ਐੱਮ. ਬੀ. ਇੰਟਰਨੈਸ਼ਨਲ ਤੇ ਮਾਈ ਭਾਗੋ ਸਕੂਲ ਦੇ ਖਿਡਾਰੀਆਂ ਦਾ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ
ਐੱਸ.ਆਈ.ਆਰ : ਜ਼ਿਲ੍ਹੇ ਦੇ ਸਾਰੇ ਪੋਲਿੰਗ ਸਟੇਸ਼ਨਾਂ ’ਤੇ 16 ਅਗਸਤ ਨੂੰ ਵਿਸ਼ੇਸ਼ ਕੈਂਪ
ਜੋਗਾ, 14 ਅਗਸਤ (ਮਨਜੀਤ ਸਿੰਘ ਘੜੈਲੀ)- ਐਮ. ਬੀ.
ਜੋਗਾ, 14 ਅਗਸਤ (ਮਨਜੀਤ ਸਿੰਘ ਘੜੈਲੀ)- ਐਮ. ਬੀ. ਇੰਟਰਨੈਸ਼ਨਲ ਸਕੂਲ ਅਤੇ ਮਾਈ ਭਾਗੋ ਸੀਨੀਅਰ ਸੈਕੰਡਰੀ ਸਕੂਲ ਰੱਲਾ ਦੇ ਖਿਡਾਰੀ ਆਂ ਨੇ ਗਰਮ ਰੁੱਤ ਦੀਆਂ ਸਕੂਲ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚੰਗੀਆਂ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ। ਡੀ. ਪੀ. ਈ. ਮਨਜੋਤ ਸਿੰਘ ਨੇ ਦੱਸਿਆ ਕਿ ਸਨਾਵਰ ਸਮਾਰਟ ਸਕੂਲ ਭੁਪਾਲ ਵਿਖੇ ਕਰਵਾਏ ਫੈਨਸਿੰਗ ਮੁਕਾਬਲਿਆਂ ’ਚ ਐਮ. ਬੀ. ਇੰਟਰਨੈਸ਼ਨਲ ਸਕੂਲ ਰੱਲਾ ਦੇ ਖਿਡਾਰੀਆਂ ਨੇ ਫੈਨਸਿੰਗ ’ਚ ਵਿਸ਼ੇਸ਼ ਪ੍ਰਾਪਤੀਆਂ ਕੀਤੀਆਂ। ਅੰਡਰ-14 ਸਾਲ ਲੜਕੀਆਂ ’ਚ ਪਰਨਾਜ ਕੌਰ ਨੇ ਪਹਿਲਾ, ਮਨਰੀਤ ਕੌਰ ਨੇ ਦੂਜਾ, ਮਨਿੰਦਰ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-17 ਗੁਰਨੂਰ ਕੌਰ ਪਹਿਲੇ ਅਤੇ ਚਰਨਜੀਤ ਕੌਰ, ਮਨਦੀਪ ਕੌਰ ਤੇ ਦਵਿੰਦਰ ਕੌਰ ਤੀਸਰੇ ਸਥਾਨ ’ਤੇ ਰਹੀ। ਅੰਡਰ-14 ਸਾਲ ਲੜਕਿਆਂ ਖੁਸ਼ਵੀਰ ਸਿੰਘ ਨੇ ਪਹਿਲੀ ਅਤੇ ਰਣਤਾਜ ਸਿੰਘ, ਨਮਨਵੀਰ ਸਿੰਘ ਤੇ ਰੌਬਨਪ੍ਰੀਤ ਨੇ ਤੀਜੀ ਪੁਜ਼ੀਸ਼ਨ ਹਾਸਲ ਕੀਤੀ। ਅੰਡਰ-14 ਲੜਕਿਆਂ ਦੇ ਗਤਕੇ ਮੁਕਾਬਲੇ ’ਚ ਜਸਕਰਨ ਸਿੰਘ ਨੇ ਪਹਿਲਾ ਸਥਾਨ ਮੱਲਿਆ। ਦਾ ਰੈਨੇਸਾਂ ਸਕੂਲ ਤਾਮਕੋਟ ਵਿਖੇ ਕਰਵਾਏ ਸਕੇਟਿੰਗ ਮੁਕਾਬਲਿਆਂ ’ਚ ਅੰਡਰ-14 ਲੜਕਿਆਂ ਦੇ ਵਰਗ ’ਚ ਏਕਮ ਜਿੰਦਲ ਅਤੇ ਗੁਰਸਾਨਦੀਪ ਸਿੰਘ ਪਹਿਲੇ ਸਥਾਨ ’ਤੇ ਰਹੇ। ਸੰਸਥਾ ਦੇ ਚੇਅਰਮੈਨ ਡਾ. ਬਲਵਿੰਦਰ ਸਿੰਘ ਬਰਾੜ, ਮੈਨੇਜਿੰਗ ਡਾਇਰੈਕਟਰ ਕੁਲਦੀਪ ਸਿੰਘ ਖਿਆਲਾ, ਪ੍ਰਿੰਸੀਪਲ ਸਵਿਤਾ ਕਾਠ, ਸਕੱਤਰ ਮਨਜੀਤ ਸਿੰਘ ਖਿਆਲਾ, ਉਪ ਚੇਅਰਮੈਨ ਪਰਮਜੀਤ ਸਿੰਘ ਬੁਰਜ ਹਰੀ ਨੇ ਜੇਤੂਆਂ ਨੂੰ ਵਧਾਈ ਦਿੱਤੀ।