06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਨਸ਼ਿਆਂ ਖ਼ਿਲਾਫ਼ ਸ਼ਹਾਦਤ ਦੇਣ ਵਾਲੇ ਪਰਵਿੰਦਰ ਸਿੰਘ ਝੋਟਾ ਨੂੰ ਸਮਰਪਿਤ ਬੁਰਜ ਮਹਿਮਾ ਵਾਸੀਆਂ ਨੇ ਪਿੰਡ ’ਚ ਰੈਲੀ ਕੱਢੀ

ਬੱਲੂਆਣਾ, 6 ਨਵੰਬਰ (ਗੁਰਨੈਬ ਸਾਜਨ): ਬਠਿੰਡਾ ਦੇ ਪਿੰਡ ਬੁਰਜ ਮਹਿਮਾ ਵਿਖੇ ਪਰਵਿੰਦਰ ਸਿੰਘ ਝੋਟਾ ਦੀ ਸ਼ਹਾਦਤ ਨੂੰ ਮੁੱਖ ਰੱਖਦੇ ਹੋਏ ਪਿੰਡ ਵਿਚ ਨਸ਼ਿਆਂ ਵਿਰੁੱਧ ਰੈਲੀ ਕੱਢੀ ਗਈ। ਇਸ ਰੈਲੀ ਵਿਚ ਗ੍ਰਾਮ ਪੰਚਾਇਤ, ਸ਼ਕਤੀ ਵੈੱਲਫ਼ੇਅਰ ਸੁਸਾਇਟੀ, ਗੁਰੂ ਗੋਬਿੰਦ ਸਿੰਘ ਸਪੋਰਟਸ ਕਲੱਬ, ਕਿਸਾਨ ਜਥੇਬੰਦੀ ਅਤੇ ਸਮੂਹ ਨਗਰ ਨਿਵਾਸੀਆਂ ਨੇ ਹਿੱਸਾ ਲਿਆ।

Ad Position 21
No active advertisement
ਅਜੀਤ ਡੈਸਕ 07-11-2026
ਬੱਲੂਆਣਾ, 6 ਨਵੰਬਰ (ਗੁਰਨੈਬ ਸਾਜਨ): ਬਠਿੰਡਾ ਦੇ ਪਿੰਡ ਬੁਰਜ ਮਹਿਮਾ ਵਿਖੇ ਪਰਵਿੰਦਰ ਸਿੰਘ ਝੋਟਾ ਦੀ ਸ਼ਹਾਦਤ ਨੂੰ ਮੁੱਖ ਰੱਖਦੇ ਹੋਏ ਪਿੰਡ ਵਿਚ ਨਸ਼ਿਆਂ ਵਿਰੁੱਧ ਰੈਲੀ ਕੱਢੀ ਗਈ। ਇਸ ਰੈਲੀ ਵਿਚ ਗ੍ਰਾਮ ਪੰਚਾਇਤ, ਸ਼ਕਤੀ ਵੈੱਲਫ਼ੇਅਰ ਸੁਸਾਇਟੀ, ਗੁਰੂ ਗੋਬਿੰਦ ਸਿੰਘ ਸਪੋਰਟਸ ਕਲੱਬ, ਕਿਸਾਨ ਜਥੇਬੰਦੀ ਅਤੇ ਸਮੂਹ ਨਗਰ ਨਿਵਾਸੀਆਂ ਨੇ ਹਿੱਸਾ ਲਿਆ। ਇਸ ਸਮੇਂ ਸ਼ਕਤੀ ਵੈੱਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਸਤਨਾਮ ਸਿੰਘ ਸੱਤਾ, ਪਿੰਡ ਦੀ ਸਰਪੰਚ ਸੁਖਪਾਲ ਕੌਰ ਦੇ ਪਤੀ ਚਰਨਜੀਤ ਸਿੰਘ ਭੋਲਾ, ਸੰਦੀਪ ਸਿੰਘ, ਠਾਣਾ ਸਿੰਘ, ਪੰਚ, ਦੇਸਰਾਜ ਸਿੰਘ ਪੰਚ, ਸੁਖਮੰਦਰ ਸਿੰਘ, ਪੰਚ, ਨਵਦੀਪ ਸਿੰਘ ਫ਼ੌਜੀ ਪੰਚ, ਮਨਜੀਤ ਸਿੰਘ ਬੁੱਟਰ ਪੰਚ, ਸੁਖਮੰਦਰ ਸਿੰਘ ਪੰਚ, ਲਛਮਣ ਸਿੰਘ ਪੰਚ, ਨਛੱਤਰ ਸਿੰਘ ਪੰਚ, ਕਲੱਬ ਪ੍ਰਧਾਨ ਜਸਪਾਲ ਸਿੰਘ ਜੱਸੀ, ਪ੍ਰਿਤਪਾਲ ਸਿੰਘ ਬਰਾੜ, ਗੋਰਾ ਸਿੰਘ ਮੌੜ, ਇਕਬਾਲ ਸਿੰਘ ਮੌੜ, ਕਾਲਾ ਸਿੰਘ ਬੁੱਟਰ, ਸੰਦੀਪ ਸਿੰਘ, ਕਿਸਾਨ ਜਥੇਬੰਦੀ ਤੋਂ ਗੋਰਾ ਸਿੰਘ ਸਿੱਖ ਸਾਬਕਾ ਪ੍ਰਧਾਨ, ਦੀਪਾ ਸਿੰਘ ਬੁੱਟਰ, ਪਰ ਸਿੰਘ ਬੁੱਟਰ, ਮੇਜਰ ਸਿੰਘ, ਜੱਗਾ ਖੋਸਾ, ਜੱਸਾ ਢੱਲਾ, ਜਗਤਾਰ ਸਿੰਘ, ਅਰਸ਼ਦੀਪ ਬਰਾੜ, ਅਜਾਇਬ ਸਿੰਘ ਢਿੱਲੋਂ, ਜਸਵਿੰਦਰ ਸਿੰਘ ਖ਼ਾਲਸਾ, ਜੱਸਾ ਸਿੰਘ ਖੋਸਾ ਫ਼ੌਜੀ, ਸੁਖਵਿੰਦਰ ਸਿੰਘ ਬਰਾੜ, ਡਾਕਟਰ ਲਵਪ੍ਰੀਤ ਸਿੰਘ ਦੀਨਾ, ਸੁਸਾਇਟੀ ਸਰਪ੍ਰਸਤ ਡਾਕਟਰ ਦਰਸ਼ਨ ਸਿੰਘ ਬੁੱਟਰ, ਤਜਿੰਦਰ ਸਿੰਘ, ਬਰਾੜ ਫ਼ੋਟੋ ਸਟੂਡੀਓ ਭਿਸੀਆਣਾ, ਜਸਪ੍ਰੀਤ ਸਿੰਘ ਖ਼ਾਲਸਾ ਸਾਬਕਾ ਮੈਂਬਰ, ਮੇਜਰ ਸਿੰਘ ਤੋਂ ਇਲਾਵਾ ਸਰਕਾਰੀ ਹਾਈ ਸਕੂਲ ਦੇ ਬੱਚਿਆਂ ਨੇ ਵਿਸ਼ੇਸ਼ ਤੌਰ ’ਤੇ ਇਸ ਰੈਲੀ ਵਿਚ ਹਿੱਸਾ ਲਿਆ। ਇਸ ਸਮੇਂ ਕਿਲੀ ਨਿਹਾਲ ਸਿੰਘ ਵਾਲਾ ਦੀ ਪੁਲਿਸ ਚੌਂਕੀ ਦੇ ਏ.ਐਸ.ਆਈ ਗੁਰਮੇਲ ਸਿੰਘ ਅਤੇ ਰਜਿੰਦਰ ਸਿੰਘ ਵਿਸ਼ੇਸ਼ ਤੌਰ ’ਤੇ ਪਹੁੰਚੇ, ਇਸ ਸਮੇਂ ਨਸ਼ਾ ਵਿਰੁੱਧ ਕਮੇਟੀ ਦੇ ਮੈਂਬਰਾਂ ਨੇ ਸਾਰੇ ਨਗਰ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਇਸ ਭਿਆਨਕ ਨਸ਼ਿਆ ਂ ਦੀ ਬਿਮਾਰੀ ਤੋਂ ਬਚਾਉਣ ਲਈ ਸਾਡਾ ਸਾਥ ਦੇਣ ਅਤੇ ਉਨ੍ਹਾਂ ਇਸ ਸਮੇਂ ਉਨ੍ਹਾਂ ਲੋਕਾਂ ਨੂੰ ਚਿਤਾਵਨੀ ਦਿੱਤੀ ਜੋ ਨਸ਼ੇ ਦਾ ਕਾਰੋਬਾਰ ਕਰਦੇ ਹਨ ਕਿ ਉਹ ਇਹਨਾਂ ਹਰਕਤਾਂ ਤੋਂ ਬਾਜ ਆ ਜਾਣ ਨਹੀਂ ਤਾਂ ਉਨ੍ਹਾਂ ’ਤੇ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ। ਇਸ ਰੈਲੀ ਵਿਚ ਔਰਤਾਂ ਨੇ ਵੀ ਵੱਧ ਚੜ੍ਹ ਕੇ ਹਿੱਸਾ ਲਿਆ।
Ad Position 22
No active advertisement
ਪਿਛਲੀ ਖ਼ਬਰ ਹੁਕਮਰਾਨ ਧਿਰ ਪਾਸੋਂ ਵਿਧਾਨ ਸਭਾ ਟਿਕਟ ਲਈ ਦਾਅਵੇਦਾਰਾਂ ਦੀ ਸਰਗਰਮੀ ਸ਼ੁਰੂ ਅਗਲੀ ਖ਼ਬਰ ਦਿ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਹੋਈ
Ad Position 24