ਬਾਬਾ ਬੁੱਢਾ ਜੀ ਵੰਸ਼ਜ ਜਥੇ ਸਮੇਤ ਗੁਰੂ ਨਗਰੀ ਦੇ ਪੰਜ ਸਰੋਵਰਾਂ ਦੇ ਜਲ ਦੀ ਗਾਗਰ ਲੈ ਕੇ ਰੇਲਗੱਡੀ ਰਾਹੀਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਲਈ ਹੋਏ ਰਵਾਨਾ
ਅੰਮ੍ਰਿਤਸਰ, 4 ਨਵੰਬਰ (ਜਸਵੰਤ ਸਿੰਘ ਜੱਸ)-ਬਾਬਾ ਬੁੱਢਾ ਜੀ ਵੰਸ਼ਜ ਸੰਪਰਦਾਇ ਦੇ ਮੁੱਖੀ ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ ਗੁਰੂ ਕੀ ਵਡਾਲੀ ਗੁਰੂ ਨਗਰੀ ਅੰਮ੍ਰਿਤਸਰ ਦੇ ਪੰਜ ਸਰੋਵਰਾਂ ਵਿਚੋਂ ਭਰੀ ਅੰਮ੍ਰਿਤ ਜਲ ਦੀ ਗਾਗਰ ਲੈ ਕੇ ਗਾਗਰੀ ਜਥੇ ਸਮੇਤ ਜੈਕਾਰਿਆਂ ਦੀ ਗੂੰਜ ਦੌਰਾਨ ਅੰਮ੍ਰਿਤਸਰ ਤੋਂ ਸੱਚਖੰਡ ਰੇਲ ਗੱਡੀ ਰਾਹੀਂ ਤਖਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਲਈ ਰਵਾਨਾ ਹੋਏ। ਪ੍ਰੋ: ਰੰਧਾਵਾ ਦੇ ਨਾਲ ਇਸ ਗਾਗਰੀ ਜਥੇ ’ਚ ਭਾਈ ਅਜਮੇਰ ਸਿੰਘ ਭੈਲ, ਬਾਬਾ ਰਘਬੀਰ ਸਿੰਘ ਰੰਧਾਵਾ, ਯਾਦਵਿੰਦਰ ਸਿੰਘ, ਹਰਜਿੰਦਰ ਸਿੰਘ ਢਿੱਲੋਂ ਤੋਂ ਇਲਾਵਾ ਨਾਲ ਗਈਆਂ ਸੰਗਤਾਂ ਵਿਚ ਬੀਬੀ ਸਤਵਿੰਦਰ ਕੌਰ ਰੰਧਾਵਾ, ਭਾਈ ਗੁਰਜਿੰਦਰ ਸਿੰਘ, ਬੀਬੀ ਪਰਮਜੀਤ ਕੌਰ, ਬੀਬੀ ਪਰਮਿੰਦਰ ਕੌਰ, ਤਸਬੀਰ ਸਿੰਘ ਰੰਧਾਵਾ, ਬੀਬੀ ਕੁਲਵੰਤ ਕੌਰ, ਭਾਈ ਗੱਜਣ ਸਿੰਘ ਆਦਿ ਵੀ ਸ਼ਾਮਿਲ ਹਨ।
ਅੰਮ੍ਰਿਤਸਰ, 4 ਨਵੰਬਰ (ਜਸਵੰਤ ਸਿੰਘ ਜੱਸ)-ਬਾਬਾ ਬੁੱਢਾ ਜੀ ਵੰਸ਼ਜ ਸੰਪਰਦਾਇ ਦੇ ਮੁੱਖੀ ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ ਗੁਰੂ ਕੀ ਵਡਾਲੀ ਗੁਰੂ ਨਗਰੀ ਅੰਮ੍ਰਿਤਸਰ ਦੇ ਪੰਜ ਸਰੋਵਰਾਂ ਵਿਚੋਂ ਭਰੀ ਅੰਮ੍ਰਿਤ ਜਲ ਦੀ ਗਾਗਰ ਲੈ ਕੇ ਗਾਗਰੀ ਜਥੇ ਸਮੇਤ ਜੈਕਾਰਿਆਂ ਦੀ ਗੂੰਜ ਦੌਰਾਨ ਅੰਮ੍ਰਿਤਸਰ ਤੋਂ ਸੱਚਖੰਡ ਰੇਲ ਗੱਡੀ ਰਾਹੀਂ ਤਖਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਲਈ ਰਵਾਨਾ ਹੋਏ। ਪ੍ਰੋ: ਰੰਧਾਵਾ ਦੇ ਨਾਲ ਇਸ ਗਾਗਰੀ ਜਥੇ ’ਚ ਭਾਈ ਅਜਮੇਰ ਸਿੰਘ ਭੈਲ, ਬਾਬਾ ਰਘਬੀਰ ਸਿੰਘ ਰੰਧਾਵਾ, ਯਾਦਵਿੰਦਰ ਸਿੰਘ, ਹਰਜਿੰਦਰ ਸਿੰਘ ਢਿੱਲੋਂ ਤੋਂ ਇਲਾਵਾ ਨਾਲ ਗਈਆਂ ਸੰਗਤਾਂ ਵਿਚ ਬੀਬੀ ਸਤਵਿੰਦਰ ਕੌਰ ਰੰਧਾਵਾ, ਭਾਈ ਗੁਰਜਿੰਦਰ ਸਿੰਘ, ਬੀਬੀ ਪਰਮਜੀਤ ਕੌਰ, ਬੀਬੀ ਪਰਮਿੰਦਰ ਕੌਰ, ਤਸਬੀਰ ਸਿੰਘ ਰੰਧਾਵਾ, ਬੀਬੀ ਕੁਲਵੰਤ ਕੌਰ, ਭਾਈ ਗੱਜਣ ਸਿੰਘ ਆਦਿ ਵੀ ਸ਼ਾਮਿਲ ਹਨ। ਪ੍ਰੋ: ਰੰਧਾਵਾ ਨੇ ਦੱਸਿਆ ਕਿ ਇਹ ਜਲ ਦੀ ਗਾਗਰ 7 ਨਵੰਬਰ ਨੂੰ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਇਸ਼ਨਾਨ ਲਈ ਜਥੇਦਾਰ ਗਿਆਨੀ ਕੁਲਵੰਤ ਸਿੰਘ ਨੂੰ ਭੇਟ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਬਾਬਾ ਬੁੱਢਾ ਜੀ ਵੰਸ਼ਜ ਵਲੋਂ ਲਗਾਤਾਰ ਪਿਛਲੇ ਕਰੀਬ 16 ਸਾਲਾਂ ਤੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਇਸ਼ਨਾਨ ਲਈ ਅੰਮ੍ਰਿਤਸਰ ਦੇ ਪੰਜ ਸਰੋਵਰਾਂ ਵਿਚੋਂ ਜਲ ਦੀ ਗਾਗਰ ਭਰਕੇ ਭੇਟਾ ਕੀਤੀ ਜਾ ਰਹੀ ਹੈ ।