06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਆਪ ਵਿਰੋਧੀ ਪਾਰਟੀਆਂ ਲੋਕਾਂ ਨੂੰ ਗੁੰਮਰਾਹ ਕਰਨ ਲੱਗੀਆਂ -ਚੇਅਰਮੈਨ ਭੱਲਾ 2027 ’ਚ ਮੁੜ ‘ਆਪ’ ਸਰਕਾਰ ਬਣਨ ਦਾ ਦਾਅਵਾ

ਸਾਦਿਕ, 6 ਨਵੰਬਰ (ਗੁਰਭੇਜ ਸਿੰਘ ਚੌਹਾਨ)-ਭਾਵੇਂ ਸਰਕਾਰ ਇਹ ਵਾਰ ਵਾਰ ਦਾਅਦੇ ਕਰ ਰਹੀ ਹੈ ਕਿ ਕਿਸਾਨਾਂ ਦਾ ਦਾਣਾ ਦਾਣਾ ਮੰਡੀਆਂ ’ਚੋਂ ਚੁੱਕਿਆ ਜਾਵੇਗਾ। ਪਰ ਵਪਾਰੀ ਸਰਕਾਰਾਂ ’ਤੇ ਐਨਾ ਭਾਰੂ ਹੋ ਚੁੱਕਾ ਹੈ ਕਿ ਖ਼ਰੀਦ ਕਰਨੀ ਸਰਕਾਰੀ ਏਜੰਸੀਆਂ ਦੀ ਜ਼ਿੰਮੇਂਵਾਰੀ ਹੈ, ਪਰ ਚੌਧਰ ਸ਼ੈਲਰ ਮਾਲਕਾਂ ਦੀ ਚੱਲਦੀ ਹੈ।

Ad Position 21
No active advertisement
? 07-11-2026
ਸਾਦਿਕ, 6 ਨਵੰਬਰ (ਗੁਰਭੇਜ ਸਿੰਘ ਚੌਹਾਨ)-ਭਾਵੇਂ ਸਰਕਾਰ ਇਹ ਵਾਰ ਵਾਰ ਦਾਅਦੇ ਕਰ ਰਹੀ ਹੈ ਕਿ ਕਿਸਾਨਾਂ ਦਾ ਦਾਣਾ ਦਾਣਾ ਮੰਡੀਆਂ ’ਚੋਂ ਚੁੱਕਿਆ ਜਾਵੇਗਾ। ਪਰ ਵਪਾਰੀ ਸਰਕਾਰਾਂ ’ਤੇ ਐਨਾ ਭਾਰੂ ਹੋ ਚੁੱਕਾ ਹੈ ਕਿ ਖ਼ਰੀਦ ਕਰਨੀ ਸਰਕਾਰੀ ਏਜੰਸੀਆਂ ਦੀ ਜ਼ਿੰਮੇਂਵਾਰੀ ਹੈ, ਪਰ ਚੌਧਰ ਸ਼ੈਲਰ ਮਾਲਕਾਂ ਦੀ ਚੱਲਦੀ ਹੈ। ਜੋ ਸਰਕਾਰੀ ਏਜੰਸੀਆਂ ਵਲੋਂ ਖ਼ਰੀਦੇ ਝੋਨੇ ਨੂੰ ਵੀ ਆਪਣੇ ਸ਼ੈਲਰਾਂ ਵਿਚ ਲੁਹਾਉਣ ਤੋਂ ਨਾਂਹ ਕਰਕੇ ਪ੍ਰਤੀ ਕੁਇੰਟਲ 150 ਰੁਪਏ ਮੰਗ ਰਹੇ ਹਨ। ਜੇਕਰ ਕਿਸਾਨ ਨਹੀਂ ਦਿੰਦਾ ਤਾਂ ਉਸ ਵਿਚ ਜ਼ਿਆਦਾ ਨਮੀ ਹੋਣ ਦਾ ਬਹਾਨਾਂ ਲਾ ਕੇ ਟਰੱਕ ਵਾਪਸ ਕਰ ਦਿੱਤੇ ਜਾਂਦੇ ਹਨ। ਇਸ ਦਾ ਪ੍ਰਤੱਖ ਪ੍ਰਮਾਣ ਸਾਦਿਕ ਮੰਡੀ ’ਚੋਂ ਉਸ ਵੇਲੇ ਮਿਲਿਆ ਜਦੋਂ ਪਿੰਡ ਸੈਦੇ ਕੇ ਤੋਂ ਮੰਡੀ ਵਿਚ ਝੋਨਾ ਲੈ ਕੇ ਆਏ ਇਕ ਕਿਸਾਨ ਨੇ ਦੱਸਿਆ ਕ ਉਹ 11 ਦਿਨ ਪਹਿਲਾਂ 10 ਟਰਾਲੇ ਝੋਨਾ ਸਾਦਿਕ ਦੀ ਮੰਡੀ ਵਿਚ ਆੜ੍ਹਤੀਏ ਤੋਂ ਪੁੱਛ ਕੇ ਲੈ ਕੇ ਆਇਆ। ਕਿਸਾਨ 11 ਦਿਨ ਮੰਡੀ ’ਚ ਬੈਠਾ ਰਿਹਾ, ਪਰ ਉਸ ਦੇ ਝੋਨੇ ਨੂੰ ਨਾ ਪੱਖਾ ਲੱਗਾ ਨਾ ਝੋਨੇ ਦੀ ਖ਼ਰੀਦ ਹੋਈ। ਕਿਸਾਨ ਅਨੁਸਾਰ ਉਸ ਨੇ ਆੜ੍ਹਤੀਏ ਨੂੰ ਝੋਨਾ ਵਿਕਾਉਣ ਲਈ ਕਿਹਾ ਤਾਂ ਆੜ੍ਹਤੀਏ ਨੇ ਕਿਹਾ ਕਿ 150 ਰੁਪਏ ਪ੍ਰਤੀ ਕੁਇੰਟਲ ਦੇ ਕੇ ਹੀ ਝੋਨਾ ਵਿਕ ਸਕਦਾ ਹੈ ਕਿਉਂ ਕਿ ਕਾਟ ਲਏ ਬਿਨਾਂ ਸ਼ੈਲਰਾਂ ਵਾਲੇ ਝੋਨਾਂ ਨਹੀਂ ਲੁਹਾਉਂਦੇ। ਪਰ ਕਿਸਾਨ ਨੇ ਕਾਟ ਦੇਣ ਤੋਂ ਨਾਂਹ ਕਰ ਦਿੱਤੀ ਅਤੇ ਉਸ ਨੇ ਜੇ.ਸੀ.ਬੀ ਲਿਆਕੇ ਟਰਾਲੀਆਂ ਭਰਕੇ ਆਪਣਾ ਝੋਨਾ ਜਲਾਲਾਬਾਦ ਜਾ ਕੇ ਵੇਚਣ ਲਈ ਮੰਡੀ ’ਚੋਂ ਟਰਾਲੀਆਂ ਭਰਕੇ ਚੁੱਕ ਕੇ ਲੈ ਜਾਣਾ ਸ਼ੁਰੂ ਕਰ ਦਿੱਤਾ। ਇਸ ਕਿਸਾਨ ਦੇ ਸੱਦੇ ’ਤੇ ਦਾਣਾ ਮੰਡੀ ਸਾਦਿਕ ’ਚ ਭਾਈ ਦਲੇਰ ਸਿੰਘ ਡੋਡ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਵਾਰਿਸ ਵੀ ਮੌਕੇ ’ਤੇ ਪੁੱਜੇ, ਜਦੋਂ ਕਿਸਾਨ ਝੋਨਾ ਚੁੱਕ ਰਿਹਾ ਸੀ। ਉਨ੍ਹਾਂ ਕਿਹਾ ਕਿ ਕਿਸਾਨ 6 ਮਹੀਨੇ ਆਪਣੀ ਫ਼ਸਲ ਨੂੰ ਖੂਨ ਪਸੀਨਾਂ ਇਕ ਕਰਕੇ ਸੱਪਾਂ ਦੀਆਂ ਸਿਰੀਆਂ ’ਤੇ ਪੈਰ ਰੱਖਕੇ ਪਾਲਦਾ ਹੈ ਪਰ ਜਦੋਂ ਉਹ ਆਪਣੀ ਫ਼ਸਲ ਮੰਡੀ ਵਿਚ ਲੈ ਕੇ ਆਉਂਦਾ ਹੈ ਤਾਂ ਵਪਾਰੀ ਵਲੋਂ ਉਸ ਨੂੰ ਲੁੱਟਿਆ ਜਾਂਦਾ ਹੈ। ਇਕੱਲੇ ਝੋਨੇ ਵਿਚ ਹੀ ਨਹੀਂ ਭਾਵੇਂ ਕਿਸਾਨ ਸਬਜ਼ੀ ਬੀਜੇ, ਮੱਕੀ ਬੀਜੇ, ਨਰਮਾ ਬੀਜੇ ਹਰ ਫ਼ਸਲ ਵਿਚ ਉਸ ਦੀ ਰੱਜਕੇ ਲੁੱਟ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਦੀ ਇਹ ਲੁੱਟ ਸਦੀਆਂ ਤੋਂ ਹੁੰਦੀ ਆ ਰਹੀ ਹੈ, ਪਰ ਇਸ ਦਾ ਕੋਈ ਹਮਦਰਦ ਨਹੀਂ ਬਣ ਰਿਹਾ। ਸਰਕਾਰਾਂ ਹਮੇਸ਼ਾ ਵਪਾਰੀ ਦਾ ਪੱਖ ਹੀ ਪੂਰਦੀਆਂ ਹਨ। ਲੀਡਰ, ਅਫ਼ਸਰ ਮੰਡੀਆਂ ’ਚ ਗੇੜੇ ਮਾਰਕੇ ਢੇਰੀ ਕੋਲ ਖੜ੍ਹਕੇ ਫੋਟੋ ਖਿਚਵਾਕੇ ਤੇ ਕਿਸਾਨ ਨੂੰ ਦਿਲਾਸੇ ਦੇ ਕੇ ਚਲੇ ਜਾਂਦੇ ਹਨ, ਪਰ ਕਿਸਾਨ ਦੀ ਫਸਲ ਕਿਸਾਨ ਨੂੰ ਮੰਡੀ ਵਿਚ ਰੋਲਕੇ ਉਸੇ ਤਰ੍ਹਾਂ ਹੀ ਲੁੱਟੀ ਜਾਂਦੀ ਰਹਿੰਦੀ ਹੈ।
Ad Position 22
No active advertisement
ਪਿਛਲੀ ਖ਼ਬਰ ਮਹਾਂਕਾਲ ਸਵਰਗ ਧਾਮ ਸੇਵਾ ਸੁਸਾਇਟੀ ਵਲੋਂ ਗਰੀਨ ਦੀਵਾਲੀ ਮਨਾਉਣ ਦਾ ਸੁਨੇਹਾ ਅਗਲੀ ਖ਼ਬਰ ਮੋਟਰਸਾਈਕਲ ਸਵਾਰਾਂ ਨੇ ਝੱਪਟ ਮਾਰ ਕੇ ਐਕਟਿਵਾ ਸਵਾਰ ਦੀ ਜੇਬ ਕੱਟੀ
Ad Position 24