08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਦੁਆਰੇਆਣਾ ਰੋਡ ਤੋਂ ਵਾਲਮੀਕ ਚੌਂਕ ਦੀ ਸਫ਼ਾਈ ਕਰਵਾਈ

ਕੋਟਕਪੂਰਾ, 7 ਸਤੰਬਰ (ਗਿੱਲ)-ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਮਹਾਂ ਸਫ਼ਾਈ ਅਭਿਆਨ ਤਹਿਤ ਨਗਰ ਕੌਂਸਲ ਕੋਟਕਪੂਰਾ ਵਲੋਂ ਨਗਰ ਕੌਂਸਲ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਗੈਰੀ ਵੜਿੰਗ, ਕਾਰਜ ਸਾਧਕ ਅਫ਼ਸਰ ਅੰਮ੍ਰਿਤ ਲਾਲ, ਸੈਨੇਟਰੀ ਇੰਸਪੇਕਟਰ ਨੰਦਲਾਲ, ਸੈਨੇਟਰੀ ਇੰਸਪੈਕਟਰ ਪ੍ਰੇਮ ਕੁਮਾਰ, ਸੀ. ਐਫ਼ ਸੰਦੀਪ ਕੌਰ, ਸੁਪਰਵਾਈਜ਼ਰ ਲਖਵੀਰ ਸਿੰਘ ਦੀ ਅਗਵਾਈ ਹੇਠ ਦੁਆਰੇਆਣਾ ਰੋਡ ਤੋਂ ਬਾਲਮੀਕ ਚੌਂਕ ਦੀ ਸਫ਼ਾਈ ਕਰਵਾਈ ਗਈ।

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਕੋਟਕਪੂਰਾ, 7 ਸਤੰਬਰ (ਗਿੱਲ)-ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਮਹਾਂ ਸਫ਼ਾਈ ਅਭਿਆਨ ਤਹਿਤ ਨਗਰ ਕੌਂਸਲ ਕੋਟਕਪੂਰਾ ਵਲੋਂ ਨਗਰ ਕੌਂਸਲ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਗੈਰੀ ਵੜਿੰਗ, ਕਾਰਜ ਸਾਧਕ ਅਫ਼ਸਰ ਅੰਮ੍ਰਿਤ ਲਾਲ, ਸੈਨੇਟਰੀ ਇੰਸਪੇਕਟਰ ਨੰਦਲਾਲ, ਸੈਨੇਟਰੀ ਇੰਸਪੈਕਟਰ ਪ੍ਰੇਮ ਕੁਮਾਰ, ਸੀ.ਐਫ਼ ਸੰਦੀਪ ਕੌਰ, ਸੁਪਰਵਾਈਜ਼ਰ ਲਖਵੀਰ ਸਿੰਘ ਦੀ ਅਗਵਾਈ ਹੇਠ ਦੁਆਰੇਆਣਾ ਰੋਡ ਤੋਂ ਬਾਲਮੀਕ ਚੌਂਕ ਦੀ ਸਫ਼ਾਈ ਕਰਵਾਈ ਗਈ। ਇਸ ਮੁਹਿੰਮ ਦੌਰਾਨ ਸਮੂਹ ਸਫ਼ਾਈ ਸੇਵਕ ਅਤੇ ਸ਼ਹਿਰ ਵਾਸੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਸਫ਼ਾਈ ਵਿਵਸਥਾ ਵਿਚ ਆਪਣਾ ਅਹਿਮ ਯੋਗਦਾਨ ਪਾਇਆ। ਸਫ਼ਾਈ ਸੇਵਕਾਂ ਵਲੋਂ ਦੁਆਰੇਅਣਾ ਰੋਡ ਦੇ ਨਾਲ ਲੱਗਦੇ ਇਲਾਕੇ ਦੀ ਸਫਾਈ ਅਤੇ ਸੈਕੰਡਰੀ ਪੁਆਇੰਟ ਦੀ ਸਫ਼ਾਈ ਵੀ ਕੀਤੀ ਗਈ। ਨਗਰ ਕੌਂਸਲ ਦੇ ਅਧਿਕਾਰੀਆਂ ਵਲੋਂ ਕੋਟਕਪੂਰਾ ਵਾਸੀਆਂ ਨੂੰ ਆਪਣੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ, ਵੱਧ ਤੋਂ ਵੱਧ ਦਰੱਖਤ ਲਗਾਉਣ ਅਤੇ ਇਸ ਮਹਾਂ ਸਫ਼ਾਈ ਅਭਿਆਨ ਤਹਿਤ ਆਪਣਾ ਸਹਿਯੋਗ ਦੇਣ ਦੀ ਅਪੀਲ ਕੀਤੀ । ਇਸ ਮੌਕੇ ਦੁਆਰੇਆਣਾ ਰੋਡ ਦੇ ਐਮ.ਸੀ ਅਤੇ ਸਵੱਛ ਭਾਰਤ ਦੀ ਸਾਰੀ ਟੀਮ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ਸੜਕਾਂ ’ਤੇ ਚੱਲਦੀਆਂ ਬਿਨਾਂ ਢਕੇ ਕੂੜੇ ਦੀਆਂ ਟਰਾਲੀਆਂ ਬਣ ਰਹੀਆਂ ਹਨ ਪ੍ਰੇਸ਼ਾਨੀ ਦਾ ਆਲਮ ਅਗਲੀ ਖ਼ਬਰ ਸੈਨਿਟ ਚੋਣਾਂ ਨੂੰ ਲੈ ਕੇ ਡਾ. ਸੁਖਦੇਵ ਸਿੰਘ ਸਿਰਸਾ ਨੇ ਭਖਾਈ ਚੋਣ ਮੁਹਿੰਮ
Ad Position 24