08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਸੜਕਾਂ ’ਤੇ ਚੱਲਦੀਆਂ ਬਿਨਾਂ ਢਕੇ ਕੂੜੇ ਦੀਆਂ ਟਰਾਲੀਆਂ ਬਣ ਰਹੀਆਂ ਹਨ ਪ੍ਰੇਸ਼ਾਨੀ ਦਾ ਆਲਮ

ਫ਼ਰੀਦਕੋਟ, 7 ਸਤੰਬਰ (ਸਰਬਜੀਤ ਸਿੰਘ)-ਸ਼ਹਿਰ ਵਿਚ ਦਿਨ ਦਿਹਾੜੇ ਬਿਨਾਂ ਢਕੇ ਕੂੜੇ ਦੀਆਂ ਭਰੀਆਂ ਟਰਾਲੀਆਂ ਲੈ ਕੇ ਜਾਇਆ ਜਾਂਦਾ ਹੈ। ਇਸ ਨਾਲ ਰਸਤੇ ਵਿਚ ਜਾਂਦੇ ਲੋਕਾਂ ’ਤੇ ਜਿੱਥੇ ਕੂੜਾ ਪੈਂਦਾ ਹੈ ਉੱਥੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਲੱਗਣ ਦਾ ਖਦਸ਼ਾ ਬਣਿਆ ਰਹਿੰਦਾ ਹੈ ਅਤੇ ਸੜਕ ਹਾਦਸੇ ਵੀ ਹੋਣ ਦਾ ਕਾਰਨ ਬਣਦਾ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਫ਼ਰੀਦਕੋਟ, 7 ਸਤੰਬਰ (ਸਰਬਜੀਤ ਸਿੰਘ)-ਸ਼ਹਿਰ ਵਿਚ ਦਿਨ ਦਿਹਾੜੇ ਬਿਨਾਂ ਢਕੇ ਕੂੜੇ ਦੀਆਂ ਭਰੀਆਂ ਟਰਾਲੀਆਂ ਲੈ ਕੇ ਜਾਇਆ ਜਾਂਦਾ ਹੈ। ਇਸ ਨਾਲ ਰਸਤੇ ਵਿਚ ਜਾਂਦੇ ਲੋਕਾਂ ’ਤੇ ਜਿੱਥੇ ਕੂੜਾ ਪੈਂਦਾ ਹੈ ਉੱਥੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਲੱਗਣ ਦਾ ਖਦਸ਼ਾ ਬਣਿਆ ਰਹਿੰਦਾ ਹੈ ਅਤੇ ਸੜਕ ਹਾਦਸੇ ਵੀ ਹੋਣ ਦਾ ਕਾਰਨ ਬਣਦਾ ਹੈ। ਸ਼ਹਿਰ ਦੇ ਸਾਰੇ ਪਾਸੇ ਬਣੇ ਕੂੜੇ ਦੇ ਢੇਰਾਂ ਤੋਂ ਕੂੜਾ ਚੁੱਕਣ ਦਾ ਕੰਮ ਬਾਜ਼ਾਰ ਖੁੱਲ੍ਹਣ ਤੋਂ ਪਹਿਲਾਂ ਹੋਣਾ ਚਾਹੀਦਾ ਹੈ ਪ੍ਰੰਤੂ ਕੂੜਾ ਚੁੱਕਣ ਦਾ ਕੰਮ ਉਸ ਸਮੇਂ ਸ਼ੁਰੂ ਹੁੰਦਾ ਹੈ ਜਦੋਂ ਕਿ ਸ਼ਹਿਰ ਦੇ ਸਾਰੇ ਬਾਜ਼ਾਰ ਖੁੱਲ੍ਹ ਜਾਂਦੇ ਹਨ ਅਤੇ ਸੜਕਾਂ ’ਤੇ ਪੂਰਾ ਟਰੈਫ਼ਿਕ ਚੱਲਣ ਲੱਗਦਾ ਹੈ। ਇਹ ਕੂੜੇ ਦੀਆਂ ਭਰੀਆਂ ਟਰਾਲੀਆਂ ਨੂੰ ਉਪਰੋਂ ਬਿਨਾਂ ਢਕੇ ਤੋਂ ਹੀ ਸ਼ਹਿਰ ਵਿਚ ਦੀ ਸੜਕਾਂ ’ਤੇ ਲਿਜਾਇਆ ਜਾਂਦਾ ਹੈ ਜਿਸ ਕਾਰਨ ਇਹ ਕੂੜਾ ਰਸਤੇ ਵਿਚ ਹੀ ਸੜਕਾਂ ’ਤੇ ਡਿੱਗਦਾ ਫਿਰਦਾ ਹੈ ਅਤੇ ਪਿੱਛੇ ਆਉਂਦੇ ਲੋਕਾਂ ’ਤੇ ਪੈਂਦਾ ਹੈ। ਇਸ ਨਾਲ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਕਈ ਵਾਰ ਸੜਕ ਹਾਦਸਿਆਂ ਦਾ ਕਾਰਨ ਵੀ ਬਣਦਾ ਹੈ। ਇਨ੍ਹਾਂ ਟਰਾਲੀਆਂ ਦੇ ਪਿਛਲੇ ਪਾਸੇ ਕੋਈ ਰੋਕ ਵੀ ਨਹੀਂ ਲੱਗੀ ਹੁੰਦੀ ਅਤੇ ਸੜਕਾਂ ’ਤੇ ਹੀ ਕੂੜਾ ਡਿੱਗਦਾ ਜਾਂਦਾ ਹੈ। ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਦਸ ਦਿਨ ਲਈ ਸਫ਼ਾਈ ਮੁਹਿੰਮ ਚਲਾਈ ਜਾ ਰਹੀ ਹੈ। ਇਹ ਸਫ਼ਾਈ ਮੁਹਿੰਮ ਸੜਕਾਂ ’ਤੇ ਬਿਲਕੁਲ ਨਜ਼ਰ ਨਹੀਂ ਆ ਰਹੀ ਅਤੇ ਇਹ ਮੁਹਿੰਮ ਸਿਰਫ਼ ਕਾਗਜ਼ਾਂ ਅਤੇ ਫੋਟੋ ਖਿਚਾਉਣ ਤੱਕ ਹੀ ਸੀਮਤ ਨਜ਼ਰ ਆ ਰਹੀ ਹੈ। ਲੋਕਾਂ ਨੂੰ ਸ਼ਹਿਰ ਵਿਚ ਕੀਤੇ ਜਾ ਰਹੇ ਕੂੜੇ ਦੇ ਪ੍ਰਬੰਧਾਂ ਤੋਂ ਬਹੁਤ ਪ੍ਰੇਸ਼ਾਨੀਆਂ ਪੇਸ਼ ਆ ਰਹੀਆਂ ਹਨ ਅਤੇ ਉਨ੍ਹਾਂ ਵਲੋਂ ਮੰਗ ਕੀਤੀ ਜਾ ਰਹੀ ਹੈ ਕਿ ਕੂੜਾ ਚੁੱਕਣ ਦੇ ਪ੍ਰਬੰਧਾਂ ਨੂੰ ਸਹੀ ਸਮੇਂ ਅਤੇ ਸਹੀ ਢੰਗ ਨਾਲ ਲਾਗੂ ਕੀਤਾ ਜਾਵੇ ਤਾਂ ਰਸਤੇ ਵਿਚ ਜਾਂਦੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨ ਪਵੇ।
Ad Position 22
No active advertisement
ਪਿਛਲੀ ਖ਼ਬਰ ਪਿੰਡ ਭੋਲੂਵਾਲਾ ਦੇ ਕਈ ਪਰਿਵਾਰ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ’ਚ ਹੋਏ ਸ਼ਾਮਿਲ ਅਗਲੀ ਖ਼ਬਰ ਦੁਆਰੇਆਣਾ ਰੋਡ ਤੋਂ ਵਾਲਮੀਕ ਚੌਂਕ ਦੀ ਸਫ਼ਾਈ ਕਰਵਾਈ
Ad Position 24