ਸੰਤ ਬਾਬਾ ਨੱਥਾ ਸਿੰਘ ਮੈਮੋਰੀਅਲ ਸਕੂਲ ਬੁਤਾਲਾ ਦੇ ਵਿਦਿਆਰਥੀ ਜ਼ਿਲ੍ਹਾ ਪੱਧਰ ਰਾਸ਼ਟਰੀ ਬਾਲ ਵਿਗਿਆਨ ਕਾਂਗਰਸ ’ਚ ਦੂਜੇ ਸਥਾਨ ’ਤੇ ਰਹੇ
ਬਾਬਾ ਬਕਾਲਾ ਸਾਹਿਬ, 7 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਸੰਤ ਬਾਬਾ ਨੱਥਾ ਸਿੰਘ ਮੈਮੋਰੀਅਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੁਤਾਲਾ ਦੇ ਸਾਰੇ ਪਰਿਵਾਰ ਵਿਚ ਉਦੋਂ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਸਕੂਲ ਦੀਆਂ ਦੋ ਪ੍ਰਤਿਭਾਸ਼ਾਲੀ ਵਿਦਿਆਰਥਣਾਂ 11ਵੀਂ ਕਲਾਸ ਦੀ ਜਸਮੀਤ ਕੌਰ (ਦੱਸਵੀਂ ਜਮਾਤ ਦੀ ਰਾਜ ਪੱਧਰੀ ਮੈਰਿਟ ਹੋਲਡਰ) ਅਤੇ 9ਵੀਂ ਕਲਾਸ ਨੇ ਸਹਿਜਪ੍ਰੀਤ ਕੌਰ (ਅੱਠਵੀਂ ਜਮਾਤ ਦੀ ਬੋਰਡ ਪ੍ਰੀਖਿਆ ਸਕੂਲ ਟਾਪਰ) ਨੇ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੁਆਰਾ ਸਿੱਖਿਆ ਵਿਭਾਗ ਦੀ ਭਾਗੀਦਾਰੀ ਨਾਲ ਆਯੋਜਿਤ 32ਵੀਂ ਰਾਸ਼ਟਰੀ ਬਾਲ ਵਿਗਿਆਨ ਕਾਂਗਰਸ (ਜ਼ਿਲ੍ਹਾ ਪੱਧਰੀ) ਅੰਮ੍ਰਿਤਸਰ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ । ਇਨ੍ਹਾਂ ਵਿਦਿਆਰਥਣਾਂ 5 ਸੰਕਲਪ ਘਟਾਓ, ਮੁੜ ਵਰਤੋਂ, ਪ੍ਰਾਪਤੀ, ਰੀਸਾਈਕਲ ਅਤੇ ਮੁੜ ਡਿਜ਼ਾਈਨ ਦਿਖਾਉਣ ਲਈ ਰਹਿੰਦ-ਖੂੰਹਦ ਪ੍ਰਬੰਧਨ ’ਤੇ ਇਕ ਪ੍ਰੋਜੈਕਟ ਬਣਾਇਆ।
ਬਾਬਾ ਬਕਾਲਾ ਸਾਹਿਬ, 7 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਸੰਤ ਬਾਬਾ ਨੱਥਾ ਸਿੰਘ ਮੈਮੋਰੀਅਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੁਤਾਲਾ ਦੇ ਸਾਰੇ ਪਰਿਵਾਰ ਵਿਚ ਉਦੋਂ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਸਕੂਲ ਦੀਆਂ ਦੋ ਪ੍ਰਤਿਭਾਸ਼ਾਲੀ ਵਿਦਿਆਰਥਣਾਂ 11ਵੀਂ ਕਲਾਸ ਦੀ ਜਸਮੀਤ ਕੌਰ (ਦੱਸਵੀਂ ਜਮਾਤ ਦੀ ਰਾਜ ਪੱਧਰੀ ਮੈਰਿਟ ਹੋਲਡਰ) ਅਤੇ 9ਵੀਂ ਕਲਾਸ ਨੇ ਸਹਿਜਪ੍ਰੀਤ ਕੌਰ (ਅੱਠਵੀਂ ਜਮਾਤ ਦੀ ਬੋਰਡ ਪ੍ਰੀਖਿਆ ਸਕੂਲ ਟਾਪਰ) ਨੇ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੁਆਰਾ ਸਿੱਖਿਆ ਵਿਭਾਗ ਦੀ ਭਾਗੀਦਾਰੀ ਨਾਲ ਆਯੋਜਿਤ 32ਵੀਂ ਰਾਸ਼ਟਰੀ ਬਾਲ ਵਿਗਿਆਨ ਕਾਂਗਰਸ (ਜ਼ਿਲ੍ਹਾ ਪੱਧਰੀ) ਅੰਮ੍ਰਿਤਸਰ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ । ਇਨ੍ਹਾਂ ਵਿਦਿਆਰਥਣਾਂ 5 ਸੰਕਲਪ ਘਟਾਓ, ਮੁੜ ਵਰਤੋਂ, ਪ੍ਰਾਪਤੀ, ਰੀਸਾਈਕਲ ਅਤੇ ਮੁੜ ਡਿਜ਼ਾਈਨ ਦਿਖਾਉਣ ਲਈ ਰਹਿੰਦ-ਖੂੰਹਦ ਪ੍ਰਬੰਧਨ ’ਤੇ ਇਕ ਪ੍ਰੋਜੈਕਟ ਬਣਾਇਆ। ਇਨ੍ਹਾਂ ਦੇ ਸਾਇੰਸ ਟੀਚਰ ਮਲਕੀਤ ਕੌਰ ਅਤੇ ਰਾਜਿੰਦਰ ਕੌਰ ਨੇ ਵੀ ਵਡਮੁੱਲਾ ਯੋਗਦਾਨ ਪਾਇਆ। ਇਸ ਮੌਕੇ ਸਕੂਲ ਦੇ ਸਰਪ੍ਰਸਤ ਸੰਤ ਬਾਬਾ ਸੁਰਜਨ ਸਿੰਘ ਤੇ ਪ੍ਰਿੰ: ਰੁਪਿੰਦਰ ਕੌਰ ਨੇ ਗੁਰੂ ਸਾਹਿਬ ਦਾ ਸ਼ੁਕਰਾਨਾਂ ਕਰਦਿਆ ਸਾਰੇ ਸਟਾਫ ਅਤੇ ਦੋਨੋ ਬੱਚਿਆਂ ਨੂੰ ਬਹੁਤ ਮੁਬਾਰਕਾਂ ਦਿੱਤੀਆਂ। ਇਸ ਮੌਕੇ ਸਕੂਲ ਦੇ ਸਰਪ੍ਰਸਤ ਸੰਤ ਬਾਬਾ ਸੁਰਜਨ ਸਿੰਘ, ਪ੍ਰਿੰ: ਰੁਪਿੰਦਰ ਕੌਰ, ਕੋਆਰਡੀਨੇਟਰ ਜਸਬੀਰ ਸਿੰਘ ਚਾਹਲ, ਸਾਇੰਸ ਟੀਚਰ ਮਲਕੀਤ ਕੌਰ, ਰਾਜਿੰਦਰ ਕੌਰ ਅਤੇ ਜੇਤੂ ਵਿਦਿਆਰਥੀ ਹਾਜ਼ਰ ਸਨ।