06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਇੰਡਸਟਰੀਅਲ ਅਦਾਰੇ ‘ਵਰਧਮਾਨ’ ਨੇ ਸਕਿਲ ਡਿਵੈਲਪਮੈਂਟ ਸੈਂਟਰ ਵਿਖੇ ਸੈਮੀਨਾਰ ਕਰਵਾਇਆ

ਫ਼ਰੀਦਕੋਟ, 6 ਨਵੰਬਰ (ਜਸਵੰਤ ਸਿੰਘ ਪੁਰਬਾ)-ਸੰਨ ਫਾਊਂਡੇਸ਼ਨ ਵਲੋਂ ਫ਼ਰੀਦਕੋਟ ’ਚ ਚਲਾਏ ਜਾ ਰਹੇ ਸਕਿਲ ਡਿਵੈਲਪਮੈਂਟ ਦੇ ਸੈਂਟਰ ਵਿਚ ਪੰਜਾਬ ਦੇ ਇੰਡਸਟਰੀਅਲ ਅਦਾਰੇ ਵਰਧਮਾਨ ਲੁਧਿਆਣੇ ਦੀ ਟੀਮ ਨੇ ਇਕ ਸ਼ਾਨਦਾਰ ਸੈਮੀਨਾਰ ਕਰਵਾਇਆ। ਸੈਮੀਨਾਰ ਵਿਚ ਵਰਧਮਾਨ ਵਲੋਂ ਸਤਵੀਰ ਰਾਨਾ ਅਤੇ ਸ਼ਵੇਤਾ ਨੇ ਸ਼ਿਰਕਤ ਕੀਤੀ ਅਤੇ ਵੱਖ-ਵੱਖ ਸਕਿੱਲਾਂ ਦੇ ਵਿਦਿਆਰਥੀਆਂ ਨੂੰ ਆਪਣੀ ਕੰਪਨੀ ਬਾਰੇ ਰੋਸ਼ਨੀ ਪਾਈ ਤੇ ਰੁਜ਼ਗਾਰ ਦੇਣ ਬਾਰੇ ਵਿਦਿਆਰਥੀਆਂ ਦਾ ਨਿਰਦੇਸ਼ਨ ਕੀਤਾ।

Ad Position 21
No active advertisement
ਅਜੀਤ ਡੈਸਕ 07-11-2026
ਫ਼ਰੀਦਕੋਟ, 6 ਨਵੰਬਰ (ਜਸਵੰਤ ਸਿੰਘ ਪੁਰਬਾ)-ਸੰਨ ਫਾਊਂਡੇਸ਼ਨ ਵਲੋਂ ਫ਼ਰੀਦਕੋਟ ’ਚ ਚਲਾਏ ਜਾ ਰਹੇ ਸਕਿਲ ਡਿਵੈਲਪਮੈਂਟ ਦੇ ਸੈਂਟਰ ਵਿਚ ਪੰਜਾਬ ਦੇ ਇੰਡਸਟਰੀਅਲ ਅਦਾਰੇ ਵਰਧਮਾਨ ਲੁਧਿਆਣੇ ਦੀ ਟੀਮ ਨੇ ਇਕ ਸ਼ਾਨਦਾਰ ਸੈਮੀਨਾਰ ਕਰਵਾਇਆ। ਸੈਮੀਨਾਰ ਵਿਚ ਵਰਧਮਾਨ ਵਲੋਂ ਸਤਵੀਰ ਰਾਨਾ ਅਤੇ ਸ਼ਵੇਤਾ ਨੇ ਸ਼ਿਰਕਤ ਕੀਤੀ ਅਤੇ ਵੱਖ-ਵੱਖ ਸਕਿੱਲਾਂ ਦੇ ਵਿਦਿਆਰਥੀਆਂ ਨੂੰ ਆਪਣੀ ਕੰਪਨੀ ਬਾਰੇ ਰੋਸ਼ਨੀ ਪਾਈ ਤੇ ਰੁਜ਼ਗਾਰ ਦੇਣ ਬਾਰੇ ਵਿਦਿਆਰਥੀਆਂ ਦਾ ਨਿਰਦੇਸ਼ਨ ਕੀਤਾ। ਸਕਿਲ ਸੈਂਟਰ ਦੇ ਫੈਸ਼ਨ ਡਿਜ਼ਾਇਨਿੰਗ ਦੇ ਸਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਨੇ ਰੁਜ਼ਗਾਰ ਲਈ ਚੁਣ ਲਿਆ ਅਤੇ ਕੋਰਸ ਦੇ ਪੂਰੇ ਹੋਣ ਤੇ ਨੌਕਰੀ ਦੇਣ ਦਾ ਸੱਦਾ ਦਿੱਤਾ। ਸਕਿਲ ਸੈਂਟਰ ਫ਼ਰੀਦਕੋਟ ਵਿਚ ਪਲੇਸਮੈਂਟ ਲਈ ਪਹਿਲੇ ਸੈਸ਼ਨ ਦੀ ਪਹਿਲੀ ਇੰਡਸਟਰੀ ਦੀ ਫੇਰੀ ਸੀ। ਫੈਸ਼ਨ ਡਿਜ਼ਾਇਨਿੰਗ ਦੇ ਸਾਰੇ ਵਿਦਿਆਰਥੀਆਂ ਦਾ ਨੌਕਰੀ ਲਈ ਚੁਣੇ ਜਾਣਾ ਤੇ ਫ਼ਰੀਦਕੋਟ ਵਿਚ ਸਭ ਅਕਾਦਮਿਕ ਅਦਾਰਿਆਂ ਨੇ ਪ੍ਰਸੰਸਾ ਕੀਤੀ। ਪਦਮ ਸ੍ਰੀ ਡਾ. ਵਿਕਰਮਜੀਤ ਸਿੰਘ ਸਾਹਨੀ ਚੇਅਰਮੈਨ ਸਨ ਫਾਊਂਡੇਸ਼ਨ ਅਤੇ ਗੁਰਬੀਰ ਸਿੰਘ ਸੀ.ਈ.ਓ ਨੇ ਵੀ ਨੇ ਫ਼ਰੀਦਕੋਟ ਸਕਿਲ ਸੈਂਟਰ ਦੇ ਡਾਇਰੈਕਟਰ ਪ੍ਰੋਫ ੈਸਰ ਦਲਬੀਰ ਸਿੰਘ, ਮਨੀਸ਼ ਮਰਵਾਹ, ਸੈਂਟਰ ਦੇ ਹੈਡ ਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ। ਪ੍ਰੋ. ਦਲਬੀਰ ਸਿੰਘ ਨੇ ਦੱਸਿਆ ਕਿ ਇਸ ਸਾਲ ਦਸੰਬਰ ਤੱਕ ਬਾਕੀ ਸਭ ਸਕਿੱਲਾਂ ਦੇ ਬੱਚਿਆਂ ਨੂੰ ਵੀ ਰੁਜ਼ਗਾਰ ਦਵਾਇਆ ਜਾਵੇਗਾ। ਸੈਂਟਰ ਹੈਡ ਮਨੀਸ਼ ਮਰਵਾਹ ਨੇ ਸੈਮੀਨਾਰ ਦੇ ਅੰਤ ਵਿਚ ਵਰਧਮਾਨ ਇੰਡਸਟਰੀ ਦੇ ਅਧਿਕਾਰੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਧੰਨਵਾਦ ਕੀਤਾ। ਫ਼ਰੀਦਕੋਟ ਵਿਚ ਸੈਂਟਰ ਦੀ ਇਹ ਉਪਲਬਧੀ ਹੈ ਕਿ ਕੈਂਪਸ ਪਲੇਸਮੈਂਟ ਦੀ ਸ਼ੁਰੂਆਤ ਹੋਈ ਹੈ।
Ad Position 22
No active advertisement
ਪਿਛਲੀ ਖ਼ਬਰ ਮੋਟਰਸਾਈਕਲ ਸਵਾਰਾਂ ਨੇ ਝੱਪਟ ਮਾਰ ਕੇ ਐਕਟਿਵਾ ਸਵਾਰ ਦੀ ਜੇਬ ਕੱਟੀ ਅਗਲੀ ਖ਼ਬਰ ਬਾਬਾ ਫ਼ਰੀਦ ਪਬਲਿਕ ਸਕੂਲ ਵਿਖੇ ਵਾਤਾਵਰਣ ਜਾਗਰੂਕਤਾ ਲੈਕਚਰ ਕਰਵਾਇਆ ਵਿਦਿਆਰਥੀਆਂ ਨੇ ਵਾਤਾਵਰਣ ਦੀ ਸੰਭਾਲ, ਪਟਾਕੇ ਨਾ ਚਲਾ...
Ad Position 24