05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਦੁੱਖ ਦਾ ਪ੍ਰਗਟਾਵਾ ਪਿੰਡ ਕਿੰਗਰਾ ਨੇੜੇ ਕੱਸੀ ’ਚ ਪਿਆ ਪਾੜ, ਝੋਨੇ ਦੇ ਖੇਤਾਂ ’ਚ ਭਰਿਆ ਪਾਣੀ

ਸਾਦਿਕ, 4 ਅਕਤੂਬਰ (ਗੁਰਭੇਜ ਸਿੰਘ ਚੌਹਾਨ)-ਅੱਜ ਸਵੇਰੇ ਪਿੰਡ ਕਿੰਗਰਾ ਨੇੜਿਉਂ ਲੰਘਦੀ ਕੱਸੀ ਵਿਚ ਪਾੜ ਪੈ ਜਾਣ ਨਾਲ ਪੱਕਣ ’ਤੇ ਆਏ ਝੋਨੇ ਦੇ ਖੇਤਾਂ ਵਿਚ ਪਾਣੀ ਭਰ ਗਿਆ। ਇਹ ਕੱਸੀ ਗੁਰਬਾਜ ਸਿੰਘ ਪੁੱਤਰ ਬਲਦੇਵ ਸਿੰਘ ਦੀ ਜ਼ਮੀਨ ਵਿਚ ਟੁੱਟੀ ਦੱਸੀ ਜਾ ਰਹੀ ਹੈ।

Ad Position 21
No active advertisement
ਅਜੀਤ ਡੈਸਕ 05-10-2026
ਸਾਦਿਕ, 4 ਅਕਤੂਬਰ (ਗੁਰਭੇਜ ਸਿੰਘ ਚੌਹਾਨ)-ਅੱਜ ਸਵੇਰੇ ਪਿੰਡ ਕਿੰਗਰਾ ਨੇੜਿਉਂ ਲੰਘਦੀ ਕੱਸੀ ਵਿਚ ਪਾੜ ਪੈ ਜਾਣ ਨਾਲ ਪੱਕਣ ’ਤੇ ਆਏ ਝੋਨੇ ਦੇ ਖੇਤਾਂ ਵਿਚ ਪਾਣੀ ਭਰ ਗਿਆ। ਇਹ ਕੱਸੀ ਗੁਰਬਾਜ ਸਿੰਘ ਪੁੱਤਰ ਬਲਦੇਵ ਸਿੰਘ ਦੀ ਜ਼ਮੀਨ ਵਿਚ ਟੁੱਟੀ ਦੱਸੀ ਜਾ ਰਹੀ ਹੈ। ਟੁੱਟੀ ਕੱਸੀ ਨੂੰ ਬੰਨ੍ਹਣ ਦੀ ਕੋਸ਼ਿਸ਼ ’ਚ ਲੱਗੇ ਕਿਸਾਨਾਂ ਨੇ ਦੱਸਿਆ ਕਿ ਕੱਸੀ ਟੁੱਟਣ ਦਾ ਕਾਰਨ ਕੱਸੀ ਦੀ ਸਫ਼ਾਈ ਨਾ ਹੋਣ ਕਰਕੇ ਕੱਸੀ ਵਿਚ ਬਹੁਤ ਜ਼ਿਆਦਾ ਘਾਹ ਫ਼ੂਸ ਉੱਗਿਆ ਹੋਇਆ ਹੈ ਜਿਸ ਕਰਕੇ ਪਾਣੀ ਦੇ ਵਹਾਅ ਵਿਚ ਰੁਕਾਵਟ ਪੈਣ ਕਾਰਨ ਅਤੇ ਪਿੱਛੋਂ ਜ਼ਿਆਦਾ ਪਾਣੀ ਛੱਡੇ ਜਾਣ ਕਾਰਨ ਕੱਸੀ ਉੱਛਲ ਕੇ ਪਟੜੀ ਵਿਚ ਖਾਰ ਪੈ ਜਾਣ ਨਾਲ ਪਾੜ ਪੈ ਗਿਆ ਅਤੇ ਦੂਰ ਦੂਰ ਤੱਕ ਪੱਕੇ ਝੋਨੇ ਵਿਚ ਪਾਣੀ ਭਰ ਗਿਆ। ਲਾਗਲੇ ਖੇਤਾਂ ਵਾਲੇ ਕਿਸਾਨ ਖੁਦ ਹੀ ਮਿਲਕੇ ਕੱਸੀ ਬੰਨ੍ਹਣ ਦੀ ਕੋਸ਼ਿਸ਼ ਵਿਚ ਜੁਟੇ ਹੋਏ ਸਨ, ਪਰ ਉਸ ਸਮੇਂ ਨਹਿਰੀ ਵਿਭਾਗ ਦਾ ਕੋਈ ਕਰਮਚਾਰੀ ਉੱਥੇ ਨਹੀਂ ਸੀ ਪਹੁੰਚਿਆ। ਕਿਸਾਨਾਂ ਅਨੁਸਾਰ ਖੇਤਾਂ ਵਿਚ ਪਾਣੀ ਭਰਨ ਨਾਲ ਪੱਕੇ ਝੋਨੇ ਦੀ ਕਟਾਈ ਕੁਝ ਦਿਨ ਲੇਟ ਹੋ ਜਾਵੇਗੀ ਭਾਵੇਂ ਹੋਰ ਕੋਈ ਨੁਕਸਾਨ ਨਹੀਂ ਹੋਇਆ। ਸਿਰਫ਼ ਜਿੱਥੇ ਕੱਸੀ ਟੁੱਟੀ ਹੈ ਅਤੇ ਪਾੜ ਬਣਿਆ ਹੋਇਆ ਹੈ ਉਸ ਕਿਸਾਨ ਦਾ 2-3 ਕਨਾਲ ਝੋਨੇ ਦਾ ਨੁਕਸਾਨ ਹੋਇਆ ਹੈ ਅਤੇ ਖੇਤ ਵਿਚ ਸਿਲਟ ਵੀ ਭਰ ਗਈ ਹੈ। ਲੰਮੀ ਜੱਦੋ ਜਹਿਦ ਤੋਂ ਬਾਅਦ ਪਿੰਡ ਵਾਸੀਆਂ ਦੀ ਮਦਦ ਨਾਲ ਤਕਰੀਬਨ 6-7 ਘੰਟਿਆਂ ਵਿ ਚ ਪਾੜ ਨੂੰ ਮਿੱਟੀ ਦੇ ਗੱਟੇ ਭਰ ਕੇ ਪੂਰਿਆ ਗਿਆ। ਇਸ ਮੌਕੇ ਗੁਰਜਿੰਦਰ ਸਿੰਘ ਕਿੰਗਰਾ, ਨਛੱਤਰ ਸਿੰਘ, ਹਰਪ੍ਰੀਤ ਸਿੰਘ, ਬਲਤੇਜ ਸਿੰਘ, ਮਨਦੀਪ ਸਿੰਘ, ਜੋਰਾਵਰ ਸਿੰਘ, ਕਾਕਾ ਸਿੰਘ, ਗੁਰਜਿੰਦਰ ਸਿੰਘ ਖਾਲਸਾ, ਦਿਲਬਾਗ ਸਿੰਘ, ਅੰਮ੍ਰਿਤਪਾਲ ਸਿੰਘ, ਬਾਜਾ ਸਿੰਘ, ਗੁਰਲਾਲ ਸਿੰਘ ਗਾਬਾ, ਗੁਰਮੀਤ ਸਿੰਘ ਭਾਊ, ਭਿੰਦਾ ਸਿੰਘ, ਆਗਿਆਪਾਲ ਸਿੰਘ ਆਦਿ ਕਿਸਾਨ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨਿਊ ਗੰਗਸਰ ਸਪੋਰਟਸ ਕਲੱਬ ਵਲੋਂ ‘ਸੰਡੇ ਸਾਈਕਲ ਰਾਈਡ’ ਕਰਵਾਈ ਖੇਡਾਂ ਮਨੁੱਖ ਨੂੰ ਮਾਨਸਿਕ ਤੌਰ ’ ਤੇ ਮਜ਼ਬੂਤ ਬਣਾਉਣੀਆਂ ਹਨ... ਅਗਲੀ ਖ਼ਬਰ ਕੇਂਦਰ ਸਰਕਾਰ ਵਲੋਂ ਕਣਕ ਦੇ ਭਾਅ ਦਾ ਨਿਗੂਣਾ ਵਾਧਾ ਕਿਸਾਨਾਂ ਨਾਲ ਅਨਿਆਂ: ਸ਼ਿਮਰੇਵਾਲਾ
Ad Position 24