18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਬਾਬਾ ਸ਼ੇਖ ਫ਼ਰੀਦ ਆਗਮਨ ਪੁਰਬ-2026 ਬਾਬਾ ਫ਼ਰੀਦ ਮੇਲੇ ਦੀਆਂ ਰੌਣਕਾਂ 19 ਸਤੰਬਰ ਤੋਂ ਸ਼ੁਰੂ ਹੋਣਗੀਆਂ : ਡਿਪਟੀ ਕਮਿਸ਼ਨਰ ਮੇਲੇ ਦੌਰਾਨ ਪੁਲਿਸ ਵਲੋਂ ਪੁਖਤਾ ਪ੍ਰਬੰਧ : ਐਸ . ਐਸ . ਪੀ

ਫ਼ਰੀਦਕੋਟ, 17 ਸਤੰਬਰ (ਜਸਵੰਤ ਸਿੰਘ ਪੁਰਬਾ)- ਬਾਬਾ ਸ਼ੇਖ ਫ਼ਰੀਦ ਆਗਮਨ ਪੁਰਬ 2026 ਮੇਲੇ ਸਬੰਧੀ ਜਾਣਕਾਰੀ ਲੋਕਾਂ ਤੱਕ ਪਹੁੰਚਾਉਣ ਲਈ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਅਤੇ ਐਸ. ਐਸ.

Ad Position 21
No active advertisement
ਬਲਵਿੰਦਰ ਸਿੰਘ ਮਲਹੋਤਰਾ, ਪ੍ਰੇਮਜੀਤ ਸਿੰਘ ਔਲਖ ਰਾਮੇਆਣਾ, ਲਖਵਿੰਦਰ ਸਿੰਘ ਗਿੱਲ 18-09-2026
ਫ਼ਰੀਦਕੋਟ, 17 ਸਤੰਬਰ (ਜਸਵੰਤ ਸਿੰਘ ਪੁਰਬਾ)- ਬਾਬਾ ਸ਼ੇਖ ਫ਼ਰੀਦ ਆਗਮਨ ਪੁਰਬ 2026 ਮੇਲੇ ਸਬੰਧੀ ਜਾਣਕਾਰੀ ਲੋਕਾਂ ਤੱਕ ਪਹੁੰਚਾਉਣ ਲਈ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਅਤੇ ਐਸ.ਐਸ.ਪੀ ਗੁਰਬੰਸ ਸਿੰਘ ਬੈਂਸ ਵਲੋਂ ਮੀਡੀਆ ਦੇ ਨੁਮਾਇੰਦਿਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ ਅਤੇ ਮੇਲੇ ਦੀ ਸਫ਼ਲਤਾ ਲਈ ਪ੍ਰੈਸ ਤੇ ਆਮ ਲੋਕਾਂ ਨੂੰ ਸਹਿਯੋਗ ਦੀ ਅਪੀਲ ਵੀ ਕੀਤੀ। ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਦੱਸਿਆ ਕਿ ਬਾਬਾ ਫ਼ਰੀਦ ਆਗਮਨ ਪੁਰਬ ਦਾ ਆਰੰਭ 19 ਸਤੰਬਰ ਨੂੰ ਟਿੱਲਾ ਬਾਬਾ ਫ਼ਰੀਦ ਵਿਖੇ ਸ੍ਰੀ ਸੁਖਮਨੀ ਸਹਿਬ ਦੇ ਪਾਠ ਨਾਲ ਹੋਵੇਗਾ। ਇਸ ਉਪਰੰਤ ਖੂਨਦਾਨ ਕੈਂਪ ਕਿਲਾ ਮੁਬਾਰਕ ਅਤੇ ਸਰਕਾਰੀ ਬ੍ਰਿੰਜਿਦਰਾ ਕਾਲਜ ਵਿਖੇ ਲੱਗੇਗਾ, ਨਹਿਰੂ ਸਟੇਡੀਅਮ ਵਿਖੇ ਖੇਡ ਮੇਲੇ ਦੀ ਸ਼ੁਰੂਆਤ ਹੋਵੇਗੀ, ਬਾਬਾ ਫਰੀਦ ਸਾਹਿਤ ਮੇਲਾ ਦੇਸ਼ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ ਐਜੂਕੇਸ਼ਨ ਫ਼ਰੀਦਕੋਟ ਅਤੇ ਨਵੀਂ ਦਾਣਾ ਮੰਡੀ ਵਿਖੇ ਕੌਮੀ ਲੋਕ ਨਾਚ ਅਤੇ ਕਰਾਫਟ ਮੇਲਾ ਹੋਵੇਗਾ। ਇਸ ਤੋਂ ਇਲਾਵਾ ਦਰਬਾਰ ਗੰਜ ਵਿਖੇ ਡਰਾਮਾ ਫੈਸਟੀਵਲ ਅਤੇ ਧਾਰਮਿਕ ਪ੍ਰੋਗਰਾਮ, ਗੁਰਦੁਆਰਾ ਖਾਲਸਾ ਦੀਵਾਨ ਫ਼ਰੀਦਕੋਟ ਵਿਖੇ ਹੋਣਗੇ। ਸਭਿੱਆਚਾਰ ਪ੍ਰੋਗਰਾਮ ਨਵੀਂ ਦਾਣਾ ਮੰਡੀ ਸਾਦਿਕ ਰੋਡ ਵਿਖੇ ਹੋਵੇਗਾ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ 20 ਸਤੰਬਰ ਨੂੰ ਵਿਰਾਸਤੀ ਕਾਫਲਾ ਕਿਲਾ ਮੁਬਾਰਕ ਤੋਂ ਦਰਬਾਰ ਗੰਜ ਫ਼ਰੀਦਕੋਟ ਤੱਕ ਹੋਵੇਗਾ। ਇਸ ਉਪਰੰਤ ਤਰਕਸ਼ੀਲ ਨਾਟਕ ਨਵੀਂ ਦਾਣਾ ਮੰਡੀ, ਪੇਟਿੰਗ ਪ੍ਰਦਰਸ਼ਨੀ ਸਰਕਾਰੀ ਬ੍ਰਿਜਿੰਦਰਾ ਕਾਲਜ ਵਿਖੇ, ਕੌਮੀ ਲੋਕ ਨਾਚ ਨਵੀਂ ਦਾਣਾ ਮੰਡੀ ਵਿਖੇ ਅਤੇ ਡਰਾਮਾ ਫੈਸਟੀਵਲ ਦਰਬਾਰ ਗੰਜ ਵਿਖੇ ਹੋਵੇਗਾ। ਮਿਤੀ 21 ਸਤੰਬਰ ਨੂੰ ਕੌਮੀ ਲੋਕ ਨਾਚ ਗੁਰੂ ਗੋਬਿੰਦ ਸਿੰਘ ਇੰਟਰਨੈਸ਼ਨਲ ਸਕੂਲ ਦੀਪ ਸਿੰਘ ਵਾਲਾ ਵਿਖੇ, ਸਿੰਕਦਰ ਸਲੀਮ ਅਤੇ ਅਲਾਪ ਸਿਕੰਦਰ ਸੂਫੀਆਨਾ ਸ਼ਾਮ ਨਵੀ ਦਾਣਾ ਮੰਡੀ ਵਿਖੇ ਹੋਣਗੇ । ਮਿਤੀ 22 ਸਤੰਬਰ ਨੂੰ ਕੌਮੀ ਲੋਕ ਨਾਚ ਪੰਜਾਬ ਡਿਗਰੀ ਕਾਲਜ ਮਹਿਮੂਆਣਾ, ਕੁਲਵਿੰਦਰ ਬਿੱਲਾ ਸਟਾਰ ਨਾਈਟ ਨਵੀ ਦਾਣਾ ਮੰਡੀ ਵਿਖੇ ਹੋਣਗੇ। ਇਸ ਤੋਂ ਇਲਾਵਾ ਪਸ਼ੂ ਮੇਲਾ 21, 22 ਤੇ 23 ਸਤੰਬਰ ਨੂੰ ਨਵੀਂ ਦਾਣਾ ਮੰਡੀ ਸਾਦਿਕ ਰੋਡ ਵਿਖੇ ਲੱਗੇਗਾ। ਮਿਤੀ 23 ਸਤੰਬਰ ਨੂੰ ਨਗਰ ਕੀਰਤਨ ਟਿੱਲਾ ਬਾਬਾ ਫ਼ਰੀਦ ਜੀ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਗੋਦੜੀ ਸਾਹ ਿਬ ਪੁੱਜੇਗਾ। ਕ੍ਰਿਕਟ, ਹਾਕੀ, ਵਾਲੀਬਾਲ (ਸ਼ੂਟਿੰਗ) ਟੂਰਨਾਮੈਂਟ ਫਾਈਨਲ ਮੁਕਾਬਲਾ ਸਰਕਾਰੀ ਬ੍ਰਿੰਜਿਦਰਾ ਕਾਲਜ ਵਿਖੇ, ਇਨਾਮ ਵੰਡ ਸਮਾਰੋਹ ਗੁਰਦੁਆਰਾ ਗੋਦੜੀ ਸਾਹਿਬ, ਬਾਸਕਿਟਬਾਲ ਟੂਰਨਾਮੈਂਟ ਫਾਈਨਲ ਮੁਕਾਬਲਾ ਨਹਿਰੂ ਸਟੇਡੀਅਮ ਵਿਖੇ ਹੋਣਗੇ। ਮਿਤੀ 19 ਤੋਂ 28 ਸਤੰਬਰ ਤੱਕ ਕਰਾਫਟ ਮੇਲਾ ਨਵੀਂ ਦਾਣਾ ਮੰਡੀ ਫ਼ਰੀਦਕੋਟ ਵਿਖੇ ਲੱਗੇਗਾ, ਜਿਸ ਵਿਚ ਫੂਡ ਕੋਰਟ, ਝੂਲੇ, ਮੰਨੋਰੰਜਨ ਆਈਟਮਾਂ ਆਕਰਸ਼ਨ ਦਾ ਕੇਂਦਰ ਹੋਣਗੀਆਂ। ਉਨ੍ਹਾਂ ਲੋਕਾਂ ਨੂੰ ਇਨ੍ਹਾਂ ਸਮਾਗਮਾਂ ਵਿਚ ਵੱਧ ਤੋਂ ਵੱਧ ਸ਼ਿਰਕਤ ਦੀ ਅਪੀਲ ਵੀ ਕੀਤੀ। ਐਸ.ਐਸ.ਪੀ. ਗੁਰਬੰਸ ਸਿੰਘ ਬੈਂਸ ਨੇ ਦੱਸਿਆ ਕਿ ਸ਼ਹਿਰ ਵਿਚ ਸੁਰੱਖਿਆ ਪ੍ਰਬੰਧਾਂ ਨੂੰ ਮੁੱਖ ਰੱਖਦੇ ਹੋਏ ਪੁਲਿਸ ਕਰਮੀ ਸੁਰੱਖਿਆ ਲਈ ਤਾਇਨਾਤ ਰਹਿਣਗੇ। ਇਸ ਤੋਂ ਇਲਾਵਾ ਸੀ.ਸੀ.ਟੀ.ਵੀ ਕੈਮਰੇ, ਡਰੋਨ ਰਾਹੀਂ ਵੀ ਨਜ਼ਰ ਰੱਖੀ ਜਾਵੇਗੀ। ਉਨ੍ਹਾਂ ਦੱਸਿਆ ਕਿ ਟਰੈਫ਼ਿਕ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ ਟਰੈਫ਼ਿਕ ਰੂਟ ਬਣਾਏ ਜਾਣਗੇ ਅਤੇ ਆਮ ਲੋਕਾਂ ਨੂੰ ਮੀਡੀਆ, ਫਲੈਕਸ ਬੋਰਡਾਂ ਰਾਹੀਂ ਜਾਣੂੰ ਕਰਵਾਇਆ ਜਾਵੇਗਾ। ਇਸ ਮੌਕੇ ਬਾਬਾ ਫ਼ਰੀਦ ਆਗਮਨ ਪੁਰਬ ਦੇ ਪ੍ਰੋਗਰਾਮ ਸਬੰਧੀ ਪੋਸਟਰ ਵੀ ਜਾਰੀ ਕੀਤਾ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਕੇਸ਼ਵ ਗੋਇਲ, ਸਕੱਤਰ ਜ਼ਿਲ੍ਹਾ ਰੈਡ ਕਰਾਸ, ਮਨਦੀਪ ਮੌਂਗਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਮੀਡੀਆ ਦੇ ਨੁਮਾਇੰਦੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਫ਼ਰੀਦਕੋਟ ਪੁਲਿਸ ਵਲੋਂ ਜੇਲ੍ਹ ਅਧਾਰਿਤ ਅੰਤਰਰਾਸ਼ਟਰੀ ਹਥਿਆਰਾਂ ਦੇ ਗਰੋਹ ਦਾ ਪਰਦਾਫਾਸ਼ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਨੇ ਸਰਕਲ ਮਚਾਕੀ ਮੱਲ ਸਿੰਘ ਦੇ ਅਹੁਦੇਦਾਰ ਲਗਾਏ
Ad Position 24