06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਹੁਕਮਰਾਨ ਧਿਰ ਪਾਸੋਂ ਵਿਧਾਨ ਸਭਾ ਟਿਕਟ ਲਈ ਦਾਅਵੇਦਾਰਾਂ ਦੀ ਸਰਗਰਮੀ ਸ਼ੁਰੂ

ਨਥਾਣਾ, 6 ਨਵੰਬਰ (ਗੁਰਦਰਸ਼ਨ ਲੁੱਧੜ): ਪੰਜਾਬ ਵਿਧਾਨ ਸਭਾ ਚੋਣਾਂ- 2027 ਦੇ ਮੱਦੇਨਜ਼ਰ ਵਿਧਾਨ ਸਭਾ ਹਲਕਾ ਭੁੱਚੋ ਮੰਡੀ ਤੋਂ ਸਿਆਸੀ ਸਰਗਰਮੀਆਂ ਸ਼ੁਰੂ ਹੋ ਗਈਆਂ ਹਨ। ਜਿੱਥੇ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਲਈ ਪਾਰਟੀ ਦੇ ਹਲਕਾ ਇੰਚਾਰਜ ਡਾ: ਦਲਜੀਤ ਸਿੰਘ ਗੁਰੂ ਦਾ ਨਾਮ ਲਗਭਗ ਤੈਅ ਹੋ ਚੁੱਕਾ ਹੈ, ਕਾਂਗਰਸ ਪਾਰਟੀ ਦੀ ਸਬੰਧਿਤ ਲੀਡਰਸ਼ਿਪ ਅਜੇ ਪੰਜਾਬ ਇਕਾਈ ਦੇ ਜੋੜ ਤੋੜ ਦੀ ਪੁਨਰ-ਉਸਾਰੀ ਦੇ ਸਮੀਕਰਨ ਵੇਖ ਰਹੀ ਹੈ, ਜਦੋਂ ਕਿ ਹੁਕਮਰਾਨ ਧਿਰ ਆਮ ਆਦਮੀ ਪਾਰਟੀ ਦੇ ਤਿੰਨ ਦਾਅਵੇਦਾਰਾਂ ਵਿਚ ਟਿਕਟ ਹਾਸਲ ਕਰਨ ਲਈ ਰੱਸਾਕਸ਼ੀ ਸ਼ੁਰੂ ਹੋ ਗਈ ਹੈ।

Ad Position 21
No active advertisement
ਵਿਧਾਨ ਸਭਾ ਟਿਕਟ ਲਈ ਦਾਅਵੇਦਾਰ। 07-11-2026
ਨਥਾਣਾ, 6 ਨਵੰਬਰ (ਗੁਰਦਰਸ਼ਨ ਲੁੱਧੜ): ਪੰਜਾਬ ਵਿਧਾਨ ਸਭਾ ਚੋਣਾਂ- 2027 ਦੇ ਮੱਦੇਨਜ਼ਰ ਵਿਧਾਨ ਸਭਾ ਹਲਕਾ ਭੁੱਚੋ ਮੰਡੀ ਤੋਂ ਸਿਆਸੀ ਸਰਗਰਮੀਆਂ ਸ਼ੁਰੂ ਹੋ ਗਈਆਂ ਹਨ। ਜਿੱਥੇ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਲਈ ਪਾਰਟੀ ਦੇ ਹਲਕਾ ਇੰਚਾਰਜ ਡਾ: ਦਲਜੀਤ ਸਿੰਘ ਗੁਰੂ ਦਾ ਨਾਮ ਲਗਭਗ ਤੈਅ ਹੋ ਚੁੱਕਾ ਹੈ, ਕਾਂਗਰਸ ਪਾਰਟੀ ਦੀ ਸਬੰਧਿਤ ਲੀਡਰਸ਼ਿਪ ਅਜੇ ਪੰਜਾਬ ਇਕਾਈ ਦੇ ਜੋੜ ਤੋੜ ਦੀ ਪੁਨਰ-ਉਸਾਰੀ ਦੇ ਸਮੀਕਰਨ ਵੇਖ ਰਹੀ ਹੈ, ਜਦੋਂ ਕਿ ਹੁਕਮਰਾਨ ਧਿਰ ਆਮ ਆਦਮੀ ਪਾਰਟੀ ਦੇ ਤਿੰਨ ਦਾਅਵੇਦਾਰਾਂ ਵਿਚ ਟਿਕਟ ਹਾਸਲ ਕਰਨ ਲਈ ਰੱਸਾਕਸ਼ੀ ਸ਼ੁਰੂ ਹੋ ਗਈ ਹੈ। ਟਿਕਟ ਦੇ ਦਾਅਵੇਦਾਰ ‘ਆਪ’ ਦੇ ਹਲਕਾ ਵਿਧਾਇਕ ਮਾਸਟਰ ਜਗਸੀਰ ਸਿੰਘ ਪਾਰਟੀ ਦੀ ਸੂਬਾ ਸਰਕਾਰ ਵਿਚ ਖ਼ੁਦ ਭਾਈਵਾਲ ਹੋਣ ਕਰਕੇ ਉਨ੍ਹਾਂ ਲਈ ਪਾਰਟੀ ਦੇ ਸੀਨੀਅਰ ਲੀਡਰਾਂ ਤੱਕ ਪਹੁੰਚ ਕਰਨੀ ਦੂਜੇ ਉਮੀਦਵਾਰਾਂ ਦੇ ਮੁਕਾਬਲੇ ਕਾਫੀ ਸੁਖਾਲੀ ਬਣੀ ਹੋਈ ਹੈ। ਬੇਸ਼ੱਕ ਉਨ੍ਹਾਂ ਦੀ ਅਗਵਾਈ ਵਿਚ ਹੁਕਮਰਾਨ ਪਾਰਟੀ ਨੂੰ ਬਲਾਕ ਪੰਚਾਇਤ ਸੰਮਤੀ ਚੋਣਾਂ ਵਿਚ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਫਿਰ ਵੀ ਉਹ ਪੰਜਾਬ ਸਰਕਾਰ ਦੇ ਸੀਨੀਅਰ ਮੰਤਰੀਆਂ ਅਤੇ ਪਾਰਟੀ ਹਾਈਕਮਾਂਡ ਦੇ ਆਗੂਆਂ ਨਾਲ ਤਾਲਮੇਲ ਬਣਾਉਣ ਵਿਚ ਦੂਸਰੇ ਦਾਅਵੇਦਾਰਾਂ ਨਾਲੋਂ ਅੱਗੇ ਚੱਲ ਰਹੇ ਹਨ। ਜੇਕਰ ਇਲਾਕੇ ਦੇ ਹੁਕਮਰਾਨ ਧਿਰ ਨਾਲ ਸਬੰਧਿਤ ਵਰਕਰਾਂ ਦੇ ਇਕੱਠ ਜੁਟਾਉਣ ਦੀਆਂ ਸਰਗਰਮੀਆਂ ’ਤੇ ਝਾਤ ਮਾਰੀਏ ਤਾਂ ਟਿਕਟ ਦੇ ਦੂਸਰੇ ਦਾਅਵੇਦਾਰ ਐਡਵੋਕੇਟ ਲੇਖਪ੍ਰੀਤ ਸਿੰਘ ਵਿੱਕੀ ਸਭ ਤੋਂ ਮਜ਼ਬੂਤ ਦਾਅਵੇਦਾਰ ਵਜੋਂ ਵੇਖੇ ਜਾ ਰਹੇ ਹਨ। ਉਨ੍ਹਾਂ ਦੀ ਅਗਵਾਈ ਵਿਚ ਹੋਇਆ ਮਾਵਾਂ-ਧੀਆਂ ਸਤਿਕਾਰਯੋਗ ਯੋਜਨਾ ਨੂੰ ਸਮਰਪਿਤ ਸਮਾਰੋਹ ਅਤੇ ਵਰਕਰ ਮਿਲਣੀ ਨੂੰ ਸਮੁੱਚੇ ਵਿਧਾਨ ਸਭਾ ਹਲਕਾ ਨਿਵਾਸੀਆਂ ਦਾ ਭਰਵਾਂ ਹੁੰਗਾਰਾ ਵੇਖਣ ਨੂੰ ਮਿਲਿਆ ਹੈ। ਪਾਰਟੀ ਟਿਕਟ ਦੇ ਤੀਸਰੇ ਦਾਅਵੇਦਾਰ ਗੁਰਜੰਟ ਸਿੰਘ ਸਿਵੀਆਂ ਜਿੱਥੇ ਹਲਕੇ ਵਿਚ ਪਾਰਟੀ ਦੇ ਸਭ ਤੋਂ ਮੁੱਢਲੇ ਆਗੂਆਂ ਵਿਚੋਂ ਮੰਨੇ ਗਏ ਹਨ, ਉੱਥੇ ਉਹ ਪਾਰਟੀ ਦੇ ਜਥੇਬੰਦਕ ਕੇਡਰ ਵਿਚ ਚੰਗਾ ਰੁਤਬਾ ਰੱਖਦੇ ਹਨ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਪਾਰਟੀ ਹਾਈ ਕਮਾਂਡ ਵਲੋਂ ਮਿਲੇ ਨਿਰਦੇਸ਼ਾਂ ਮੁਤਾਬਿਕ ਹਲਕੇ ਦੇ ਸਕੂਲਾਂ ਵਿਚਲੇ ਵੱਖ-ਵੱਖ ਵਿਕਾਸ ਕਾਰਜਾਂ ਦੇ ਉਦਘਾਟਨ ਗੁਰਜੰਟ ਸਿੰਘ ਸਿਵੀਆਂ ਤੋਂ ਕਰਵਾਏ ਜਾਣੇ ਨਿਸ਼ਚਿਤ ਕੀਤੇ ਗਏ ਹਨ। ਟਿਕਟ ਦੇ ਦਾਅਵੇਦਾਰਾਂ ਵਲੋਂ ਆਪੋ-ਆਪਣੇ ਪੱਖ ਵਿਚ ਸ਼ੁਰੂ ਕੀਤੀਆਂ ਸਰਗਰਮੀਆਂ ਨੇ ਇੱਕ ਪਾਸੇ ਪਾਰਟੀ ਦੇ ਹੱਕ ਵਿਚ ਗਹਿਮਾ ਗਹਿਮੀ ਵਧਾਈ ਹੋਈ ਹੈ ਪਰ ਦੂਜੇ ਪਾਸੇ ਨਕਾਰਾਤਮਿਕ ਪਹਿਲੂ ਇਹ ਹੈ ਕਿ ਪੰਜਾਬ ਦੀ ਹੁਕਮਰਾਨ ਧਿਰ ਦੇ ਇਸ ਹਲਕੇ ਵਿਚ ਵੱਖੋ ਵੱਖਰੇ ਪਾਵਰ ਸੈਂਟਰ ਬਣਨ ਕਰਕੇ ਬਹੁਤੇ ਵਰਕਰ ਦੁਬਿਧਾ ਵਿਚ ਦਿਖਾਈ ਦੇ ਰਹੇ ਹਨ। ਵਿਧਾਨ ਸਭਾ ਹਲਕਾ ਭੁੱਚੋ ਤੋਂ ਤਿੰਨੇ ਉਮੀਦਵਾਰਾਂ ਦੀ ਮੈਰਿਟ ਬਰਾਬਰ ਦੀ ਹੋਣ ਕਰਕੇ ਪਾਰਟੀ ਹਾਈ ਕਮਾਂਡ ਉਕਤ ਸੀਟ ਲਈ ਟਿਕਟ ਦਾ ਫ਼ੈਸਲਾ ਪਹਿਲੀ ਸੂਚੀ ਵਿਚ ਜਾਰੀ ਨਹੀਂ ਕਰ ਸਕੀ ਹੈ।
Ad Position 22
No active advertisement
ਪਿਛਲੀ ਖ਼ਬਰ ਦਸਤਾਰ ਸਜਾਉਣ ਅਤੇ ਪੇਂਟਿੰਗ ਮੁਕਾਬਲਿਆਂ ਵਿਚ ਵਿਦਿਆਰਥੀਆਂ ਨੇ ਜਿੱਤੇ ਸ਼ਾਨਦਾਰ ਸਥਾਨ ਅਗਲੀ ਖ਼ਬਰ ਨਸ਼ਿਆਂ ਖ਼ਿਲਾਫ਼ ਸ਼ਹਾਦਤ ਦੇਣ ਵਾਲੇ ਪਰਵਿੰਦਰ ਸਿੰਘ ਝੋਟਾ ਨੂੰ ਸਮਰਪਿਤ ਬੁਰਜ ਮਹਿਮਾ ਵਾਸੀਆਂ ਨੇ ਪਿੰਡ ’ਚ ਰੈਲੀ ਕੱਢੀ
Ad Position 24