06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਮੋਟਰਸਾਈਕਲ ਸਵਾਰਾਂ ਨੇ ਝੱਪਟ ਮਾਰ ਕੇ ਐਕਟਿਵਾ ਸਵਾਰ ਦੀ ਜੇਬ ਕੱਟੀ

ਸਾਦਿਕ, 6 ਨਵੰਬਰ (ਆਰ. ਐਸ.

Ad Position 21
No active advertisement
ਅਜੀਤ ਡੈਸਕ 07-11-2026
ਸਾਦਿਕ, 6 ਨਵੰਬਰ (ਆਰ.ਐਸ.ਧੁੰਨਾ)-ਪੰਜਾਬ ਅੰਦਰ ਦਿਨੋਂ ਦਿਨ ਲੁੱਟ ਖੋਹ ਦੀਆਂ ਵਾਰਦਾਤਾਂ ਵਿਚ ਹੋ ਰਿਹਾ ਵਾਧਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਹਰ ਕੋਈ ਆਪਣੇ ਆਪ ਨੂੰ ਅਣਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਤਿਉਹਾਰਾਂ ਦਾ ਸੀਜ਼ਨ ਹੋਣ ਕਰਕੇ ਲੋਕ ਬਾਜ਼ਾਰਾਂ ਵਿਚ ਖ਼ਰੀਦਦਾਰੀ ਕਰਨ ਦੇ ਚਾਅ ਨਾਲ ਆਉਂਦੇ ਹਨ, ਪਰ ਕਈ ਵਾਰ ਉਨ੍ਹਾਂ ਨੂੰ ਨਿਰਾਸ਼ ਹੋ ਕੇ ਖਾਲੀ ਹੱਥ ਹੀ ਘਰਾਂ ਨੂੰ ਪਰਤਣਾ ਪੈਂਦਾ ਹੈ ਭਾਵ ਗੁੰਡਾ ਅਨਸਰਾਂ ਵਲੋਂ ਉਨ੍ਹਾਂ ਦੀ ਨਕਦੀ ਤੇ ਹੋਰ ਸਮਾਨ ਚੋਰੀ ਕਰ ਲਿਆ ਜਾਂਦਾ ਹੈ। ਅਜਿਹੀ ਹੀ ਲੁੱਟ ਦੀ ਇਕ ਵਾਰਦਾਤ ਸਥਾਨਕ ਗੁਰੂਹਰਸਹਾਏ ਵਾਲੀ ਸੜਕ ’ਤੇ ਹੋਈ ਜਿਸ ਵਿਚ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਇਕ ਐਕਟਿਵਾ ਸਵਾਰ ਦੀ ਜੇਬ ਕੱਟ ਲਈ ਤੇ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਬਲਜੀਤ ਸਿੰਘ ਸੰਧੂ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਸਾਦਿਕ ਆਪਣੀ ਐਕਟਿਵਾ ਸਕੂਟਰੀ ’ਤੇ ਪਿੰਡ ਤੋਂ ਬਾਜ਼ਾਰ ਵੱਲ ਆ ਰਿਹਾ ਸੀ ਤੇ ਜਦੋਂ ਉਹ ਚੌਂਕ ਦੇ ਨੇੜੇ ਪੁੱਜਾ ਤਾਂ ਪਿੱਛੇ ਤੋਂ ਆ ਰਹੇ ਮੋਟਰਸਾਈਕਲ ਸਵਾਰਾਂ ਨੇ ਫੁਰਤੀ ਨਾਲ ਉਸ ਦੀ ਐਕਟਿਵਾ ਚਲਾਉਂਦੇ ਦੀ ਹੀ ਜੇਬ ਕੱਟ ਲਈ ਤੇ ਫਰਾਰ ਹੋ ਗਏ। ਇਸ ਮੌਕੇ ਸਹਿਮੇ ਹੋਏ ਬਲਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਕਮੀਜ਼ ਦੀ ਜੇਬ (ਗੀਝੇ) ਵਿਚ ਕਰੀਬ 7000 ਰੁਪਏ ਦੀ ਰਾਸ਼ੀ ਸੀ ਤੇ ਕੁਝ ਜ਼ਰੁਰੀ ਕਾਗਜ਼ਾਤ ਵੀ ਸਨ ਜੋ ਲੁਟੇਰੇ ਲੈ ਗਏ ਹਨ ਨਾਲ ਜਿੱਥੇ ਉਸ ਦਾ ਆਰਥਿਕ ਨੁਕਸਾਨ ਹੋਇਆ ਹੈ, ਉੱਥੇ ਉਸ ਨੂੰ ਆਪਣੇ ਕਾਗਜ਼ਾਤ ਵੀ ਦੁਬਾਰਾ ਬਣਵਾਉਣੇ ਪੈਣਗੇ ਨਾਲ ਖੱਜਲ ਖੁਆਰੀ ਵੀ ਵਧੇਗੀ।
Ad Position 22
No active advertisement
ਪਿਛਲੀ ਖ਼ਬਰ ਆਪ ਵਿਰੋਧੀ ਪਾਰਟੀਆਂ ਲੋਕਾਂ ਨੂੰ ਗੁੰਮਰਾਹ ਕਰਨ ਲੱਗੀਆਂ -ਚੇਅਰਮੈਨ ਭੱਲਾ 2027 ’ਚ ਮੁੜ ‘ਆਪ’ ਸਰਕਾਰ ਬਣਨ ਦਾ ਦਾਅਵਾ ਅਗਲੀ ਖ਼ਬਰ ਇੰਡਸਟਰੀਅਲ ਅਦਾਰੇ ‘ਵਰਧਮਾਨ’ ਨੇ ਸਕਿਲ ਡਿਵੈਲਪਮੈਂਟ ਸੈਂਟਰ ਵਿਖੇ ਸੈਮੀਨਾਰ ਕਰਵਾਇਆ
Ad Position 24