਕ ਦੀ ਜਗ੍ਹਾ ’ਤੇ ਰੁਕਾਵਟਾਂ ਪੈਦਾ ਨਾ ਕਰਨ ਲਈ ਜਾਗਰੂਕ ਕਰਨ ਨਿਗਮ ਦੇ ਅਸਟੇਟ ਵਿਭਾਗ ਦੀ ਟੀਮ ਸੜਕਾਂ ’ਤੇ ਨਿਕਲੀ। ਇਸ ਤੋਂ ਇਲਾਵਾ ਇਸ ਵਿਭਾਗ ਦੀ ਟੀਮ ਵਲੋਂ ਕੁਝ ਦੁਕਾਨਦਾਰਾਂ ਵਲੋਂ ਪੱਕੇ ਤੌਰ ’ਤੇ ਕੀਤੇ ਜਾ ਰਹੇ ਨਾਜਾਇਜ਼ ਕਬਜ਼ਿਆਂ ’ਤੇ ਕਾਰਵਾਈ ਕਰਦੇ ਹੋਏ ਉਨ੍ਹਾਂ ਦਾ ਸਾਮਾਨ ਜਬਤ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 05-11-2026
ਅੰਮ੍ਰਿਤਸਰ, 4 ਨਵੰਬਰ (ਹਰਮਿੰਦਰ ਸਿੰਘ)-ਤਿਉਹਾਰਾਂ ਦੇ ਕਾਰਨ ਸ਼ਹਿਰ ਵਿਚ ਸੜਕ ਦੀ ਜਗ੍ਹਾ ’ਤੇ ਆਪਣੀਆਂ ਦੁਕਾਨਾਂ ਸਜਾਉਣ ਵਾਲੇ ਦੁਕਾਨਦਾਰਾਂ ਨੂੰ ਨਗਰ ਨਿਗਮ ਕਮਿਸ਼ਨਰ ਦੀਆਂ ਹਦਾਇਤਾਂ ’ਤੇ ਆਵਾਜਾਈ ਸਚਾਰੂ ਬਣਾਉਣ ਲਈ ਸੜਕ ਦੀ ਜਗ੍ਹਾ ’ਤੇ ਰੁਕਾਵਟਾਂ ਪੈਦਾ ਨਾ ਕਰਨ ਲਈ ਜਾਗਰੂਕ ਕਰਨ ਨਿਗਮ ਦੇ ਅਸਟੇਟ ਵਿਭਾਗ ਦੀ ਟੀਮ ਸੜਕਾਂ ’ਤੇ ਨਿਕਲੀ। ਇਸ ਤੋਂ ਇਲਾਵਾ ਇਸ ਵਿਭਾਗ ਦੀ ਟੀਮ ਵਲੋਂ ਕੁਝ ਦੁਕਾਨਦਾਰਾਂ ਵਲੋਂ ਪੱਕੇ ਤੌਰ ’ਤੇ ਕੀਤੇ ਜਾ ਰਹੇ ਨਾਜਾਇਜ਼ ਕਬਜ਼ਿਆਂ ’ਤੇ ਕਾਰਵਾਈ ਕਰਦੇ ਹੋਏ ਉਨ੍ਹਾਂ ਦਾ ਸਾਮਾਨ ਜਬਤ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਸਕੱਤਰ ਕਮ ਅਸਟੇਟ ਅਫਸਰ ਸੁਸ਼ਾਂਤ ਭਾਟੀਆ ਨੇ ਦੱਸਿਆ ਕਿ ਅੱਜ ਇੰਸਪੈਕਟਰ ਪ੍ਰੀਤੀ ਚੌਹਾਨ ਅਤੇ ਅਮਨ ਸ਼ਰਮਾ ਦੀ ਅਗਵਾਈ ਹੇਠ ’ਚ ਅਸਟੇਟ ਵਿਭਾਗ ਦੀਆਂ ਵੱਖ ਵੱਖ ਟੀਮਾਂ ਵਲੋਂ 100 ਫੁੱਟੀ ਸੜਕ , ਸੁਲਤਾਨਵਿੰਡ ਰੋਡ, ਸੁਲਤਾਨਵਿੰਡ ਪਿੰਡ, ਕਟੜਾ ਸ਼ੇਰ ਸਿੰਘ, ਚੌਕ ਫਰੀਦ, ਕਟੜਾ ਜੈਮਲ ਸਿੰਘ ਇਲਾਕੇ ਤਿਉਹਾਰਾਂ ਦੇ ਮੌਕੇ ’ਤੇ ਆਪਣੀਆਂ ਦੁਕਾਨਾਂ ਦਾ ਸਾਮਾਨ ਸੜਕ ਦੀ ਜਗ੍ਹਾ ’ਤੇ ਅਸਥਾਈ ਤੌਰ ’ਤੇ ਲਗਾ ਕੇ ਆਵਾਜਾਈ ’ਚ ਰੁਕਾਵਟ ਪਾਏ ਜਾਣ ਤੋਂ ਰੋਕਿਆ ਅਤੇ ਦੁਕਾਨਦਾਰਾਂ ਨੂੰ ਆਪਣਾ ਸਾਮਾਨ ਰੱਖਣ ਦੌਰਾਨ ਆਵਾਜਾਈ ਨੂੰ ਸਚਾਰੂ ਬਣਾਉਣ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਗਈ। ਇਸ ਤੋਂ ਇਲਾਵਾ ਇਸ ਟੀਮ ਵਲੋਂ ਬਾਰ ਬਾਰੇ ਰੋਕੇ ਜਾਣ ਦੇ ਬਾਵਜੂਦ ਸੜਕਾਂ ’ਤੇ ਪੱਕੇ ਤੌਰ ’ਤੇ ਨਾਜਾਇਜ਼ ਕਬਜ਼ੇ ਕਰਨ ਵਾਲੇ ਦੁਕਾਨਦਾਰਾਂ ਦਾ ਸਾਮਾਨ ਜਬਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਜੇਲ੍ਹ ’ਚ ਨਜ਼ਰਬੰਦ ਭਾਈ ਸੰਨੀ ਦੀ ਸਿਹਤਯਾਬੀ ਤੇ ਚੜ੍ਹਦੀ ਕਲਾ ਲਈ ਅਕਾਲ ਤਖ਼ਤ ਸਾਹਿਬ ਸਨਮੁੱਖ ਕੀਤੀ ਅਰਦਾਸ ਅਗਲੀ ਖ਼ਬਰ ਸੰਗਰੂਰ ਰੈਲੀ ਸਰਕਾਰ ਦੇ ਕਫਨ ’ਚ ਆਖਰੀ ਕਿੱਲ੍ਹ ਸਾਬਤ ਹੋਵੇਗੀ : ਡਿੰਪਾ
Ad Position 24