ਸ਼੍ਰੋਮਣੀ ਅਕਾਲੀ ਦਲ (ਬ) ਨੇ ਸਰਕਲ ਮਚਾਕੀ ਮੱਲ ਸਿੰਘ ਦੇ ਅਹੁਦੇਦਾਰ ਲਗਾਏ
ਫ਼ਰੀਦਕੋਟ/ਕੋਟਕਪੂਰਾ, 17 ਸਤੰਬਰ (ਜਸਵੰਤ ਸਿੰਘ ਪੁਰਬਾ, ਰਿੰਕੂ ਮਲਹੋਤਰਾ)- ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਸਰਕਲ-1 ਮਚਾਕੀ ਮੱਲ ਸਿੰਘ ਦੇ ਅਧੀਨ ਆਉਂਦੇ ਪਿੰਡਾਂ ਵਿਚਲੇ ਪਾਰਟੀ ਆਗੂਆਂ ਨੂੰ ਵੱਖ ਵੱਖ ਵਿੰਗਾਂ ਦਾ ਅਹੁਦੇਦਾਰ ਨਿਯੁਕਤ ਕੀਤਾ ਹੈ। ਇਸ ਸਬੰਧੀ ਅਕਾਲੀ ਆਗੂ ਨਾਹਰ ਸਿੰਘ ਸੇਖੋਂ ਦੀ ਅਗਵਾਈ ’ਚ ਗੁਰਦੁਆਰਾ ਸਾਹਿਬ ਪਿੰਡ ਮਚਾਕੀ ਮੱਲ ਸਿੰਘ ਵਿਖੇ ਵਿਸ਼ਾਲ ਇਕੱਠ ਕੀਤਾ ਗਿਆ।
ਫ਼ਰੀਦਕੋਟ/ਕੋਟਕਪੂਰਾ, 17 ਸਤੰਬਰ (ਜਸਵੰਤ ਸਿੰਘ ਪੁਰਬਾ, ਰਿੰਕੂ ਮਲਹੋਤਰਾ)- ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਸਰਕਲ-1 ਮਚਾਕੀ ਮੱਲ ਸਿੰਘ ਦੇ ਅਧੀਨ ਆਉਂਦੇ ਪਿੰਡਾਂ ਵਿਚਲੇ ਪਾਰਟੀ ਆਗੂਆਂ ਨੂੰ ਵੱਖ ਵੱਖ ਵਿੰਗਾਂ ਦਾ ਅਹੁਦੇਦਾਰ ਨਿਯੁਕਤ ਕੀਤਾ ਹੈ। ਇਸ ਸਬੰਧੀ ਅਕਾਲੀ ਆਗੂ ਨਾਹਰ ਸਿੰਘ ਸੇਖੋਂ ਦੀ ਅਗਵਾਈ ’ਚ ਗੁਰਦੁਆਰਾ ਸਾਹਿਬ ਪਿੰਡ ਮਚਾਕੀ ਮੱਲ ਸਿੰਘ ਵਿਖੇ ਵਿਸ਼ਾਲ ਇਕੱਠ ਕੀਤਾ ਗਿਆ। ਜਿਸ ਵਿਚ ਜ਼ਿਲ੍ਹਾ ਪ੍ਰਧਾਨ ਸ਼ੇਰ ਸਿੰਘ ਮੰਡਵਾਲਾ, ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਤੇ ਹੋਰ ਸੀਨੀਅਰ ਆਗੂ ਸ਼ਾਮਿਲ ਹੋਏ। ਜਥੇਬੰਦੀ ਦੇ ਢਾਂਚੇ ਵਿਚ ਸਰਕਲ-1 ਦੇ ਸਰਪ੍ਰਸਤ ਰਿਟਾ. ਕੈਪਟਨ ਨਾਇਬ ਸਿੰਘ, ਸਰਕਲ ਮਚਾਕੀ ਮੱਲ ਸਿੰਘ ਦੇ ਪ੍ਰਧਾਨ ਨਾਹਰ ਸਿੰਘ ਸੇਖੋਂ, ਲਖਵਿੰਦਰ ਸਿੰਘ, ਸ਼ਿੰਦਰਪਾਲ ਸਿੰਘ, ਪ੍ਰੇਮ ਸਿੰਘ, ਸੰਦੀਪ ਕੁਮਾਰ ਨੂੰ ਸੀਨੀਅਰ ਮੀਤ ਪ੍ਰਧਾਨ, ਲਖਵੀਰ ਸਿੰਘ, ਬੇਅੰਤ ਸਿੰਘ, ਰਾਜਵਿੰਦਰ ਸਿੰਘ, ਬਲਦੇਵ ਸਿੰਘ, ਹਰਦੀਪ ਸਿੰਘ, ਛਿੰਦਾ ਸਿੰਘ ਨੂੰ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਨੂੰ ਸਕੱਤਰ ਜਨਰਲ, ਸੁੱਚਾ ਸਿੰਘ, ਲਖਵਿੰਦਰ ਸਿੰਘ, ਹਰਪ੍ਰੀਤ ਸਿੰਘ, ਜੋਰਾ ਸਿੰਘ, ਗੁਰਚਰਨ ਸਿੰਘ, ਪ੍ਰਿੰਸ ਕੁਮਾਰ, ਲਖਵੀਰ ਸਿੰਘ, ਹਨੀ ਸ਼ਰਮਾ, ਅਮਰਿੰਦਰ ਸਿੰਘ ਨੂੰ ਜਨਰਲ ਸਕੱਤਰ, ਗੁਰਪਿਆਰ ਸਿੰਘ ਨੂੰ ਸਕੱਤਰ, ਜਸਵੀਰ ਸਿੰਘ, ਜੋਗਿੰਦਰ ਸਿੰਘ, ਰਮੇਸ਼ ਕੁਮਾਰ, ਪ੍ਰਭਦਿਆਲ ਸਿੰਘ, ਛਿੰਦਰ ਸਿੰਘ, ਨਿਰਮਲ ਸਿੰਘ, ਗੁਰਮੀਤ ਸਿੰਘ ਨੂੰ ਜਥੇਬੰਦਕ ਸਕੱਤਰ, ਗੁਰਵਿੰਦਰ ਸਿੰਘ ਨੂੰ ਪ੍ਰੈਸ ਸਕੱਤਰ, ਗੁਰਜੀਤ ਸਿੰਘ ਨੂੰ ਖਜ਼ਾਨਚੀ, ਸੁਖਜੀਤ ਸਿੰਘ, ਮਲਕੀਤ ਸਿੰਘ, ਸੁਖਵਿੰਦਰ ਸਿੰਘ, ਕੁਲਦੀਪ ਸਿੰਘ, ਰਾਮ ਸਿੰਘ ਨੂੰ ਸਰਕਲ ਵਰਕਿੰਗ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ ਹੈ। ਇਨ੍ਹਾਂ ਆਗੂਆਂ ਨੂੰ ਨਿਯੁਕਤੀ ਪੱਤਰ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਤੇ ਜ਼ਿਲ੍ਹਾ ਪ੍ਰਧਾਨ ਸ਼ੇਰ ਸਿੰਘ ਮੰਡਵਾਲਾ ਨੇ ਸੌਂਪੇ। ਸਾਬਕਾ ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਲੋਕਾਂ ਨਾਲ ਵਧੇਰੇ ਵਾਅਦੇ ਕਰਕੇ ਉਨ੍ਹਾਂ ਨੂੰ ਪੂਰਾ ਨਹੀਂ ਕੀਤਾ ਜਿਸ ਨਾਲ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਲੋਕ ਪਿੰਡਾਂ ਵਿਚ ਸਵਾਲ ਜਵਾਬ ਕਰ ਰਹੇ ਹਨ। ਇਸ ਮੌਕੇ ਬੀਬੀ ਮਨਜੀਤ ਕੌਰ ਨੰਗਲ ਇਸਤਰੀ ਵਿੰਗ ਜ਼ਿਲ੍ਹਾ ਪ੍ਰਧਾਨ, ਬੀਬੀ ਤਰਸੇਮ ਕੌਰ ਮਚਾਕੀ, ਸਰਬਜੀਤ ਸਿੰਘ ਠਾੜਾ ਯੂਥ ਜ਼ੋਨਲ ਪ੍ਰਧਾਨ, ਹੈਪੀ ਬਰਾੜ ਖਾਰਾ, ਹਰਜੀਤ ਸਿੰਘ ਕੰਮੇਆਣਾ ਯੂਥ ਵਿੰਗ ਪ੍ਰਧਾਨ, ਗੁਰਤੇਜ ਸਿੰਘ ਹਰੀਏ ਵਾਲਾ ਐਸ.ਸੀ ਵਿੰਗ ਪ੍ਰਧਾਨ, ਜਸਪਾਲ ਸਿੰਘ ਰੱਤੀਰੋੜੀ ਕਿਸਾਨ ਵਿੰਗ ਪ੍ਰਧਾਨ, ਪਰਮਜੀਤ ਕੌਰ ਇਸਤਰੀ ਵਿੰਗ ਜ਼ੋੋਨਲ ਪ੍ਰਧਾਨ, ਜਸਕਰਨ ਸਿੰਘ ਬੋਹੜ ਠਾੜਾ, ਕਰਤਾ ਸਿੰਘ ਜ਼ਿਲ੍ਹਾ ਸਪੋਕਸਮੈਨ, ਗੁਰਪਿਆਰ ਸਿੰਘ ਢੀਮਾਂਵਾਲੀ, ਗੁਰਬੰਸ ਸਿੰਘ ਸਾਬਕਾ ਸਰਪੰਚ, ਹਰਦੀਪ ਸਿੰਘ ਮਿਸ਼ਰੀਵਾਲਾ, ਬੱਬੂ ਮੈਂਬਰ, ਲਾਭ ਜਲਾਲੇਆਣਾ, ਜੱਸੂ ਭੁੱਲਰ, ਮਨਦੀਪ ਸਿੰਘ ਪੀਏ, ਹਰਚਰਨ ਸਿੰਘ, ਮੇਹਰ ਸਿੰਘ ਰੱਤੀਰੋੜੀ, ਜਸਕਰਨ ਸਿੰਘ, ਸਰਬਜੀਤ ਕੌਰ, ਗੁਰਮੁਖ ਸਿੰਘ ਭੁੱਲਰ ਸਮੇਤ ਹੋਰ ਵੀ ਪਾਰਟੀ ਵਰਕਰ ਦੇ ਆਗੂ ਹਾਜ਼ਰ ਸਨ।