ਡੇਰੇ ਨਾਲ ਜਾਂਦੀ ਸੜਕ ’ਤੇ ਪਾਈਪਾਂ ਪਾਉਣ ਦੇ ਕੰਮ ਨੂੰ ਲੱਗੀਆਂ ਬਰੇਕਾਂ
ਗਿੱਦੜਬਾਹਾ, 2 ਸਤੰਬਰ (ਪਰਮਜੀਤ ਸਿੰਘ ਥੇੜ੍ਹੀ)-70ਵੀਆਂ ਜ਼ਿਲ੍ਹਾ ਪੱਧਰੀ ਖੇਡਾਂ ਤਹਿਤ ਕਰਵਾਏ ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਜੇ. ਐੱਨ.
ਗਿੱਦੜਬਾਹਾ, 2 ਸਤੰਬਰ (ਪਰਮਜੀਤ ਸਿੰਘ ਥੇੜ੍ਹੀ)-70ਵੀਆਂ ਜ਼ਿਲ੍ਹਾ ਪੱਧਰੀ ਖੇਡਾਂ ਤਹਿਤ ਕਰਵਾਏ ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਜੇ.ਐੱਨ.ਜੇ. ਡੀ.ਏ.ਵੀ. ਸੀਨੀਅਰ ਸੈਕੰਡਰੀ ਪਬਲਿਕ ਸਕੂਲ ਗਿੱਦੜਬਾਹਾ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ। ਸਕੂਲ ਦੇ ਖਿਡਾਰੀਆਂ ਨੇ ਕ੍ਰਿਕਟ, ਸ਼ਤਰੰਜ, ਕੁਸ਼ਤੀ, ਬਾਕਸਿੰਗ, ਤਾਇਕਵਾਂਡੋ, ਯੋਗਾ ਤੇ ਬਾਸਕਟਬਾਲ ਸਮੇਤ ਵੱਖ-ਵੱਖ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਸੰਬੰਧੀ ਪ੍ਰਿੰ. ਗੁਰਦਾਸ ਸਿੰਘ ਮਾਨ ਨੇ ਦੱਸਿਆ ਕਿ ਕੁਸ਼ਤੀ ਮੁਕਾਬਲਿਆਂ ਵਿਚ ਸਕੂਲ ਦੇ ਖਿਡਾਰੀਆਂ ਨੇ 7 ਸੋਨ ਤੇ 2 ਚਾਂਦੀ ਦੇ ਤਗ਼ਮੇ ਜਿੱਤੇ। ਯੋਗਾ ਵਿਚ 5 ਸੋਨ, 3 ਚਾਂਦੀ ਤੇ 3 ਕਾਂਸੀ ਦੇ ਤਗ਼ਮੇ, ਬਾਕਸਿੰਗ ਵਿਚ 13 ਸੋਨ, 9 ਚਾਂਦੀ ਤੇ 11 ਕਾਂਸੀ ਦੇ ਤਗ਼ਮੇ ਅਤੇ ਤਾਇਕਵਾਂਡੋ ਵਿਚ 3 ਸੋਨ, 6 ਚਾਂਦੀ ਤੇ 2 ਕਾਂਸੀ ਦੇ ਤਗ਼ਮੇ ਜਿੱਤੇ, ਜਦੋਂਕਿ ਟੀਮ ਮੁਕਾਬਲਿਆਂ ਵਿਚ ਕ੍ਰਿਕਟ ਅੰਡਰ-14 ਲੜਕਿਆਂ ਦੀ ਟੀਮ ਜ਼ਿਲ੍ਹਾ ਜੇਤੂ ਰਹੀ ਅਤੇ ਅੰਡਰ-17 ਲੜਕਿਆਂ ਦੀ ਟੀਮ ਜ਼ਿਲ੍ਹੇ ਵਿਚ ਉਪ ਜੇਤੂ ਰਹੀ। ਇਸ ਤੋਂ ਇਲਾਵਾ ਸਕੂਲ ਦੀਆਂ ਅੰਡਰ-14 ਤੇ ਅੰਡਰ-17 ਵਰਗ ਦੀਆਂ 15 ਲੜਕੀਆਂ ਦੀ ਚੋਣ ਸਿੱਧੇ ਰਾਜ ਪੱਧਰੀ ਮੁਕਾਬਲਿਆਂ ਲਈ ਹੋਈ ਹੈ। ਉਨ੍ਹਾਂ ਦੱਸਿਆ ਕਿ ਸ਼ਤਰੰਜ ਮੁਕਾਬਲਿਆਂ ਵਿਚ ਅੰਡਰ-19 ਲੜਕੀਆਂ ਦੀ ਟੀਮ ਜ਼ਿਲ੍ਹਾ ਜੇਤੂ ਰਹੀ ਅਤੇ ਅੰਡਰ-17 ਲੜਕੀਆਂ ਦੀ ਟੀਮ ਜ਼ਿਲ੍ਹਾ ਉਪ ਜੇਤੂ ਰਹੀ। ਇਸੇ ਤਰ੍ਹਾਂ ਅੰਡਰ- 17 ਲੜਕਿਆਂ ਦੀ ਟੀਮ ਨੇ ਜ਼ਿਲ੍ਹਾ ਪੱਧਰ ’ਤੇ ਪਹਿਲਾ ਸਥਾਨ ਹਾਸਿਲ ਕੀਤਾ, ਜਦਕਿ ਅੰਡਰ-19 ਲੜਕਿਆਂ ਦੀ ਟੀਮ ਤੀਜੇ ਸਥਾਨ ’ਤੇ ਰਹੀ। ਪ੍ਰਿੰ. ਗੁਰਦਾਸ ਸਿੰਘ ਮਾਨ ਵਲੋਂ ਅੱਜ ਜੇਤੂ ਰਹੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਅਤੇ ਰਾਜ ਪੱਧਰੀ ਮੁਕਾਬਲਿਆਂ ਲਈ ਚੁਣੇ ਗਏ 50 ਤੋਂ ਵੱਧ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਆਗਾਮੀ ਮੁਕਾਬਲਿਆਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ।