06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਦਸਤਾਰ ਸਜਾਉਣ ਅਤੇ ਪੇਂਟਿੰਗ ਮੁਕਾਬਲਿਆਂ ਵਿਚ ਵਿਦਿਆਰਥੀਆਂ ਨੇ ਜਿੱਤੇ ਸ਼ਾਨਦਾਰ ਸਥਾਨ

ਭਗਤਾ ਭਾਈਕਾ , 6 ਨਬੰਬਰ ( ਸੁਖਪਾਲ ਸਿੰਘ ਸੋਨੀ )- ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ , ਮਲੂਕਾ ਦੇਵਿਦਿਆਰਥੀਆਂ ਨੇ ਅੰਤਰ - ਸਕੂਲ ਯੁਵਕ ਮੇਲੇ ਵਿਚ ਆਪਣੀ ਬੇਮਿਸਾਲ ਪ੍ਰਤਿਭਾ , ਕਲਾ ਅਤੇ ਹੁਨਰ ਦਾ ਸ਼ਾਨਦਾਰਪ੍ਰਦਰਸ਼ਨ ਕਰਦਿਆਂ ਵੱਖ - ਵੱਖ ਮੁਕਾਬਲਿਆਂ ਵਿਚ ਪੁਜ਼ੀਸ਼ਨਾਂ ਹਾਸਲ ਕਰਕੇ ਸਕੂਲ ਦਾ ਮਾਣ ਵਧਾਇਆ । ਯੁਵਕਮੇਲੇ ਦੌਰਾਨ ਵਿਦਿਆਰਥੀਆਂ ਨੇ ਦਸਤਾਰ ਸਜਾਉਣ ਅਤੇ ਪੇਂਟਿੰਗ ਮੁਕਾਬਲਿਆਂ ਵਿਚ ਪੂਰੇ ਉਤਸ਼ਾਹ ਅਤੇ ਆਤਮ - ਵਿਸ਼ਵਾਸ ਨਾਲ ਭਾਗ ਲਿਆ ।

Ad Position 21
No active advertisement
ਅਜੀਤ ਡੈਸਕ 07-11-2026
ਭਗਤਾ ਭਾਈਕਾ , 6 ਨਬੰਬਰ ( ਸੁਖਪਾਲ ਸਿੰਘ ਸੋਨੀ )- ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ , ਮਲੂਕਾ ਦੇਵਿਦਿਆਰਥੀਆਂ ਨੇ ਅੰਤਰ - ਸਕੂਲ ਯੁਵਕ ਮੇਲੇ ਵਿਚ ਆਪਣੀ ਬੇਮਿਸਾਲ ਪ੍ਰਤਿਭਾ , ਕਲਾ ਅਤੇ ਹੁਨਰ ਦਾ ਸ਼ਾਨਦਾਰਪ੍ਰਦਰਸ਼ਨ ਕਰਦਿਆਂ ਵੱਖ - ਵੱਖ ਮੁਕਾਬਲਿਆਂ ਵਿਚ ਪੁਜ਼ੀਸ਼ਨਾਂ ਹਾਸਲ ਕਰਕੇ ਸਕੂਲ ਦਾ ਮਾਣ ਵਧਾਇਆ । ਯੁਵਕਮੇਲੇ ਦੌਰਾਨ ਵਿਦਿਆਰਥੀਆਂ ਨੇ ਦਸਤਾਰ ਸਜਾਉਣ ਅਤੇ ਪੇਂਟਿੰਗ ਮੁਕਾਬਲਿਆਂ ਵਿਚ ਪੂਰੇ ਉਤਸ਼ਾਹ ਅਤੇ ਆਤਮ - ਵਿਸ਼ਵਾਸ ਨਾਲ ਭਾਗ ਲਿਆ । ਜਾਣਕਾਰੀ ਅਨੁਸਾਰ ਦਸਤਾਰ ਸਜਾਉਣ ਦੇ ਜੂਨੀਅਰ ਵਰਗ ਵਿਚ ਮਹਿਤਾਬ ਸਿੰਘ ਨੇ ਦੂਜਾ ਸਥਾਨ , ਸੀਨੀਅਰ ਵਰਗ ਵਿਚ ਰਣਵੀਰ ਸਿੰਘ ਨੇ ਪਹਿਲਾ ਸਥਾਨ , ਪੇਂਟਿੰਗ ਮੁਕਾਬਲੇ ਦੇ ਜੂਨੀਅਰ ਵਰਗ ਵਿਚ ਅਵਨੀਤ ਕੌਰ ਨੇ ਤੀਜਾ ਸਥਾਨ ਅਤੇ ਸੀਨੀਅਰ ਵਰਗ ਵਿਚ ਹਰਸਿਮਰਨ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਦੀਆਂ ਪ੍ਰਾਪਤੀਆਂ ਵਿਚ ਚਾਰ ਚੰਨ ਲਗਾ ਦਿੱਤੇ । ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਗੁਰਿੰਦਰ ਕੌਰ ਨੇ ਜੇਤੂ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ’ ਤੇ ਵਧਾਈ ਦਿੰਦਿਆਂ ਉਨ੍ਹਾਂਦੀ ਮਿਹਨਤ , ਲਗਨ ਅਤੇ ਸਿਰਜਣਾਤਮਕ ਸੋਚ ਦੀ ਭਰਪੂਰ ਸ਼ਲਾਘਾ ਕੀਤੀ । ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀਅਜਿਹੀ ਪ੍ਰਾਪਤੀ ਪੂਰੇ ਸਕੂਲ ਲਈ ਮਾਣ ਵਾਲੀ ਗੱਲ ਹੈ । ਅਜਿਹੇ ਯੁਵਕ ਮੇਲੇ ਬੱਚਿਆਂ ਨੂੰ ਆਪਣੀ ਪ੍ਰਤਿਭਾਦਿਖਾਉਣ ਦੇ ਨਾਲ - ਨਾਲ ਆਪਣੀ ਸੱਭਿਆਚਾਰਕ ਵਿਰਾਸਤ ਨਾਲ ਜੁੜਨ ਅਤੇ ਆਤਮ - ਵਿਸ਼ਵਾਸ ਵਧਾਉਣ ਦਾਸੁਨਹਿਰੀ ਮੌਕਾ ਪ੍ਰਦਾਨ ਕਰਦੇ ਹਨ । ਪ੍ਰਿੰਸੀਪਲ ਗੁਰਿੰਦ ਰ ਕੌਰ ਨੇ ਕਿਹਾ ਕਿ ਸਕੂਲ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਵਿੱਦਿਅਕ ਖੇਤਰ ਦੇ ਨਾਲ - ਨਾਲਸੱਭਿਆਚਾਰਕ , ਕਲਾਤਮਕ , ਖੇਡਾਂ ਅਤੇ ਹੋਰ ਸਹਿ - ਵਿੱਦਿਅਕ ਗਤੀਵਿਧੀਆਂ ਵਿਚ ਵੀ ਅੱਗੇ ਵਧਣ ਲਈਉਤਸ਼ਾਹਿਤ ਕਰਨਾ ਹੈ । ਉਨ੍ਹਾਂ ਕਿਹਾ ਕਿ ਬੱਚਿਆਂ ਦੀ ਹਰ ਪ੍ਰਾਪਤੀ ਪਿੱਛੇ ਉਨ੍ਹਾਂ ਦੀ ਆਪਣੀ ਮਿਹਨਤ ਦੇ ਨਾਲ - ਨਾਲਅਧਿਆਪਕਾਂ ਦੀ ਯੋਗ ਰਹਿਨੁਮਾਈ ਅਤੇ ਸਕੂਲ ਵਲੋਂ ਦਿੱਤਾ ਜਾਂਦਾ ਉਤਸ਼ਾਹ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ । ਅੰਤ ਵਿਚ ਸਕੂਲ ਦੇ ਸਮੂਹ ਸਟਾਫ਼ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਗਈ ਅਤੇ ਭਵਿੱਖ ਵਿਚ ਵੀ ਇਸੇ ਤਰ੍ਹਾਂ ਮਿਹਨਤ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ ਗਿਆ ।
Ad Position 22
No active advertisement
ਪਿਛਲੀ ਖ਼ਬਰ ਗੌਂਸਪੁਰਾ ਤੇ ਕੇਸਰ ਸਿੰਘ ਵਾਲਾ ਦੇ ਲਾਭਪਾਤਰੀ ਪਰਿਵਾਰਾਂ ਨੂੰ ਹਲਕਾ ਵਿਧਾਇਕ ਨੇ ਵੰਡੇ ਪ੍ਰਾਪਰਟੀ ਕਾਰਡ ਅਗਲੀ ਖ਼ਬਰ ਹੁਕਮਰਾਨ ਧਿਰ ਪਾਸੋਂ ਵਿਧਾਨ ਸਭਾ ਟਿਕਟ ਲਈ ਦਾਅਵੇਦਾਰਾਂ ਦੀ ਸਰਗਰਮੀ ਸ਼ੁਰੂ
Ad Position 24