ਭੁੱਨਰਹੇੜੀ, 31 ਦਸੰਬਰ (ਧਨਵੰਤ ਸਿੰਘ)-ਨਕਾਬਪੋਸ਼ ਵਿਅਕਤੀਆਂ ਵਲੋਂ ਹਨੇਰਾ ਹੁੰਦਿਆਂ ਹੀ ਇਕ ਮੋਟਰਸਾਈਕਲ ਸਵਾਰ 'ਤੇ ਹਮਲਾ ਕਰਕੇ ਨੌਜਵਾਨ ਤੋਂ ਨਗਦੀ ਅਤੇ ਜ਼ਰੂਰੀ ਕਾਗ਼ਜ਼ਾਤ ਖੋਹ ਕੇ ਜ਼ਖਮੀ ਕਰਨ ਦੇਣ ਦਾ ਮਾਮਲਾ ਸਾਹਮਣੇ ਆਇਆ | ਗੋਪਾਲ ਹਸਪਤਾਲ ਭੁੱਨਰਹੇੜੀ ਤੋਂ ਗੁਰਵਿੰਦਰ ਸਿੰਘ ਕਰੀਬ 25ਕੁ ਵਰਿ੍ਹਆਂ ਦਾ ਨੌਜਵਾਨ ਵਸਨੀਕ ਬਰਕਤਪੁਰ ਹਰ ਰੋਜ਼ ਵਾਂਗ ਆਪਣੇ ਘਰ ਵਾਪਸ ਪਰਤ ਰਿਹਾ ਸੀ | ਪਰ ਜਦ ਉਹ ਪਿਹੋਵਾ ਪਟਿਆਲਾ ਮੁਖ ਮਾਰਗ ਤੋਂ ਮੀਰਾਂਪੁਰ ਕਾਲਜ ਤੋਂ ਥੋੜਾ ਜਿਹਾ ਅੱਗੇ ਲਿੰਕ ਸੜਕ 'ਤੇ ਇੱਕ ਨਿੱਜੀ ਸਕੂਲ ਨੇੜੇ ਪਹੁੰਚਿਆ ਤਾਂ ਪਹਿਲਾਂ ਹੀ ਮੂੰਹ ਢੱਕ ਕੇ ਖੜ੍ਹੇ ਚਾਰ-ਪੰਜ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰ ਦਿੱਤਾ ਅਤੇ ਨੌਜਵਾਨ ਤੋਂ ਬੈਗ ਖੋਹ ਕੇ ਫ਼ਰਾਰ ਹੋ ਗਏ | ਦੱਸਿਆ ਜਾ ਰਿਹਾ ਹੈ ਕਿ ਜ਼ਖਮੀ ਹੋਏ ਨੌਜਵਾਨ ਪਾਸ ਬੈਗ ਅਤੇ ਨਗਦ ਰਾਸ਼ੀ ਅਤੇ ਜ਼ਰੂਰੀ ਕਾਗ਼ਜ਼ਾਤ ਸਨ | ਅਣਪਛਾਤਿਆਂ ਵਲੋਂ ਗੁਰਵਿੰਦਰ ਸਿੰਘ ਦੀ ਹੋਈ ਕੁੱਟਮਾਰ ਕੀਤੀ ਗਈ | ਜਿਸ ਕਾਰਨ ਜ਼ਖਮੀ ਹੋਏ ਨੌਜਵਾਨ ਵਲੋਂ ਮੁੱਢਲੀ ਸਹਾਇਤਾ ਸਰਕਾਰੀ ਹਸਪਤਾਲ ਦੁਧਨਸਾਧਾਂ ਤੋਂ ਲਈ ਗਈ ਹੈ | ਇਸ ਸੰਬੰਧੀ ਪੁਲਿਸ ਥਾਣਾ ਜ਼ੁਲਕਾ ਨੂੰ ਸੂਚਨਾ ਦਿੱਤੀ ਗਈ ਹੈ |