03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

70ਵੀਂਆਂ ਜ਼ਿਲ੍ਹਾ ਖੇਡਾਂ ’ਚ ਦਸਮੇਸ਼ ਮਾਡਰਨ ਸਕੂਲ ਦੀਆਂ ਸ਼ਾਨਦਾਰ ਪ੍ਰਾਪਤੀਆਂ

ਫ਼ਰੀਦਕੋਟ, 2 ਸਤੰਬਰ (ਜਸਵੰਤ ਸਿੰਘ ਪੁਰਬਾ)-ਪੰਜਾਬ ਸਕੂਲ ਖ਼ੇਡ ਵਿਭਾਗ ਵਲੋਂ 70ਵੀਂਆਂ ਜ਼ਿਲ੍ਹਾ ਖ਼ੇਡਾਂ ਵਿਚ ਭਾਗ ਲੈਂਦਿਆਂ ਦਸਮੇਸ਼ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਭਾਣਾ ਦੀਆਂ ਅੰਡਰ-19 ਦੀਆਂ ਖਿਡਾਰਨਾਂ ਨੇ 9 ਗੋਲਡ ਮੈਡਲ ਅਤੇ ਅੰਡਰ-17 ਦੀਆਂ ਖਿਡਾਰਨਾਂ ਨੇ 1 ਗੋਲਡ, 2 ਸਿਲਵਰ ਮੈਡਲ ਹਾਸਿਲ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ। ਖਿਡਾਰਨਾਂ ਨੇ ਪਾਵਰ ਲਿਫ਼ਟਿੰਗ, ਵੇਟ ਲਿਫ਼ਟਿੰਗ ਵਿਚ ਭਾਗ ਲਿਆ ਅਤੇ 06 ਖਿਡਾਰਨਾਂ 70ਵੀਂਆਂ ਰਾਜ ਪੱਧਰੀ ਖ਼ੇਡਾਂ ਲਈ ਚੁਣੀਆਂ ਗਈਆਂ।

Ad Position 21
repet_subhas-goyals [Copy P29]
ਅਜੀਤ ਡੈਸਕ 03-09-2026
ਫ਼ਰੀਦਕੋਟ, 2 ਸਤੰਬਰ (ਜਸਵੰਤ ਸਿੰਘ ਪੁਰਬਾ)-ਪੰਜਾਬ ਸਕੂਲ ਖ਼ੇਡ ਵਿਭਾਗ ਵਲੋਂ 70ਵੀਂਆਂ ਜ਼ਿਲ੍ਹਾ ਖ਼ੇਡਾਂ ਵਿਚ ਭਾਗ ਲੈਂਦਿਆਂ ਦਸਮੇਸ਼ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਭਾਣਾ ਦੀਆਂ ਅੰਡਰ-19 ਦੀਆਂ ਖਿਡਾਰਨਾਂ ਨੇ 9 ਗੋਲਡ ਮੈਡਲ ਅਤੇ ਅੰਡਰ-17 ਦੀਆਂ ਖਿਡਾਰਨਾਂ ਨੇ 1 ਗੋਲਡ, 2 ਸਿਲਵਰ ਮੈਡਲ ਹਾਸਿਲ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ। ਖਿਡਾਰਨਾਂ ਨੇ ਪਾਵਰ ਲਿਫ਼ਟਿੰਗ, ਵੇਟ ਲਿਫ਼ਟਿੰਗ ਵਿਚ ਭਾਗ ਲਿਆ ਅਤੇ 06 ਖਿਡਾਰਨਾਂ 70ਵੀਂਆਂ ਰਾਜ ਪੱਧਰੀ ਖ਼ੇਡਾਂ ਲਈ ਚੁਣੀਆਂ ਗਈਆਂ। ਇਨ੍ਹਾਂ ਉਲੇਖਯੋਗ ਪ੍ਰਾਪਤੀਆਂ ’ਤੇ ਸੰਸਥਾ ਦੇ ਸਰਪ੍ਰਸਤ ਅਜਮੇਰ ਸਿੰਘ ਧਾਲੀਵਾਲ ਅਤੇ ਚੇਅਰਮੈਨ ਕਰਨਵੀਰ ਸਿੰਘ ਧਾਲੀਵਾਲ ਨੇ ਸੰਸਥਾ ਦੇ ਪ੍ਰਿੰਸੀਪਲ ਡਾ. ਵੀਰਪਾਲ ਕੌਰ, ਸਮੂਹ ਸਟਾਫ਼, ਖੇਡ ਵਿਭਾਗ, ਕੋਚ ਰੁਪਿੰਦਰ ਕੌਰ, ਡੀ.ਪੀ.ਈ. ਕੁਲਵਿੰਦਰ ਕੌਰ ਢਿੱਲੋਂ ਅਤੇ ਖਿਡਾਰਨਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਭਵਿੱਖ ਵਿਚ ਉੱਚ ਪੱਧਰੀ ਪ੍ਰਾਪਤੀਆਂ ਕਰਨ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਪ੍ਰਿੰਸੀਪਲ ਡਾ. ਵੀਰਪਾਲ ਕੌਰ ਨੇ ਵੀ ਬੱਚਿਆਂ ਨੂੰ ਮੁਬਾਰਕਬਾਦ ਦਿੰਦਿਆਂ ਪੜ੍ਹਾਈ ਦੇ ਨਾਲ-ਨਾਲ ਖੇਡਾਂ ਅਤੇ ਹੋਰ ਸਹਿ-ਗਤੀਵਿਧੀਆਂ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਡਾਇਰੈਕਟਰ ਕੁਲਵਿੰਦਰ ਕੌਰ ਧਾਲੀਵਾਲ, ਵਾਈਸ ਪ੍ਰਿੰ. ਕਰਮਜੀਤ ਕੌਰ ਅਤੇ ਵਿਭਾਗ ਮੁਖੀ ਅਮਿਤ ਕੁਮਾਰ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਤਾਜ ਪਬਲਿਕ ਸਕੂਲ ਦੀਆਂ ਵਿਦਿਆਰਥਣਾਂ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ’ਚ ਮੋਹਰੀ ਅਗਲੀ ਖ਼ਬਰ ਕੋਟਕਪੂਰਾ -ਜੈਤੋ ਰੋਡ ਸੂਏ ਦੇ ਨਾਲ ਸਰਕਾਰ ਲਾਈਟਾਂ ਲਗਾਉਣੀ ਭੁੱਲੀ, ਰਾਹਗੀਰ ਪ੍ਰੇਸ਼ਾਨ
Ad Position 24