15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਸੀ.ਪੀ.ਆਈ. ਦੀ 1 ਸਤੰਬਰ ਦੀ ਦਿੱਲੀ ਚੱਲੋ ਰੈਲੀ ਲਈ ਪਿੰਡ ਪੱਧਰ ’ਤੇ ਮੀਟਿੰਗਾਂ ਕੀਤੀਆਂ

ਬੁਢਲਾਡਾ, 14 ਅਗਸਤ (ਸਵਰਨ ਸਿੰਘ ਰਾਹੀ)- ਸੀ. ਪੀ.

Ad Position 21
No active advertisement
ਪਿੰਡ ਬੱਛੋਆਣਾ ਵਿਖੇ ਜਨਤਕ ਮੀਟਿੰਗ ਤੋਂ ਪਹਿਲਾਂ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਕਾ. ਅਰਸ਼ੀ ਤੇ ਹੋਰ। ਤਸਵੀਰ : ਟੋਨੀ ਬੁਢਲਾਡਾ 15-08-2026
ਬੁਢਲਾਡਾ, 14 ਅਗਸਤ (ਸਵਰਨ ਸਿੰਘ ਰਾਹੀ)- ਸੀ.ਪੀ.ਆਈ. ਦੀ ‘ਦਿੱਲੀ ਚੱਲੋ ਬਦਲਾਅ ਜ਼ਰੂਰੀ ਹੈ ਰੈਲੀ’ ਸੰਬੰਧੀ ਪਦ ਯਾਤਰਾ ਤਹਿਤ ਬੁਢਲਾਡਾ ਸਬ ਡਵੀਜ਼ਨ ਦੇ ਬੋੜਾਵਾਲ, ਬੱਛੋਆਣਾ, ਰੰਘੜਿਆਲ, ਬਖ਼ਸ਼ੀਵਾਲਾ, ਲਖਮੀਰਵਾਲਾ , ਆਲਮਪੁਰ ਮੰਦਰਾਂ, ਟਾਹਲੀਆਂ ਤੇ ਕਾਹਨਗੜ੍ਹ ਪਿੰਡਾਂ ਵਿਖੇ ਨੁੱਕੜ ਜਲਸਿਆਂ ਨੂੰ ਸੰਬੋਧਨ ਕਰਦਿਆਂ ਸੀ.ਪੀ.ਆਈ. ਦੇ ਕੌਮੀ ਕੌਂਸਲ ਮੈਂਬਰ ਤੇ ਸਾਬਕਾ ਵਿਧਾਇਕ ਕਾ. ਹਰਦੇਵ ਸਿੰਘ ਅਰਸ਼ੀ ਨੇ ਕਿਹਾ ਦੇਸ਼ ਅਨੇਕਾਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ ਅਤੇ ਸਮੇਂ ਦੇ ਹਾਕਮ ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਤੇ ਕਰਜ਼ ਮੁਆਫ਼ੀ ਦੇ ਹੱਲ ਕਰਨ ਦੀ ਬਜਾਏ ਉਲਟਾ ਸੰਵਿਧਾਨਕ ਸੰਸਥਾਵਾਂ ’ਚ ਬੇਲੋੜਾ ਦਖ਼ਲ ਦੇ ਕੇ ਦੇਸ਼ ਤੇ ਸੰਵਿਧਾਨ ਨੂੰ ਕਮਜ਼ੋਰ ਕਰ ਰਹੇ ਹਨ। ਉਨ੍ਹਾਂ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਵਿਦਿਆਰਥੀਆਂ, ਛੋਟੇ ਕਾਰੋਬਾਰੀਆਂ ਤੇ ਔਰਤਾਂ ਨੂੰ ਆਪਣੇ ਹੱਕਾਂ ਲਈ ਸੀ.ਪੀ.ਆਈ. ਦੀ 1 ਸਤੰਬਰ ਨੂੰ ‘ਦਿੱਲੀ ਚੱਲੋ ਰੈਲੀ’ ’ਚ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਜ਼ਿਲ੍ਹਾ ਸਕੱਤਰ ਕ੍ਰਿਸ਼ਨ ਸਿੰਘ ਚੌਹਾਨ, ਸਹਾਇਕ ਸਕੱਤਰ ਵੇਦ ਪ੍ਰਕਾਸ਼ ਬੁਢਲਾਡਾ, ਸਕੱਤਰ ਸੀਤਾਰਾਮ ਗੋਬਿੰਦਪੁਰਾ, ਮਲਕੀਤ ਸਿੰਘ ਮੰਦਰਾਂ, ਕਾ. ਜਗਸੀਰ ਸਿੰਘ ਰਾਏਕੇ, ਚਿਮਨ ਲਾਲ ਕਾਕਾ, ਲੱਖਾ ਸਿੰਘ, ਰਾਮ ਸਿੰਘ, ਮਾ. ਗੁਰਬਚਨ ਸਿੰਘ, ਹਰਮੀਤ ਸਿੰਘ ਬੋੜਾਵਾਲ, ਗੋਰਾ ਟਾਹਲੀਆਂ, ਗਰੀਬੂ ਸਿੰਘ, ਕਿੱਕਰ ਸਿੰਘ, ਮੱਖਣ ਸਿੰਘ ਰੰਘੜਿਆਲ, ਗੁਰਦੀਪ ਸਿੰਘ, ਮਲਕੀਤ ਸਿੰਘ ਬਖ਼ਸ਼ੀਵਾਲਾ, ਸੁਲੱਖਣ ਸਿੰਘ ਕਾਹਨਗੜ੍ਹ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਅਚਾਨਕ ਦੇ 25 ਪਰਿਵਾਰ ਆਮ ਆਦਮੀ ਪਾਰਟੀ ’ਚ ਸ਼ਾਮਿਲ ਲੋਕ ਮੋਰਚਾ ਪੰਜਾਬ ਵਲੋਂ ਭਾਰਤ ਅਮਰੀਕਾ ਵਪਾਰ ਵਾਰਤਾ ਵਿਰੁੱਧ ਪ... ਅਗਲੀ ਖ਼ਬਰ ਨਗਰ ਨਿਗਮ ਨੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਤਿਰੰਗਾ ਸਾਈਕਲ ਰੈਲੀ ਰਾਹੀਂ ਦਿੱਤਾ ਦੇਸ਼ ਭਗਤੀ ਦਾ ਸੰਦੇਸ਼
Ad Position 24