18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਡਾ. ਦੇਵਿੰਦਰ ਸੈਫ਼ੀ ਨੂੰ ਮਿਲਿਆ ਭਾਰਤੀ ਭਾਸ਼ਾ ਸਨਮਾਨ-2026

ਫ਼ਰੀਦਕੋਟ, 17 ਸਤੰਬਰ (ਜਸਵੰਤ ਸਿੰਘ ਪੁਰਬਾ)- ਡਾ. ਦੇਵਿੰਦਰ ਸੈਫ਼ੀ (ਮੋਰਾਂਵਾਲੀ ਫ਼ਰੀਦਕੋਟ) ਨੂੰ ਹਿੰਦੁਸਤਾਨ ਸਮਾਚਾਰ ਏਜੰਸੀ ਵਲੋਂ ਭਾਰਤੀ ਭਾਸ਼ਾ ਸਨਮਾਨ-2026 ਪ੍ਰਦਾਨ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 18-09-2026
ਫ਼ਰੀਦਕੋਟ, 17 ਸਤੰਬਰ (ਜਸਵੰਤ ਸਿੰਘ ਪੁਰਬਾ)- ਡਾ. ਦੇਵਿੰਦਰ ਸੈਫ਼ੀ (ਮੋਰਾਂਵਾਲੀ ਫ਼ਰੀਦਕੋਟ) ਨੂੰ ਹਿੰਦੁਸਤਾਨ ਸਮਾਚਾਰ ਏਜੰਸੀ ਵਲੋਂ ਭਾਰਤੀ ਭਾਸ਼ਾ ਸਨਮਾਨ-2026 ਪ੍ਰਦਾਨ ਕੀਤਾ ਗਿਆ। ਏਜੰਸੀ ਦੇ ਨੁਮਾਇੰਦੇ ਨੇ ਦੱਸਿਆ ਕਿ ਇਹ ਸਨਮਾਨ ਡਾ. ਸੈਫ਼ੀ ਦੁਆਰਾ ਆਪਣੀ ਬੋਲੀ ਵਿਚ ਕੀਤੀ ਸਿਰਜਣਾ ਅਤੇ ਚਿੰਤਨ ਦੁਆਰਾ ਪਾਏ ਕੀਮਤੀ ਯੋਗਦਾਨ ਨੂੰ ਮੁੱਖ ਰੱਖ ਕੇ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਸਨਮਾਨ ਲਈ ਸੰਸਕ੍ਰਿਤ, ਹਿੰਦੀ, ਪੰਜਾਬੀ, ਉਰਦੂ ਬੰਗਾਲੀ, ਕੰਨੜ, ਤਾਮਿਲ, ਮਰਾਠੀ ਆਦਿ ਖੇਤਰੀ ਭਾਸ਼ਾਵਾਂ ਦੇ 19 ਵੱਖ-ਵੱਖ ਵਿਦਵਾਨ ਲੇਖਕਾਂ ਨੂੰ ਸੱਦਾ ਦਿੱਤਾ ਗਿਆ ਸੀ। ਇਸ ਮੌਕੇ ਭਾਰਤੀ ਗਿਆਨ ਪਰੰਪਰਾ ਵਿਚ ਖੇਤਰੀ ਭਾਸ਼ਾਵਾਂ ਦੇ ਯੋਗਦਾਨ ਬਾਰੇ ਪ੍ਰਭਾਵਸ਼ਾਲੀ ਸੈਮੀਨਾਰ ਕੀਤਾ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਵਿਦਵਾਨ ਲੇਖਕ ਤੇ ਸਾਬਕਾ ਉਪ ਕੁਲਪਤੀ ਡਾ. ਕੁਲਦੀਪ ਚੰਦ ਅਗਨੀਹੋਤਰੀ ਸ਼ਾਮਿਲ ਹੋਏ। ਮੁੱਖ ਮਹਿਮਾਨ ਨੇ ਅੰਗਰੇਜ਼ਾਂ ਦੁਆਰਾ ਭਰੀ ਹੀਣਤਾ ਨੂੰ ਖ਼ਤਮ ਕਰਕੇ ਖ਼ੇਤਰੀ ਭਾਸ਼ਾਵਾਂ ਦੇ ਗੌਰਵ ਤੇ ਵਿਕਾਸ ਦਾ ਸੰਦੇਸ਼ ਦਿੱਤਾ। ਇਸ ਮੌਕੇ ਸ਼ਾਮਲ ਗਾਂਧੀ ਕਾਸ਼ੀ ਵਿੱਦਿਆਪੀਠ ਦੇ ਚਾਂਸਲਰ ਡਾ. ਵਾਂਗਸ਼ੁੱਗ, ਪ੍ਰਮੁੱਖ ਵਕਤਾ ਮੁਕੁਲ ਕਾਨਿਟਕਰ ਵਿਧਾਇਕ ਡਾ. ਨੀਲਕੰਠ ਅਤੇ ਹਿੰਦੁਸਤਾਨ ਸਮਾਚਾਰ ਦੇ ਅਧਿਅਕਸ਼ ਅਰਵਿੰਦ ਭਾਲਚੰਦਰ ਅਤੇ ਹੋਰ ਸ਼ਖ਼ਸੀਅਤਾਂ ਨੇ ਭਾਰਤ ਦੀਆਂ ਖੇਤਰੀ ਭਾਸ਼ਾਵਾਂ ਦੇ ਸਨਮਾਨ ਤੇ ਗਿਆਨ ਪ੍ਰਵਾਹ ਦੀ ਜ਼ਰੂਰਤ ਉੱਪਰ ਜ਼ੋਰ ਦਿੱਤਾ। ਡਾ. ਸੈਫ਼ੀ ਨੇ ਇਸ ਮੌਕੇ ਦਾਰਸ਼ਨਿਕ ਏਕਤਾ ਦਾ ਸੁਨੇਹਾ ਦਿੰਦੀ ਆਪਣੀ ਲੰਮੇਰੀ ਚਰਚਿਤ ਕਵਿਤਾ ‘ਮੰਥਨ’ ਪੇਸ਼ ਕਰ ਕੇ ਖ਼ੂਬ ਦਾਦ ਹਾਸਿਲ ਕੀਤੀ। ਹਿੰਦੁਸਤਾਨ ਸਮਾਚਾਰ ਏਜੰਸੀ ਵਲੋਂ ਰਾਜੇਸ਼ ਤਿਵਾੜੀ ਨੇ ਸਮੂਹ ਭਾਗੀਦਾਰਾਂ, ਵੱਖ ਵੱਖ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ, ਸਿੱਖਿਅਕਾਂ ਰਾਜਨੀਤਕ ਹਸਤਾਖਰਾਂ, ਮੀਡੀਆ ਕਰਮੀਆਂ ਤੇ ਹੋਰ ਸ਼ਾਮਿਲ ਹਸਤੀਆਂ ਦਾ ਧੰਨਵਾਦ ਕਰਦਿਆਂ ਸਨਮਾਨ ਪ੍ਰਾਪਤ ਲੇਖਕਾਂ, ਵਿਦਵਾਨਾਂ ਦਾ ਭਰਪੂਰ ਅਭਿਨੰਦਨ ਕੀਤਾ। ਇਹ ਸਨਮਾਨ ਮਿਲਣ ’ਤੇ ਉੱਘੇ ਵਿੱਦਿਅਕ ਅਦਾਰੇ ਮੇਜਰ ਅਜਾਇਬ ਸਿੰਘ ਸਿੱਖਿਆ ਸੰਸਥਾ ਜਿਉਣਵਾਲਾ, ਧਾਰਮਿਕ, ਵਿੱਦਿਅਕ ਅਤੇ ਸਮਾਜ ਸੇਵੀ ਸੰਸਥਾ ਬਾਬਾ ਫ਼ਰੀਦ ਸੇਵਾ ਸੁਸਾਇਟੀ ਫ਼ਰੀਦਕੋਟ, ਸਮਾਜ ਸੇਵੀ ਸੰਸਥਾ ਰੋਟਰੀ ਕਲੱਬ ਫ਼ਰੀਦਕੋਟ, ਨੈਸ਼ਨਲ ਯੂਥ ਕਲੱਬ, ਦੁਸਹਿਰਾ ਕਮੇਟੀ ਫ਼ਰੀਦਕੋਟ, ਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ ਕੋਟਕਪੂਰਾ, ਜ਼ਿਲ੍ਹਾ ਸਿੱਖਿਆ ਦਫ਼ਤਰ ਫ਼ਰੀਦਕੋਟ, ਨਗਰ ਪੰਚਾਇਤ ਮੋਰਾਂਵਾਲੀ, ਮਾਈ ਭੀਖਾਂ ਸ਼ਹੀਦਣੀ ਯੂਥ ਕਲੱਬ ਮੋਰਾਂਵਾਲੀ, ਸੀਨੀ. ਸੈਕੰ ਸਕੂਲ ਮੋਰਾਂਵਾਲੀ ਵਲੋਂ ਵਿਸ਼ੇਸ਼ ਖੁਸ਼ੀ ਜ਼ਾਹਿਰ ਕੀਤੀ ਗਈ। ਸ੍ਰੀ ਗੋਦੜੀ ਸਾਹਿਬ ਦੇ ਸਕੱਤਰ ਗੁਰਜਾਪ ਸਿੰਘ ਸੇਖੋਂ, ਜ਼ਿਲ੍ਹਾ ਗਾਈਡੈਂਸ ਕੌਂਸਲਰ ਜਸਬੀਰ ਸਿੰਘ ਜੱਸੀ ਨੇ ਇਸ ਸਨਮਾਨ ਨੂੰ ਸਾਹਿਤਕਾਰੀ ਖੇਤਰ ਦੇ ਨਾਲ ਹੀ ਪੰਜਾਬ ਦੇ ਪੰਜਾਬੀ ਭਾਸ਼ਾ ਅਧਿਆਪਕ ਲਈ ਉੱਚਤਮ ਸਨਮਾਨ ਕਿਹਾ।
Ad Position 22
No active advertisement
ਪਿਛਲੀ ਖ਼ਬਰ ਨਵਿਤ ਗੁਪਤਾ ਭਾਜਪਾ ਦੇ ਜ਼ਿਲ੍ਹਾ ਵਪਾਰ ਸੈੱਲ ਪ੍ਰਧਾਨ ਨਿਯੁਕਤ ਅਗਲੀ ਖ਼ਬਰ 16 ਬੋਤਲਾਂ ਅੰਗਰੇਜ਼ੀ ਸ਼ਰਾਬ ਸਮੇਤ ਪੁਲਿਸ ਵਲੋਂ ਇਕ ਗਿ੍ਫ਼ਤਾਰ
Ad Position 24