ਦੀਵਾਲੀ ਦੇ ਸ਼ੁਭ ਮੌਕੇ ਸੁੱਖ ਔਜਲਾ ਵਲੋਂ ਨਗਰ ਕੌਂਸਲ ਰਾਮਦਾਸ ਦੇ ਸਫਾਈ ਸੇਵਕਾਂ ਨੂੰ ਤੋਹਫੇ ਤੇ ਦਿੱਤੀ ਮੁਬਾਰਕਬਾਦ
ਗੱਗੋਮਾਹਲ/ਰਾਮਦਾਸ, 7 ਨਵੰਬਰ (ਬਲਵਿੰਦਰ ਸਿੰਘ ਸੰਧੂ, ਜਸਵੰਤ ਸਿੰਘ ਵਾਹਲਾ)-ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਅੰਮ੍ਰਿਤਸਰ ਗੁਰਜੀਤ ਸਿੰਘ ਔਜਲਾ ਦੇ ਭਰਾ ਤੇ ਵਿਧਾਨ ਸਭਾ ਹਲਕਾ ਅਜਨਾਲਾ ਤੋਂ ਅਗਾਮੀ ਚੋਣਾਂ ਦੌਰਾਨ ਕਾਂਗਰਸੀ ਟਿਕਟ ਦੇ ਦਾਅਵੇਦਾਰ ਸੁਖਜਿੰਦਰ ਸਿੰਘ ਸੁੱਖ ਔਜਲਾ ਨਗਰ ਕੌਂਸਲ ਰਮਦਾਸ ਵਿਚ ਸਫਾਈ ਸੇਵਕਾਂ ਵਜੋਂ ਕੰਮ ਕਰਦੇ ਮਜਦੂਰਾਂ ਨਾਲ ਦੀਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਲਈ ਪਹੁੰਚੇ । ਇਸ ਸਮੇਂ ਉਨ੍ਹਾਂ ਸਫਾਈ ਸੇਵਕਾਂ ਨਾਲ ਗੱਲਬਾਤ ਕੀਤੀ ।
ਗੱਗੋਮਾਹਲ/ਰਾਮਦਾਸ, 7 ਨਵੰਬਰ (ਬਲਵਿੰਦਰ ਸਿੰਘ ਸੰਧੂ, ਜਸਵੰਤ ਸਿੰਘ ਵਾਹਲਾ)-ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਅੰਮ੍ਰਿਤਸਰ ਗੁਰਜੀਤ ਸਿੰਘ ਔਜਲਾ ਦੇ ਭਰਾ ਤੇ ਵਿਧਾਨ ਸਭਾ ਹਲਕਾ ਅਜਨਾਲਾ ਤੋਂ ਅਗਾਮੀ ਚੋਣਾਂ ਦੌਰਾਨ ਕਾਂਗਰਸੀ ਟਿਕਟ ਦੇ ਦਾਅਵੇਦਾਰ ਸੁਖਜਿੰਦਰ ਸਿੰਘ ਸੁੱਖ ਔਜਲਾ ਨਗਰ ਕੌਂਸਲ ਰਮਦਾਸ ਵਿਚ ਸਫਾਈ ਸੇਵਕਾਂ ਵਜੋਂ ਕੰਮ ਕਰਦੇ ਮਜਦੂਰਾਂ ਨਾਲ ਦੀਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਲਈ ਪਹੁੰਚੇ । ਇਸ ਸਮੇਂ ਉਨ੍ਹਾਂ ਸਫਾਈ ਸੇਵਕਾਂ ਨਾਲ ਗੱਲਬਾਤ ਕੀਤੀ । ਉਨ੍ਹਾਂ ਔਜਲਾ ਨੂੰ ਅਪੀਲ ਕੀਤੀ ਕਿ ਕੂੜੇ ਨੂੰ ਅਲੱਗ ਅਲੱਗ ਕਰਨ ਲਈ ਮਸ਼ੀਨਾਂ ਲਗਾਈਆਂ ਜਾਣ । ਇਸ ਸਮੇਂ ਔਜਲਾ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਅਜਨਾਲਾ ਅੰਦਰ ਇਹ ਪਹਿਲੀ ਨਗਰ ਕੌਂਸਲ ਹੈ ਜੋ 1932 ਨੂੰ ਹੋਂਦ ਵਿਚ ਆਈ ਸੀ ਪਰ ਬੜੇ ਦੁੱਖ ਦੀ ਗੱਲ ਹੈ ਕਿ ਅਜੇ ਤੱਕ ਨਾਂ ਤਾਂ ਕਸਬੇ ਅੰਦਰ ਕੋਈ ਸੀਵਰੇਜ ਦੀ ਸਹੂਲਤ ਹੈ ਤੇ ਨਾਂ ਹੀ ਕੂੜੇ ਦੇ ਡੰਪ ਤੇ ਕੋਈ ਮਸ਼ੀਨਰੀ। ਇਥੇ ਹੀ ਬੱਸ ਨਹੀਂ ਸਗੋਂ ਨਗਰ ਕੌਂਸਲ ਵਿਚ ਕੰਮ ਕਰਦੇ ਸਫਾਈ ਸੇਵਕ ਪਿਛਲੇ 32 ਸਾਲ ਤੋਂ ਕੱਚੇ ਕਾਮਿਆਂ ਵਜੋਂ ਹੀ ਕੰਮ ਕਰ ਰਹੇ ਹਨ । ਔਜਲਾ ਨੇ ਕਿਹਾ ਕਿ 2027 ਦੀਆਂ ਚੋਣਾ ਉਪਰੰਤ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣੇਗੀ ਤੇ ਇਨ੍ਹਾਂ ਸਫਾਈ ਸੇਵਕਾਂ ਨੂੰ ਪੱਕਿਆਂ ਕੀਤਾ ਜਾਵੇਗਾ । ਇਸ ਸਮੇਂ ਔਜਲਾ ਨੇ ਸਫਾਈ ਸੇਵਕਾਂ ਨੂੰ ਮਠਿਆਈ, ਕੰਬਲ ਤੇ ਹੋਰ ਤੋਹਫੇ ਵੀ ਭੇਟ ਕੀਤੇ।