ਮਹਿਤਾ ਨੰਗਲ ਸਕੂਲ ’ਚ ਪੀ.ਟੀ.ਆਈ. ਅਧਿਆਪਕ ਨੇ ਚਾਰਜ ਸੰਭਾਲਿਆ
ਚੌਂਕ ਮਹਿਤਾ, 25 ਨਵੰਬਰ (ਧਰਮਿੰਦਰ ਸਿੰਘ ਭੰਮਰਾ)-ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਤਾ ਨੰਗਲ ਵਿਖੇ ਕਾਫੀ ਲੰਬੇ ਅਰਸੇ ਬਾਅਦ ਖ਼ਾਲੀ ਪਈ ਪੋਸਟ ਉੱਪਰ ਪੀ. ਟੀ.
ਚੌਂਕ ਮਹਿਤਾ, 25 ਨਵੰਬਰ (ਧਰਮਿੰਦਰ ਸਿੰਘ ਭੰਮਰਾ)-ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਤਾ ਨੰਗਲ ਵਿਖੇ ਕਾਫੀ ਲੰਬੇ ਅਰਸੇ ਬਾਅਦ ਖ਼ਾਲੀ ਪਈ ਪੋਸਟ ਉੱਪਰ ਪੀ.ਟੀ.ਆਈ. ਅਧਿਆਪਕ ਦਵਿੰਦਰ ਸਿੰਘ ਮਾਨ ਨੇ ਚਾਰਜ ਸੰਭਾਲ ਲਿਆ। ਐੱਮ. ਏ., ਐੱਮ. ਫ਼ਿਲ. (ਫਿਜੀਕਲ ਐਜੂਕੇਸ਼ਨ) ਐਜੂਕੇਟਡ ਅਧਿਆਪਕ ਵਲੋਂ ਇਸ ਪੋਸਟ ’ ਤੇ ਹਾਜ਼ਰੀ ਭਰਦੇ ਹੀ ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਇਸ ਮੌਕੇ ਸਕੂਲ ਦੇ ਇੰਚਾਰਜ ਪ੍ਰਿੰਸੀਪਲ ਸ. ਕੁਲਦੀਪ ਸਿੰਘ, ਸ. ਨਰਿੰਦਰ ਸਿੰਘ ਰਾਏ ਵਲੋਂ ਉਨ੍ਹਾਂ ਨੂੰ ‘‘ਜੀ ਆਇਆਂ’’ ਕਿਹਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸੀਨੀਅਰ ਲੈਕਚਰਾਰ ਸ਼੍ਰੀ ਰਵਿੰਦਰ ਕੁਮਾਰ, ਮੈਡਮ ਕੁਲਬੀਰ ਕੌਰ, ਮਮਤਾ, ਅੰਕੁਰ ਰਾਲਾ, ਕ੍ਰਿਸ਼ਨ ਕੁਮਾਰ, ਕੁਲਜਿੰਦਰ ਕੌਰ, ਜਸਮੀਤ ਕੌਰ, ਵਿਜੇਤਾ ਮਲਿਕ, ਰਜਨਦੀਪ ਕੌਰ, ਸਲਵਿੰਦਰ ਸਿੰਘ, ਹਰਸਿਮਰਨ ਕੌਰ, ਨਵਜੋਤ ਸਿੰਘ, ਰਾਕੇਸ਼ ਕੁਮਾਰ, ਹਰਜੋਤ ਸਿੰਘ, ਸਾਹਿਬ ਸਿੰਘ ਅਤੇ ਕੈੰਪਸ ਮੈਨੇਜਰ ਭੁਪਿੰਦਰ ਸਿੰਘ ਆਦਿ ਹਾਜ਼ਰ ਸਨ।