ਬਾਬਾ ਵਿਸ਼ਵਕਰਮਾ ਦੇ ਮੰਦਰ ਦੀ ਦਿੱਖ ਨੂੰ ਸੰਵਾਰਨ ਲਈ ਹੋਣ ਵਾਲੇ ਕਾਰਜਾਂ ’ਚ ਔਜਲਾ ਪਰਿਵਾਰ ਮਦਦ ਕਰੇਗਾ-ਔਜਲਾ
ਗੱਗੋਮਾਹਲ/ਰਾਮਦਾਸ, 15 ਨਵੰਬਰ (ਬਲਵਿੰਦਰ ਸਿੰਘ ਸੰਧੂ, ਜਸਵੰਤ ਸਿੰਘ ਵਾਹਲਾ)-ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਸਾਂਸਦ ਗੁਰਜੀਤ ਸਿੰਘ ਔਜਲਾ ਦੇ ਭਰਾ ਤੇ ਵਿਧਾਨ ਸਭਾ ਹਲਕਾ ਅਜਨਾਲਾ ਤੋਂ ਕਾਂਗਰਸ ਦੇ ਸੰਭਾਵੀ ਉਮੀਦਵਾਰ ਸੁਖਜਿੰਦਰ ਸਿੰਘ ਸੁੱਖ ਔਜਲਾ ਨੇ ਕਸਬਾ ਰਾਮਦਾਸ ਦੇ ਵਿਸ਼ਵ ਕਰਮਾਂ ਮੰਦਿਰ ’ਚ ਪਹੁੰਚ ਕੇ ਰਾਮਗੜੀਆ ਬਰਾਦਰੀ ਦੇ ਆਗੂਆਂ ਨੇ ਇਕ ਵਿਸ਼ੇਸ਼ ਮੁਲਾਕਾਤ ਕੀਤੀ । ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਔਜਲਾ ਨੇ ਕਿਹਾ ਕਿ ਦਸਤਕਾਰੀ ਦੇ ਪਿਤਾਮਾ ਬਾਬਾ ਵਿਸ਼ਵ ਕਰਮਾਂ ਦੇ ਮੰਦਰ ਦੀ ਅੱਜ ਤੱਕ ਕਿਸੇ ਸਿਆਸੀ ਆਗੂ ਨੇ ਸਾਰ ਨਹੀਂ ਲਈ ਜਦੋਂ ਕਿ ਮੰਦਿਰ ਦੇ ਕਈ ਕਾਰਜ ਅਧੂਰੇ ਪਏ ਹਨ।
ਗੱਗੋਮਾਹਲ/ਰਾਮਦਾਸ, 15 ਨਵੰਬਰ (ਬਲਵਿੰਦਰ ਸਿੰਘ ਸੰਧੂ, ਜਸਵੰਤ ਸਿੰਘ ਵਾਹਲਾ)-ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਸਾਂਸਦ ਗੁਰਜੀਤ ਸਿੰਘ ਔਜਲਾ ਦੇ ਭਰਾ ਤੇ ਵਿਧਾਨ ਸਭਾ ਹਲਕਾ ਅਜਨਾਲਾ ਤੋਂ ਕਾਂਗਰਸ ਦੇ ਸੰਭਾਵੀ ਉਮੀਦਵਾਰ ਸੁਖਜਿੰਦਰ ਸਿੰਘ ਸੁੱਖ ਔਜਲਾ ਨੇ ਕਸਬਾ ਰਾਮਦਾਸ ਦੇ ਵਿਸ਼ਵ ਕਰਮਾਂ ਮੰਦਿਰ ’ਚ ਪਹੁੰਚ ਕੇ ਰਾਮਗੜੀਆ ਬਰਾਦਰੀ ਦੇ ਆਗੂਆਂ ਨੇ ਇਕ ਵਿਸ਼ੇਸ਼ ਮੁਲਾਕਾਤ ਕੀਤੀ । ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਔਜਲਾ ਨੇ ਕਿਹਾ ਕਿ ਦਸਤਕਾਰੀ ਦੇ ਪਿਤਾਮਾ ਬਾਬਾ ਵਿਸ਼ਵ ਕਰਮਾਂ ਦੇ ਮੰਦਰ ਦੀ ਅੱਜ ਤੱਕ ਕਿਸੇ ਸਿਆਸੀ ਆਗੂ ਨੇ ਸਾਰ ਨਹੀਂ ਲਈ ਜਦੋਂ ਕਿ ਮੰਦਿਰ ਦੇ ਕਈ ਕਾਰਜ ਅਧੂਰੇ ਪਏ ਹਨ। ਉਨ੍ਹਾਂ ਨੂੰ ਅੱਜ ਇਸ ਮੰਦਰ ਦੀ ਹਾਲਤ ਦਾ ਪਤਾ ਲੱਗਿਆ ਤਾਂ ਉਹ ਤੁਰੰਤ ਮੰਦਿਰ ਕਮੇਟੀ ਤੇ ਰਾਮਗੜ੍ਹੀਆ ਬਰਾਦਰੀ ਦੇ ਆਗੂਆਂ ਕੋਲ ਪਹੁੰਚੇ ਹਨ, ਜਿੰਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਮੰਦਰ ਨੂੰ ਸੁੰਦਰ ਬਣਾਉਣ ਲਈ ਕੀਤੇ ਜਾਣ ਵਾਲੇ ਉਪਰਾਲਿਆਂ ਵਿਚ ਔਜਲਾ ਪਰਿਵਾਰ ਵੱਧ ਚੜ੍ਹ ਕੇ ਮਦਦ ਕਰੇਗਾ। ਇਸ ਮੌਕੇ ਪ੍ਰਧਾਨ ਸੁਖਵੰਤ ਸਿੰਘ, ਇੰਦਰਜੀਤ ਸਿੰਘ, ਕੁਲਦੀਪ ਸਿੰਘ, ਗੁਰਦਿਆਲ ਸਿੰਘ, ਸੇਵਾ ਮੁਕਤ ਪ੍ਰਿੰਸੀਪਲ ਹਰਦਿਆਲ ਸਿੰਘ, ਲਵਨੀਸ਼ ਸੇਠ, ਹਨੀ ਰੰਧਾਵਾ, ਪਵਨ ਕੁਮਾਰ, ਦੀਪੂ ਪੀ.ਏ ਰਾਮਦਾਸ ਤੋ ਇਲਾਵਾ ਕਈ ਆਗੂ ਹਾਜ਼ਰ ਸਨ ।