ਮਰੀਜ਼ਾਂ ਲਈ ਲੰਗਰ ਦੀ ਸੇਵਾ ਲਈ ਹਰ ਮਹੀਨੇ ਦਿੱਤਾ ਜਾਂਦਾ ਹੈ ਸਹਿਯੋਗ
ਕਵੀ ਦਰਬਾਰ ’ਚ ਕਾਵਿ ਸੰਗ੍ਰਹਿ ‘ਕੱਚੀ ਨੀਂਦ ਦਾ ਸੁਪਨਾ’ ਸਮੇਤ ਪੰਜ ਪੁਸਤਕਾਂ ਲੋਕ ਅਰਪਿਤ
ਬਠਿੰਡਾ, 14 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਸਥਾਨਕ ਟੀਚਰਜ਼ ਹੋਮ ਵਿਖੇ ਕਵੀ ਦਰਬਾਰ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਸ਼ਾਇਰ ਸੁਰਿੰਦਰਪ੍ਰੀਤ ਘਣੀਆਂ ਨੇ ਕੀਤੀ ਅਤੇ ਮੁੱਖ ਮਹਿਮਾਨ ਵਜੋਂ ਉੱਘੀ ਸ਼ਾਇਰਾ ਤੇ ਲੇਖਿਕਾ ਪਰਮਜੀਤ ਕੌਰ ਸਰਹਿੰਦ ਨੇ ਸ਼ਿਰਕਤ ਕੀਤੀ। ਪ੍ਰਧਾਨਗੀ ਮੰਡਲ ’ਚ ਪ੍ਰਸਿੱਧ ਸ਼ਾਇਰ ਬਲਵੰਤ ਭਾਟੀਆ, ਨਾਵਲਕਾਰ ਪ੍ਰਿੰ.
ਲ
ਲੰਗਰ ਦੀ ਸੇਵਾ ਦੌਰਾਨ ਨੌਜਵਾਨ। ਤਸਵੀਰ: ਗੁਰਪ੍ਰੀਤ ਸਿੰਘ ਅਰੋੜਾ
15-08-2026
ਬਠਿੰਡਾ, 14 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਸਥਾਨਕ ਟੀਚਰਜ਼ ਹੋਮ ਵਿਖੇ ਕਵੀ ਦਰਬਾਰ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਸ਼ਾਇਰ ਸੁਰਿੰਦਰਪ੍ਰੀਤ ਘਣੀਆਂ ਨੇ ਕੀਤੀ ਅਤੇ ਮੁੱਖ ਮਹਿਮਾਨ ਵਜੋਂ ਉੱਘੀ ਸ਼ਾਇਰਾ ਤੇ ਲੇਖਿਕਾ ਪਰਮਜੀਤ ਕੌਰ ਸਰਹਿੰਦ ਨੇ ਸ਼ਿਰਕਤ ਕੀਤੀ। ਪ੍ਰਧਾਨਗੀ ਮੰਡਲ ’ਚ ਪ੍ਰਸਿੱਧ ਸ਼ਾਇਰ ਬਲਵੰਤ ਭਾਟੀਆ, ਨਾਵਲਕਾਰ ਪ੍ਰਿੰ. ਜਗਮੇਲ ਸਿੰਘ ਜਠੌਲ, ਪ੍ਰੋ. ਤਰਸੇਮ ਨਰੂਲਾ ਤੇ ਲੇਖਕ ਭੁਪਿੰਦਰ ਮਾਨ ਸ਼ਾਮਿਲ ਹੋਏ। ਇਸ ਦੌਰਾਨ ਮੀਤ ਬਠਿੰਡਾ ਦਾ ਕਾਵਿ ਸੰਗ੍ਰਹਿ ‘ਕੱਚੀ ਨੀਂਦ ਦਾ ਸੁਪਨਾ’, ਹਰਮਨ ਹਬੀਬ ਦਾ ‘ਸਫ਼ਰ-ਏ-ਰਜ਼ਾ’, ਰਾਮ ਸਿੰਘ ਪਾਠਕ ਦਾ ਬਾਲ ਸੰਗ੍ਰਹਿ ‘ਮੁੜ ਆਈਆਂ ਰੌਣਕਾਂ’, ਜਗਜੀਤ ਸਿੰਘ ਦੀ ਖੋਜ ਪੁਸਤਕ, ਡਾ: ਦਰਸ਼ਨ ਗਿੱਲ ਦੀ ਕਾਵਿ-ਸੰਵੇਦਨਾ ਅਤੇ ਸਾਦਿਕ ਤਖਤੂਪੁਰੀਆ ਤੇ ਕੁਲਦੀਪ ਸਿੰਘ ਦੀਪ ਵਲੋਂ ਸੰਪਾਦਿਤ ਕਾਵਿ ਸੰਗ੍ਰਹਿ ‘ਸਾਂਝੇ ਅਹਿਸਾਸ’ ਲੋਕ ਅਰਪਿਤ ਕੀਤਾ ਗਿਆ। ਇਸ ਮੌਕੇ ਕਵੀ ਦਰਬਾਰ ਵਿਚ ਪ੍ਰੋੜ ਕਵੀਆਂ ਬਲਵੰਤ ਭਾਟੀਆ, ਗੁਰਚੇਤ ਫੱਤੇਵਾਲੀਆ, ਰਣਵੀਰ ਰਾਣਾ, ਸੁਰਿੰਦਰਪ੍ਰੀਤ ਘਣੀਆਂ, ਡਾ: ਜਸਪਾਲਜੀਤ, ਪ੍ਰੋ: ਤਰਸੇਮ ਨਰੂਲਾ, ਅਮਨਦੀਪ ਕੌਰ ਮਾਨ, ਸੁੱਖਾ ਗਿੱਲ, ਸੁਭਾਸ਼ ਸੋਲੰਕੀ, ਸੁਖਨੂਰ ਖ਼ਿਆਲੀ, ਜਗਜੀਤ ਕਾਉਣੀ, ਰਾਮ ਸਿੰਘ ਪਾਠਕ, ਹਰਮਨ ਹਬੀਬ, ਅਮਨਦੀਪ ਬੀਰੋਕੇ, ਸੁਖਦੇਵ ਭੱਟੀ, ਜਗਸੀਰ ਤਾਜੀ, ਪ੍ਰਿੰ: ਮੱਖਣ ਸਿੰਘ, ਸਿਕੰਦਰ ਮਾਨਵ, ਅਮਨਦੀਪ ਕੌਰ, ਹਰਨਫ਼ਸ, ਅਮਰਬੀਰ ਸਿੰਘ, ਗਗਨਦੀਪ ਸੰਧੂ, ਰੇਨੂੰ ਦੇਵੀ ਤੇ ਰੇਖਾ ਦੇਵੀ (ਪਠਾਨਕੋਟ), ਜਲੰਧਰ ਤੋਂ ਸ਼ਾਇਰ ਅਲੀ ਤੇ ਦਵਿੰਦਰ ਸਿੰਘ, ਜਗਸੀਰ ਤਾਜੀ, ਗੁਰਪ੍ਰੀਤ ਕੌਰ ਪ੍ਰੀਤ, ਰਜਿੰਦਰ ਸਰਾਵਾਂ ਨੇ ਆਪਣੀਆਂ ਕਵਿਤਾਵਾਂ ਸੁਣਾਕੇ ਵਾਹ-ਵਾਹ ਖੱਟੀ। ਇਸ ਮੌਕੇ ਟੀਚਰਜ਼ ਹੋਮ ਟਰੱਸਟ ਦੇ ਸਕੱਤਰ ਲਛਮਣ ਮਲੂਕਾ, ਲੇਖਕ ਜਸਵਿੰਦਰ ਸੁਰਗੀਤ, ਨਾਟਕਕਾਰ ਰਮੇਸ਼ ਗਰਗ, ਜ਼ਮਹੂਰੀ ਅਧਿਕਾਰ ਸਭਾ ਦੇ ਸਕੱਤਰ ਪ੍ਰਿਤਪਾਲ ਸਿੰਘ ਸਮੇਤ ਵੱਡੀ ਗਿਣਤੀ ਸਾਹਿਤ ਪ੍ਰੇਮੀ ਮੌਜੂਦ ਸਨ।