ਮਹਾਂਕਾਲ ਸਵਰਗ ਧਾਮ ਸੇਵਾ ਸੁਸਾਇਟੀ ਵਲੋਂ ਗਰੀਨ ਦੀਵਾਲੀ ਮਨਾਉਣ ਦਾ ਸੁਨੇਹਾ
ਫ਼ਰੀਦਕੋਟ, 6 ਨਵੰਬਰ (ਹਰਮਿੰਦਰ ਸਿੰਘ ਮਿੰਦਾ)-ਅੱਜ ਤੜਕਸਾਰ ਮਹਾਂਕਾਲ ਸਵਰਗ ਧਾਮ ਸੇਵਾ ਸੁਸਾਇਟੀ ਦੇ ਸਮੂਹ ਮੈਂਬਰਾਂ ਨੇ ਸੜਕਾਂ ਉੱਪਰ ਨਿਕਲ ਕੇ ਆਮ ਅਵਾਮ ਨੂੰ ਗਰੀਨ ਦੀਵਾਲੀ ਮਨਾਉਣ ਦਾ ਸੁਨੇਹਾ ਦਿੱਤਾ। ਪ੍ਰਧਾਨ ਡਾ.
ਫ਼ਰੀਦਕੋਟ, 6 ਨਵੰਬਰ (ਹਰਮਿੰਦਰ ਸਿੰਘ ਮਿੰਦਾ)-ਅੱਜ ਤੜਕਸਾਰ ਮਹਾਂਕਾਲ ਸਵਰਗ ਧਾਮ ਸੇਵਾ ਸੁਸਾਇਟੀ ਦੇ ਸਮੂਹ ਮੈਂਬਰਾਂ ਨੇ ਸੜਕਾਂ ਉੱਪਰ ਨਿਕਲ ਕੇ ਆਮ ਅਵਾਮ ਨੂੰ ਗਰੀਨ ਦੀਵਾਲੀ ਮਨਾਉਣ ਦਾ ਸੁਨੇਹਾ ਦਿੱਤਾ। ਪ੍ਰਧਾਨ ਡਾ. ਬਲਜੀਤ ਸ਼ਰਮਾ ਗੋਲੇਵਾਲਾ ਅਤੇ ਚੇਅਰਮੈਨ ਅਸ਼ੋਕ ਭਟਰਾਗਰ ਦੀ ਅਗਵਾਈ ਵਿਚ ਸਮੂਹ ਮੈਂਬਰਾਂ ਨੇ ਮਿੱਟੀ ਦੇ ਦੀਵੇ ਬੱਤੀਆਂ ਅਤੇ ਸਰਸੋਂ ਦਾ ਤੇਲ ਆਦਿ ਦੇ ਪੈਕੇਟ ਆਮ ਲੋਕਾਂ ਨੂੰ ਵੰਡਦਿਆਂ ਪ੍ਰਦੂਸ਼ਣ ਰਹਿਤ ਗਰੀਨ ਦਿਵਾਲੀ ਮਨਾਉਣ ਦਾ ਸੱਦਾ ਦਿੱਤਾ ਅਤੇ ਸਮੂਹ ਦੇਸ਼ ਵਾਸੀਆਂ ਨੂੰ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਸਰਪ੍ਰਸਤ ਸੁਰਿੰਦਰ ਸਿੰਘ ਕੋਹਲੀ ਅਤੇ ਸੀਨੀਅਰ ਮੀਤ ਪ੍ਰਧਾਨ ਰਿਟਾਇਰ ਡੀ.ਐਸ.ਪੀ ਹਰਜਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਅੱਜ ਦੇ ਤੇਜ਼ ਰਫ਼ਤਾਰ ਯੁੱਗ ਵਿਚ ਅਸੀਂ ਆਪਣੇ ਪੁਰਾਤਨ ਸੱਭਿਆਚਾਰ ਨੂੰ ਭੁੱਲ ਕੇ ਰੋਸ਼ਨੀਆਂ ਦੀ ਚਕਾ ਚੌਂਦ ਵਿਚ ਖੋ ਰਹੇ ਹਾਂ। ਸਾਨੂੰ ਇਹ ਤਿਉਹਾਰ ਮਿੱਟੀ ਦੇ ਦੀਵੇ ਬਾਲ ਕੇ ਵਾਤਾਵਰਨ ਨੂੰ ਸ਼ੁੱਧਤਾ ਵੱਲ ਲੈ ਕੇ ਜਾਣ ਦਾ ਉਪਰਾਲਾ ਕਰਦਿਆਂ ਕੁਦਰਤੀ ਰੋਸ਼ਨੀਆਂ ਅਤੇ ਖੁਸ਼ੀਆਂ ਵੰਡ ਕੇ ਮਨਾਉਣਾ ਚਾਹੀਦਾ ਹੈ। ਇਸ ਮੌਕੇ ਗੁਰਮੀਤ ਸਿੰਘ ਬੱਗੂ ਮੀਤ ਪ੍ਰਧਾਨ, ਪਰਮਜੀਤ ਸਿੰਘ ਪੰਮਾ ਖਜ਼ਾਨਚੀ, ਡਾਕਟਰ ਪਰਸ਼ੋਤਮ ਗੁਪਤਾ ਪੀ.ਆਰ.ਓ, ਕੇ.ਪੀ ਸਿੰਘ ਸਰਾਂ, ਰਜੇਸ਼ ਕੁਮਾਰ ਰਾਜੂ ਹਜ਼ੂਰਾ, ਭੁਪਿੰਦਰ ਸਿੰਘ ਸਰੀਨ, ਸੁਖਦਰਸ਼ਨ ਸ਼ਰਮਾ ਰਿਟਾਇਰਡ ਇੰਸਪੈਕਟਰ, ਰਜੇਸ਼ ਗੌੜ, ਅਸ਼ੋਕ ਸ਼ਰਮਾ, ਪੰਡਿਤ ਗਗਨ ਮਿਸ਼ਰਾ, ਸੁਰਿੰਦਰ ਸਿੰਘ ਕੋਹਲੀ ਅਤੇ ਵਿਰਸਾ ਸਿੰਘ ਸੰਧੂ ਹਾਜ਼ਰ ਸਨ।