25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੁਸਾਇਟੀ ਵਲੋਂ ਅੱਖਾਂ ਦਾ ਮੁਫ਼ਤ ਲੈਂਜ਼ ਕੈਂਪ 29 ਨੂੰ

ਜੈਤੋ, 24 ਅਕਤੂਬਰ (ਗੁਰਮੀਤਪਾਲ ਰੋੜੀਕਪੂਰਾ, ਗੁਰਚਰਨ ਸਿੰਘ ਗਾਬੜੀਆ)-ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੁਸਾਇਟੀ ਚੈਨਾ ਰੋਡ, ਜੈਤੋ ਵਿਖੇ ਮਾਤਾ ਅਮਰ ਕੌਰ ਦੀ ਯਾਦ ਨੂੰ ਸਮਰਪਿਤ 33ਵਾਂ ਮੁਫ਼ਤ ਅੱਖਾਂ ਦਾ ਲੈਂਜ਼ ਕੈਂਪ 29 ਅਕਤੂਬਰ ਦਿਨ ਵੀਰਵਾਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਲਗਾਇਆ ਜਾ ਰਿਹਾ ਹੈ। ਇਹ ਕੈਂਪ ਪੂਜਨੀਕ ਬ੍ਰਹਮਲੀਨ 108 ਸੰਤ ਬਾਬਾ ਕਰਨੈਲ ਦਾਸ ਜਲਾਲ ਵਾਲਿਆਂ ਦੇ ਆਸ਼ੀਰਵਾਦ ਅਤੇ ਸਵਾਮੀ ਬ੍ਰਹਮ ਮੁਨੀ ਸ਼ਾਸਤਰੀ ਦੀ ਰਹਿਨੁਮਾਈ ਹੇਠ ਲਗਾਇਆ ਜਾ ਰਿਹਾ ਹੈ।

Ad Position 21
No active advertisement
ਸੰਤ ਰਿਸ਼ੀ ਰਾਮ 25-10-2026
ਜੈਤੋ, 24 ਅਕਤੂਬਰ (ਗੁਰਮੀਤਪਾਲ ਰੋੜੀਕਪੂਰਾ, ਗੁਰਚਰਨ ਸਿੰਘ ਗਾਬੜੀਆ)-ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੁਸਾਇਟੀ ਚੈਨਾ ਰੋਡ, ਜੈਤੋ ਵਿਖੇ ਮਾਤਾ ਅਮਰ ਕੌਰ ਦੀ ਯਾਦ ਨੂੰ ਸਮਰਪਿਤ 33ਵਾਂ ਮੁਫ਼ਤ ਅੱਖਾਂ ਦਾ ਲੈਂਜ਼ ਕੈਂਪ 29 ਅਕਤੂਬਰ ਦਿਨ ਵੀਰਵਾਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਲਗਾਇਆ ਜਾ ਰਿਹਾ ਹੈ। ਇਹ ਕੈਂਪ ਪੂਜਨੀਕ ਬ੍ਰਹਮਲੀਨ 108 ਸੰਤ ਬਾਬਾ ਕਰਨੈਲ ਦਾਸ ਜਲਾਲ ਵਾਲਿਆਂ ਦੇ ਆਸ਼ੀਰਵਾਦ ਅਤੇ ਸਵਾਮੀ ਬ੍ਰਹਮ ਮੁਨੀ ਸ਼ਾਸਤਰੀ ਦੀ ਰਹਿਨੁਮਾਈ ਹੇਠ ਲਗਾਇਆ ਜਾ ਰਿਹਾ ਹੈ। ਕੈਂਪ ਲਈ ਯੂ.ਕੇ. ਵਾਸੀ ਸਮਾਜ ਸੇਵੀਆਂ ਜਸਵਿੰਦਰ ਸਿੰਘ ਢਿੱਲੋਂ, ਗੁਰਦੇਵ ਸਿੰਘ ਪੁਰੇਵਾਲ, ਪਰਮਿੰਦਰ ਕੌਰ ਪੁਰੇਵਾਲ (ਐਲ.ਐਲ.ਬੀ.), ਭੁਪਿੰਦਰ ਪਾਲ ਸਿੰਘ ਭਮਰਾ, ਜੋਗਾ ਸਿੰਘ ਢਿੱਲੋਂ, ਹਰਮਿੰਦਰ ਸਿੰਘ ਦੂਹਰਾ, ਰਮਨ ਕੁਮਾਰ ਸ਼ਰਮਾ, ਹਰਨੇਕ ਸਿੰਘ ਧਾਲੀਵਾਲ, ਪਰਮਿੰਦਰ ਸਿੰਘ ਮਾਂਗਟ, ਬਲਵਿੰਦਰ ਸਿੰਘ ਚੌਹਾਨ, ਗੁਰਮੀਤ ਸਿੰਘ ਭੱਲਾ, ਜਸਪਾਲ ਸਿੰਘ ਭੱਲਾ, ਕੁਲਬੀਰ ਸਿੰਘ ਮੋਂਡੇਅਰ, ਪ੍ਰਵੀਨ ਕੁਮਾਰ ਮੈਨੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ। ਕੈਂਪ ਦੌਰਾਨ ਅੱਖਾਂ ਦੇ ਮਾਹਿਰ ਡਾ. ਦੀਪਕ ਅਰੋੜਾ, ਡਾ. ਭੁਪਿੰਦਰਪਾਲ ਕੌਰ ਤੇ ਡਾ. ਮੋਨਿਕਾ ਬਲਿਆਨ ਵਲੋਂ ਮਰੀਜ਼ਾਂ ਦੀ ਜਾਂਚ ਕਰਕੇ ਲੋੜਵੰਦਾਂ ਦੇ ਮੁਫ਼ਤ ਲੈਂਸ ਪਾਏ ਜਾਣਗੇ। ਸੁਸਾਇਟੀ ਵਲੋਂ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਸਾਂ ਦੇ ਰਹਿਣ ਅਤੇ ਲੰਗਰ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਮਰੀਜ਼ਾਂ ਨੂੰ ਆਪਣੇ ਨਾਲ ਇਕ ਵਾਰਸ ਲਿਆਉਣ, ਇਸ਼ਨਾਨ ਕਰਕੇ ਸਾਫ਼ ਕੱਪੜੇ ਪਹਿਨ ਕੇ ਆਉਣ ਤੇ ਆਧਾਰ ਕਾਰਡ ਦੀਆਂ ਦੋ ਫੋਟੋ ਕਾਪੀਆਂ ਲਿਆਉਣ ਦੀ ਅਪੀਲ ਕੀਤੀ ਗਈ ਹੈ। ਆਧਾਰ ਕਾਰਡ ਦੀਆਂ ਕਾਪੀਆਂ ਤੋਂ ਬਿਨਾਂ ਆਪ੍ਰੇਸ਼ਨ ਨਹੀਂ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਜੈਤੋ ’ਚ ਨਿਵੇਸ਼ਕ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਅਕਾਲ ਅਕੈਡਮੀ ਦੇ ਵਿਦਿਆਰਥੀਆਂ ਨੇ ਗਤਕਾ ਚੈਂਪੀਅਨਸ਼ਿਪ ’ਚ ਜਿੱਤੇ 7 ਸੋਨ ਤਗ਼ਮੇ
Ad Position 24