05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਨਿਊ ਗੰਗਸਰ ਸਪੋਰਟਸ ਕਲੱਬ ਵਲੋਂ ‘ਸੰਡੇ ਸਾਈਕਲ ਰਾਈਡ’ ਕਰਵਾਈ ਖੇਡਾਂ ਮਨੁੱਖ ਨੂੰ ਮਾਨਸਿਕ ਤੌਰ ’ ਤੇ ਮਜ਼ਬੂਤ ਬਣਾਉਣੀਆਂ ਹਨ : ਡੀ . ਐਸ . ਪੀ . ਇਕਬਾਲ ਸਿੰਘ ਸੰਧੂ

ਜੈਤੋ, 4 ਅਕਤੂਬਰ (ਗੁਰਮੀਤਪਾਲ ਰੋੜੀਕਪੂਰਾ)-ਨਿਊ ਗੰਗਸਰ ਸਪੋਰਟਸ ਕਲੱਬ ਜੈਤੋ ਵਲੋਂ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਨੌਜਵਾਨਾਂ ਨੂੰ ਸਿਹਤਮੰਦ ਜੀਵਨਸ਼ੈਲੀ ਪ੍ਰਤੀ ਜਾਗਰੂਕ ਕਰਨ ਦੇ ਮੰਤਵ ਨਾਲ ‘ਸੰਡੇ ਸਾਈਕਲ ਰਾਈਡ’ ਕਰਵਾਈ ਗਈ। ਇਸ ਸਾਈਕਲ ਰਾਈਡ ਵਿਚ ਡੀ.

Ad Position 21
No active advertisement
ਅਜੀਤ ਡੈਸਕ 05-10-2026
ਜੈਤੋ, 4 ਅਕਤੂਬਰ (ਗੁਰਮੀਤਪਾਲ ਰੋੜੀਕਪੂਰਾ)-ਨਿਊ ਗੰਗਸਰ ਸਪੋਰਟਸ ਕਲੱਬ ਜੈਤੋ ਵਲੋਂ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਨੌਜਵਾਨਾਂ ਨੂੰ ਸਿਹਤਮੰਦ ਜੀਵਨਸ਼ੈਲੀ ਪ੍ਰਤੀ ਜਾਗਰੂਕ ਕਰਨ ਦੇ ਮੰਤਵ ਨਾਲ ‘ਸੰਡੇ ਸਾਈਕਲ ਰਾਈਡ’ ਕਰਵਾਈ ਗਈ। ਇਸ ਸਾਈਕਲ ਰਾਈਡ ਵਿਚ ਡੀ.ਐਸ.ਪੀ. ਇਕਬਾਲ ਸਿੰਘ ਸੰਧੂ, ਕਲੱਬ ਦੇ ਸਰਪ੍ਰਸਤ ਸਮਾਜ ਸੇਵੀ ਸੰਤ ਰਿਸ਼ੀ ਰਾਮ ਜਲਾਲ ਵਾਲਿਆਂ ਅਤੇ ਐਸ.ਐਚ.ਓ. ਜੈਤੋ ਨਵਪ੍ਰੀਤ ਸਿੰਘ ਸੰਧੂ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੌਕੇ ਨੌਜਵਾਨਾਂ ਦੀ ਹੌਸਲਾ ਅਫ਼ਜ਼ਾਈ ਲਈ ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਜੈਲਦਾਰ ਯਾਦਵਿੰਦਰ ਸਿੰਘ ਯਾਦੀ, ਨੌਜਵਾਨ ਅਕਾਲੀ ਆਗੂ ਮਾਰਸ਼ਲ ਦੀਪ ਸਿੰਘ ਪਾਲੀ ਬਾਦਲ, ਭਾਜਪਾ ਆਗੂ ਪ੍ਰਕਾਸ਼ ਸਿੰਘ ਸੇਵੇਵਾਲਾ, ਨਗਰ ਕੌਂਸਲ ਦੇ ਸਾਬਕਾ ਡਾ. ਹਰੀਸ਼ ਕੁਮਾਰ ਗੋਇਲ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇ ਸਰਕਲ ਪ੍ਰਧਾਨ ਨਿਰਮਲ ਸਿੰਘ ਨਿੰਮਾ ਵਗਿੰੜ, ਸਾਬਕਾ ਕੌਂਸਲਰ ਤੇ ਸਰਕਲ ਪ੍ਰਧਾਨ ਜਸਪਾਲ ਸਿੰਘ ਕਾਂਟਾ ਅਤੇ ਨਗਰ ਸੁਧਾਰ ਕਮੇਟੀ ਜੈਤੋ ਦੇ ਪ੍ਰਧਾਨ ਜਸਵਿੰਦਰ ਸਿੰਘ ਜੋਨੀ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਇਸ ਮੌਕੇ ਡੀ.ਐਸ.ਪੀ. ਜੈਤੋ ਇਕਬਾਲ ਸਿੰਘ ਸੰਧੂ ਅਤੇ ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ ਨੇ ਨਿਊ ਗੰਗਸਰ ਸਪੋਰਟਸ ਕਲੱਬ ਦੇ ਪ੍ਰਧਾਨ ਗੁਰਬੀਰ ਸਿੰਘ ਬਰਾੜ ਅਤੇ ਸਮੁੱਚੀ ਟੀਮ ਵਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ। ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ ਤੇ ਸੰਤ ਰਿਸ਼ੀ ਰਾਮ ਨੇ ਕਿਹਾ ਕਿ ਨੌਜਵਾਨ ਕਿਸੇ ਵੀ ਸਮਾਜ ਦੀ ਸਭ ਤੋਂ ਵੱਡੀ ਤਾਕਤ ਹੁੰਦੇ ਹਨ। ਉਨ੍ਹਾਂ ਨੂੰ ਸਿਹਤਮੰਦ ਅਤੇ ਨਸ਼ਾ-ਮੁਕਤ ਜੀਵਨ ਵੱਲ ਪ੍ਰੇਰਿਤ ਕਰਨ ਲਈ ਖੇਡਾਂ ਅਤੇ ਸਰੀਰਕ ਗਤੀਵਿਧੀਆਂ ਨਾਲ ਜੋੜਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਾਈਕਲਿੰਗ ਵਰਗੀਆਂ ਗਤੀਵਿਧੀਆਂ ਨੌਜਵਾਨਾਂ ਵਿਚ ਸਿਹਤ ਪ੍ਰਤੀ ਜਾਗਰੂਕਤਾ ਦੇ ਨਾਲ-ਨਾਲ ਅਨੁਸ਼ਾਸਨ ਅਤੇ ਸਕਾਰਾਤਮਕ ਸੋਚ ਪੈਦਾ ਕਰਦੀਆਂ ਹਨ। ਉਨ੍ਹਾਂ ਨਿਊ ਗੰਗਸਰ ਸਪੋਰਟਸ ਕਲੱਬ ਵਲੋਂ ਕੀਤੇ ਜਾ ਰਹੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮਾਜ ਦੀ ਬਿਹਤਰੀ ਲਈ ਅਜਿਹੇ ਉਪਰਾਲੇ ਲਗਾਤਾਰ ਜਾਰੀ ਰਹਿਣੇ ਚਾਹੀਦੇ ਹਨ। ਕਲੱਬ ਦੇ ਪ੍ਰਧਾਨ ਗੁਰਬੀਰ ਸਿੰਘ ਬਰਾੜ ਨੇ ਦੱਸਿਆ ਕਿ ਸਾਈਕਲ ਰਾਈਡ (ਸਾਈਕਲ ਦੌੜ) ਨੂੰ ਕਲੱਬ ਦੇ ਸਰਪ੍ਰਸਤ ਸੰਤ ਰਿਸ਼ੀ ਰਾਮ ਜਲਾਲ ਵਾਲਿਆਂ, ਪ੍ਰਧਾਨ ਵਿਵੇਕ ਚੈਰੀਟੇਬਲ ਸੁਸਾਇਟੀ ਜੈਤੋ ਵਲੋਂ ਡੀ.ਐਸ.ਪੀ. ਇਕਬਾਲ ਸਿੰਘ ਸੰਧੂ ਦੀ ਅਗਵਾਈ ਹੇਠ ਨੈਚਰੁਲ ਫਿਟਨਿੱਸ ਹੱਬ ਜੈਤੋ ਤੋਂ ਰਵਾਨਾ ਕੀਤਾ ਗਿਆ। ਸਾਈਕਲ ਰਾਈਡ ਦਾ ਰੂਟ ਗੁਰਦੁਆਰਾ ਗੁਰੂ ਕੀ ਢਾਬ ਪਾਤਸ਼ਾਹੀ ਦਸਵੀਂ ਤੱਕ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿਚ ਨੌਜਵਾਨਾਂ ਨੂੰ ਨਸ਼ਿਆਂ ਅਤੇ ਹੋਰ ਗੈਰ-ਸਿਹਤਮੰਦ ਆਦਤਾਂ ਤੋਂ ਦੂਰ ਰੱਖ ਕੇ ਖੇਡਾਂ, ਕਸਰਤ ਅਤੇ ਸਾਈਕਲਿੰਗ ਨਾਲ ਜੋੜਨਾ ਸਮੇਂ ਦੀ ਲੋੜ ਹੈ। ਇਸ ਮੌਕੇ ਅਮਰੀਕ ਸਿੰਘ ਬਰਾੜ ਸੇਵੇਵਾਲਾ, ਪਰਮਜੀਤ ਸਿੰਘ ਜੈਤੋ, ਗੁਰਲਾਲ ਸਿੰਘ ਬਰਾੜ ਜੈਤੋ, ਸਤਪਾਲ ਸਦਿਓੜਾ, ਸੇਵਾ ਮੁਕਤ ਅਧਿਆਪਕ ਸੁਰਿੰਦਰ ਪਾਲ ਝੱਖੜਵਾਲਾ, ਸੇਵਾ ਮੁਕਤ ਬਿਜਲੀ ਬੋਰਡ ਕਰਮਚਾਰੀ ਰੇਸ਼ਮ ਸਿੰਘ ਬਰਾੜ, ਰਾਜਵੀਰ ਕੌਰ ਰੋਜ਼ੀ, ਦੀਪੂ ਟੇਲਰ, ਜਸਵੀਰ ਸਿੰਘ ਗੋਰਾ ਔਲਖ, ਰਾਜਵਿੰਦਰ ਸਿੰਘ ਦਬੜੀਖਾਨਾ, ਸਿਕੰਦਰ ਸਿੰਘ ਬਰਾੜ ਅਕਾਲੀਆਂ, ਸ਼ਿਵਮ ਕੁਮਾਰ ਪਿੰਨਾ, ਨਰਪਿੰਦਰ ਸਿੰਘ ਭੱਟੀ, ਮਨਿੰਦਰ ਕੌਰ, ਜਸਵੀਰ ਕੌਰ, ਸੁਮੀਤ ਕੌਰ, ਪੰਕਜ ਸ਼ਰਮਾ, ਮੱਖਣ ਸਿੰਘ, ਹਰਦੀਪ ਸਿੰਘ ਬੁਰਜ, ਯਾਦਵਿੰਦਰ ਬੰਟੂ, ਸਾਹਿਲ ਸਿੰਗਲਾ, ਵਿੱਕੀ ਰੋਮਾਣਾ ਕੋਠੇ ਮਹਿਲੜ, ਰਾਜ ਢਿੱਲੋਂ ਦਬੜੀਖਾਨਾ, ਰਾਜਵਿੰਦਰ ਸਿੰਘ, ਪ੍ਰਭੂ ਹਲਵਾਈ (ਬਾਬਾ ਕੈਟਰਿੰਗ ਜੈਤੋ), ਬਲਕਰਨ ਔਲਖ ਕੋਠੇ ਮਹਿਲੜ, ਜਸ਼ਨ ਢਿੱਲੋਂ ਦਬੜੀਖਾਨਾ, ਚਰਨਜੀਤ ਹੈਪੀ ਤੋਂ ਇਲਾਵਾ ਏਕਜੋਤ ਸਿੰਘ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵੋਟਾਂ ’ਚ ਬੇਨਿਯਮੀਆਂ ਕਰਨ ਤੋਂ ਇਨਕਾਰ ਕਰਨ ’ਤੇ ਬੀ.ਐਲ.ਓ ’ਤੇ ਜਾਨਲੇਵਾ ਹਮਲੇ ਦਾ ਦੋਸ਼ ਅਗਲੀ ਖ਼ਬਰ ਦੁੱਖ ਦਾ ਪ੍ਰਗਟਾਵਾ ਪਿੰਡ ਕਿੰਗਰਾ ਨੇੜੇ ਕੱਸੀ ’ਚ ਪਿਆ ਪਾੜ, ਝੋਨੇ ਦੇ ਖੇਤਾਂ ’ਚ ਭਰਿਆ ਪਾਣੀ
Ad Position 24