15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਲਾਇਬ੍ਰੇਰੀ ਸਿਰਫ਼ ਕਿਤਾਬਾਂ ਦਾ ਸੰਗ੍ਰਹਿ ਹੀ ਨਹੀਂ ਸਗੋਂ ਗਿਆਨ, ਸਿੱਖਿਆ ਅਤੇ ਵਿਚਾਰਾਂ ਦਾ ਹੈ ਕੇਂਦਰ

ਬਠਿੰਡਾ, 14 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਜ਼ਿਲ੍ਹਾ ਲਾਇਬ੍ਰੇਰੀ ਬਠਿੰਡਾ ਵਿਖੇ ਅੱਜ ਅੰਤਰਰਾਸ਼ਟਰੀ ਲਾਇਬ੍ਰੇਰੀ ਦਿਵਸ ਮਨਾਇਆ ਗਿਆ। ਜਿਸ ਵਿਚ ਲਛਮਣ ਸਿੰਘ ਮਲੂਕਾ ਅਤੇ ਜਸਪਾਲ ਸਿੰਘ ਮਾਨਖੇੜਾ ਨੇ ਲਾਇਬ੍ਰੇਰੀ ਵਿਚ ਸ਼ਿਰਕਤ ਕੀਤੀ ਅਤੇ ਉਨ੍ਹਾਂ ਦੁਆਰਾ ਡਾ.

Ad Position 21
No active advertisement
ਅਜੀਤ ਡੈਸਕ 15-08-2026
ਬਠਿੰਡਾ, 14 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਜ਼ਿਲ੍ਹਾ ਲਾਇਬ੍ਰੇਰੀ ਬਠਿੰਡਾ ਵਿਖੇ ਅੱਜ ਅੰਤਰਰਾਸ਼ਟਰੀ ਲਾਇਬ੍ਰੇਰੀ ਦਿਵਸ ਮਨਾਇਆ ਗਿਆ। ਜਿਸ ਵਿਚ ਲਛਮਣ ਸਿੰਘ ਮਲੂਕਾ ਅਤੇ ਜਸਪਾਲ ਸਿੰਘ ਮਾਨਖੇੜਾ ਨੇ ਲਾਇਬ੍ਰੇਰੀ ਵਿਚ ਸ਼ਿਰਕਤ ਕੀਤੀ ਅਤੇ ਉਨ੍ਹਾਂ ਦੁਆਰਾ ਡਾ. ਐਸ. ਆਰ. ਰੰਗਾਨਾਥਨ ਦੇ ਜੀਵਨ ਬਾਰੇ ਚਾਣਨਾ ਪਾਇਆ ਗਿਆ। ਇਸ ਮੌਕੇ ਲਾਇਬ੍ਰੇਰੀ ਇੰਚਾਰਜ ਸਵਰਨਜੀਤ ਕੌਰ ਨੇ ਵਿਦਿਆਰਥੀਆਂ ਨੂੰ ਲਾਇਬ੍ਰੇਰੀ ਦੇ ਮਹੱਤਵ ਬਾਰੇ ਦੱਸਿਆ ਗਿਆ ਕਿ ਲਾਇਬ੍ਰੇਰੀ ਸਿਰਫ਼ ਕਿਤਾਬਾਂ ਦਾ ਸੰਗ੍ਰਹਿ ਹੀ ਨਹੀਂ ਸਗੋਂ ਗਿਆਨ, ਸਿੱਖਿਆ ਅਤੇ ਵਿਚਾਰਾਂ ਦਾ ਕੇਂਦਰ ਹੈ। ਅੱਜ ਦੇ ਡਿਜ਼ੀਟਲ ਯੁੱਗ ਵਿਚ ਵੀ ਲਾਇਬ੍ਰੇਰੀ ਪਾਠਕਾਂ ਨੂੰ ਸਹੀ ਅਤੇ ਭਰੇਸੋਯੋਗ ਗਿਆਨ ਨਾਲ ਜੋੜਨ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ। ਇਸ ਮੌਕੇ ਵਿਦਿਆਰਥੀਆਂ ਨੂੰ ਪਦਮਸ਼੍ਰੀ ਡਾ: ਰੰਗਾਨਾਥਨ ਦੇ ਜੀਵਨ ਤੋਂ ਇਲਾਵਾ ਉਨ੍ਹਾਂ ਦੀ ਲਾਇਬ੍ਰੇਰੀ ਨੂੰ ਦੇਣ ਅਤੇ ਉਨ੍ਹਾਂ ਦੇ ਬਣਾਏ ਗਏ ਨਿਯਮਾਂ ਬਾਰੇ ਵੀ ਭਰਪੂਰ ਜਾਣਕਾਰੀ ਮੁਹੱਈਆ ਕਰਵਾਈ ਗਈ। ਇਸ ਮੌਕੇ ਜ਼ਿਲ੍ਹਾ ਲਾਇਬ੍ਰੇਰੀ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਸ਼ਾਮਲ ਸਨ।
Ad Position 22
No active advertisement
ਪਿਛਲੀ ਖ਼ਬਰ ਮਰੀਜ਼ਾਂ ਲਈ ਲੰਗਰ ਦੀ ਸੇਵਾ ਲਈ ਹਰ ਮਹੀਨੇ ਦਿੱਤਾ ਜਾਂਦਾ ਹੈ ਸਹਿਯੋਗ ਕਵੀ ਦਰਬਾਰ ’ਚ ਕਾਵਿ ਸੰਗ੍ਰਹਿ ‘ਕੱਚੀ ਨੀਂਦ ਦਾ ਸੁ... ਅਗਲੀ ਖ਼ਬਰ ਪਿੰਡ ਪੱਕਾ ਕਲਾਂ ਦੇ ਇਕ ਦਰਜਨ ਪਰਿਵਾਰਾਂ ਵਲੋਂ ਭਾਜਪਾ ਨੂੰ ਸਮਰਥਨ
Ad Position 24