ਅੱਜ ਤੋਂ ਸ਼ਿਫ਼ਟ ਨਾ ਹੋਣ ਵਾਲੇ ਡੇਅਰੀ ਮਾਲਕਾਂ ਦੇ ਪਾਣੀ ਤੇ ਸੀਵਰੇਜ ਦੇ ਕੁਨੈਕਸ਼ਨ ਕੱਟਣੇ ਹੋਣਗੇ ਸ਼ੁਰੂ-ਮੇਅਰ, ਕਮਿਸ਼ਨਰ
ਅਜੀਤ ਡੈਸਕ
06-01-2026
ਉਨ੍ਹਾਂ ਸਪਸ਼ਟ ਕੀਤਾ ਕਿ ਇਹ ਕਾਰਵਾਈ ਪੂਰੀ ਤਰ੍ਹਾਂ ਕਾਨੂੰਨੀ ਹੈ | ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਡੇਅਰੀ ਮਾਲਕਾਂ ਨੂੰ ਕਈ ਵਾਰ ਮੌਕੇ ਦਿੱਤੇ ਗਏ ਸਨ ਅਤੇ ਉਨ੍ਹਾਂ ਨੂੰ ਸ਼ਿਫਟਿੰਗ ਲਈ ਪੂਰਾ ਸਮਾਂ ਦਿੱਤਾ ਗਿਆ | ਕੁਝ ਡਾਇਰੀ ਮਾਲਕਾਂ ਵਲੋਂ ਮਾਨਯੋਗ ਅਦਾਲਤ ਦਾ ਰੁੱਖ ਵੀ ਕੀਤਾ ਗਿਆ ਪਰ ਕੋਈ ਫ਼ੈਸਲਾ ਡੇਅਰੀ ਮਾਲਕਾ ਦੇ ਹੱਕ 'ਚ ਨਾ ਆਉਣ ਤੋਂ ਬਾਅਦ ਵੀ ਨਗਰ ਨਿਗਮ ਨੇ ਕਿਸੇ 'ਤੇ ਜ਼ਬਰਦਸਤੀ ਨਹੀਂ ਕੀਤੀ, ਪਰ ਹੁਣ ਸ਼ਹਿਰ ਦੀ ਸਫ਼ਾਈ, ਸਿਹਤ ਅਤੇ ਆਮ ਲੋਕਾਂ ਦੀ ਸੁਵਿਧਾ ਨੂੰ ਧਿਆਨ 'ਚ ਰੱਖਦਿਆਂ ਸਖ਼ਤ ਐਕਸ਼ਨ ਲਾਜ਼ਮੀ ਹੋ ਗਿਆ ਹੈ |
ਸ਼ਹਿਰ ਅੰਦਰ ਡੇਅਰੀਆਂ ਕਾਰਨ ਗੰਦਗੀ, ਬਦਬੂ ਅਤੇ ਸਿਹਤ ਸੰਬੰਧੀ ਸਮੱਸਿਆਵਾਂ ਪੈਦਾ ਹੋ ਰਹੀਆਂ ਸਨ, ਜਿਸ ਨਾਲ ਆਮ ਲੋਕ ਕਾਫ਼ੀ ਸਮੇਂ ਤੋਂ ਪ੍ਰੇਸ਼ਾਨ ਸਨ | ਇਸ ਫ਼ੈਸਲੇ ਦੇ ਨਾਲ ਸ਼ਹਿਰ ਵਾਸੀਆਂ ਨੂੰ ਸੀਵਰੇਜ ਬਲੋਕੇਜ ਵਰਗੀਆਂ ਸਮੱਸਿਆਵਾਂ ਤੋਂ ਵੀ ਰਾਹਤ ਮਿਲੇਗੀ | ਡੇਅਰੀ ਪ੍ਰੋਜੈਕਟ ਹੀ ਇਨ੍ਹਾਂ