03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਕੋਟਕਪੂਰਾ -ਜੈਤੋ ਰੋਡ ਸੂਏ ਦੇ ਨਾਲ ਸਰਕਾਰ ਲਾਈਟਾਂ ਲਗਾਉਣੀ ਭੁੱਲੀ, ਰਾਹਗੀਰ ਪ੍ਰੇਸ਼ਾਨ

ਕੋਟਕਪੂਰਾ, 2 ਸਤੰਬਰ (ਰਿੰਕੂ ਮਲਹੋਤਰਾ)-ਕੋਟਕਪੂਰਾ ਦੇ ਆਸ ਪਾਸ ਇਲਾਕਿਆਂ ਵਿਚ ਪੰਜਾਬ ਸਰਕਾਰ ਨੇ ਵੱਡੇ ਪੱਧਰ ’ਤੇ ਸੂਏ, ਕੱਸੀਆਂ ਤੇ ਵਿਕਾਸ ਕਾਰਜ ਕਰਵਾ ਕੇ ਵਾਹ ਵਾਹ ਖੱਟੀ ਸੀ। ਇਸੇ ਵਿਕਾਸ ਦੀ ਕੜੀ ਤਹਿਤ ਕੋਟਕਪੂਰਾ ਬਠਿੰਡਾ ਰੋਡ ਤੋਂ ਜੈਤੋ ਰੋਡ ਨੂੰ ਸੜਕ ਨਾਲ ਜਾਂਦੇ ਸੂਏ ਨੂੰ ਪੱਕਾ ਕਰਨ ਦਾ ਕੰਮ ਕੀਤਾ ਗਿਆ ਸੀ, ਪਰ ਇਸ ਦੇ ਨਾਲ ਲੱਗੀਆਂ ਪੋਲ ਲਾਈਟਾਂ ਵਾਲੇ ਖੰਬੇ ਲਾਹ ਦਿੱਤੇ ਗਏ ਸਨ ਤੇ ਉਸ ਨੂੰ ਦੁਬਾਰਾ ਨਹੀਂ ਲਗਾਇਆ ਗਿਆ।

Ad Position 21
repet_subhas-goyals [Copy P29]
ਅਜੀਤ ਡੈਸਕ 03-09-2026
ਕੋਟਕਪੂਰਾ, 2 ਸਤੰਬਰ (ਰਿੰਕੂ ਮਲਹੋਤਰਾ)-ਕੋਟਕਪੂਰਾ ਦੇ ਆਸ ਪਾਸ ਇਲਾਕਿਆਂ ਵਿਚ ਪੰਜਾਬ ਸਰਕਾਰ ਨੇ ਵੱਡੇ ਪੱਧਰ ’ਤੇ ਸੂਏ, ਕੱਸੀਆਂ ਤੇ ਵਿਕਾਸ ਕਾਰਜ ਕਰਵਾ ਕੇ ਵਾਹ ਵਾਹ ਖੱਟੀ ਸੀ। ਇਸੇ ਵਿਕਾਸ ਦੀ ਕੜੀ ਤਹਿਤ ਕੋਟਕਪੂਰਾ ਬਠਿੰਡਾ ਰੋਡ ਤੋਂ ਜੈਤੋ ਰੋਡ ਨੂੰ ਸੜਕ ਨਾਲ ਜਾਂਦੇ ਸੂਏ ਨੂੰ ਪੱਕਾ ਕਰਨ ਦਾ ਕੰਮ ਕੀਤਾ ਗਿਆ ਸੀ, ਪਰ ਇਸ ਦੇ ਨਾਲ ਲੱਗੀਆਂ ਪੋਲ ਲਾਈਟਾਂ ਵਾਲੇ ਖੰਬੇ ਲਾਹ ਦਿੱਤੇ ਗਏ ਸਨ ਤੇ ਉਸ ਨੂੰ ਦੁਬਾਰਾ ਨਹੀਂ ਲਗਾਇਆ ਗਿਆ। ਰਣਜੀਤ ਸਿੰਘ ਸਿੱਧੂ ਜ਼ਿਲ੍ਹਾ ਪ੍ਰਧਾਨ ਐਸ.ਸੀ ਵਿੰਗ ਸ਼੍ਰੋਮਣੀ ਅਕਾਲੀ ਦਲ (ਬ) ਨੇ ਦੱਸਿਆ ਕਿ ਪਹਿਲਾਂ ਸੂਏ ਦੇ ਨਾਲ ਕਰੀਬ 50 ਬਿਜਲੀ ਵਾਲੇ ਖੰਬੇ ਲੱਗੇ ਸਨ, ਉਸ ਤੋਂ ਬਾਅਦ ਖੰਬਿਆਂ ਦੀ ਗਿਣਤੀ ਘੱਟਦੀ ਗਈ ਤੇ 25 ਰਹਿ ਗਏ। ਅੱਜ ਸਥਿਤੀ ਮੁਤਾਬਿਕ ਇਸ ਦੇ ਬਣਨ ਤੋਂ ਬਾਅਦ ਕੋਈ ਵੀ ਬਿਜਲੀ ਦਾ ਖੰਬਾ ਨਹੀਂ ਲਗਾਇਆ ਗਿਆ ਹੈ ਤੇ ਜਿਸ ਨਾਲ ਰਾਤ ਸਮੇਂ ਵੱਡੇ ਪੱਧਰ ’ਤੇ ਛੋਟੇ ਵੱਡੇ ਵਹੀਕਲ ਲੰਘਦੇ ਹਨ ਅਤੇ ਰਾਤ ਸਮੇਂ ਲੁੱਟਾਂ ਖੋਹਾਂ ਦਾ ਵੀ ਡਰ ਬਣਿਆ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਹੈਰਾਨੀ ਵਾਲੀ ਗੱਲ ਹੈ ਕਿ ਇਸ ਮਸਲੇ ਪ੍ਰਤੀ ਨਾ ਤਾਂ ਨਗਰ ਕੌਂਸਲ ਅਤੇ ਨਾ ਹੀ ਸਬੰਧਿਤ ਵਿਭਾਗ ਧਿਆਨ ਦੇ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਸ਼ਹਿਰੀ ਖੇਤਰ ਵਿਚ ਸਟਰੀਟ, ਪੋਲ ਲਾਈਟਾਂ ਦੇ ਤਸੱਲੀਬਖ਼ਸ਼ ਕਾਰਜਾਂ ਲਈ ਕਰੋੜਾਂ ਰੁਪਏ ਦੇ ਟੈਂਡਰ ਲਗਾਏ ਗਏ ਸਨ, ਪਰ ਇਸ ਸੂਏ ਤੇ ਨਜ਼ਦੀਕ ਲਾਈਟ ਦਾ ਪ੍ਰਬੰਧ ਹਾਲੇ ਤੱਕ ਵੀ ਨਹੀਂ ਕੀਤਾ ਗਿਆ ਜੋ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਆਲਮ ਬਣ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ 70ਵੀਂਆਂ ਜ਼ਿਲ੍ਹਾ ਖੇਡਾਂ ’ਚ ਦਸਮੇਸ਼ ਮਾਡਰਨ ਸਕੂਲ ਦੀਆਂ ਸ਼ਾਨਦਾਰ ਪ੍ਰਾਪਤੀਆਂ ਅਗਲੀ ਖ਼ਬਰ ਡੇਰੇ ਨਾਲ ਜਾਂਦੀ ਸੜਕ ’ਤੇ ਪਾਈਪਾਂ ਪਾਉਣ ਦੇ ਕੰਮ ਨੂੰ ਲੱਗੀਆਂ ਬਰੇਕਾਂ
Ad Position 24