21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਅਮਰੀਕਾ ਵਲੋਂ ਸੰਸਾਰ 'ਚ ਅੱਤਵਾਦ ਅਤੇ ਗੈਂਗਸਟਰਵਾਦ ਨੂੰ ਹੱਲਾਸ਼ੇਰੀ ਦੇਣਾ ਬਹੁਤ ਹੀ ਨਿੰਦਣਯੋਗ-ਡਾ. ਸਵਰਾਜ ਸਿੰਘ

Ad Position 21
No active advertisement
ਅਜੀਤ ਡੈਸਕ 06-01-2026
ਪਟਿਆਲਾ, 5 ਜਨਵਰੀ (ਗੁਰਪ੍ਰੀਤ ਸਿੰਘ ਚੱਠਾ)-ਅੰਤਰਰਾਸ਼ਟਰੀ ਮਾਮਲਿਆਂ ਦੇ ਮਾਹਿਰ ਅਤੇ ਵਿਸ਼ਵ ਚਿੰਤਕ ਐਵਾਰਡ ਜੇਤੂ ਅਤੇ ਅਖ਼ਬਾਰੀ ਕਾਲਮਨਵੀਸ ਡਾ. ਸਵਰਾਜ ਸਿੰਘ ਨੇ ਅਮਰੀਕੀ ਸਾਮਰਾਜ ਵਲੋਂ ਵੇਨੇਜ਼ੁਏਲਾ 'ਤੇ ਕੀਤੇ ਗਏ ਅਮਰੀਕੀ ਸਾਮਰਾਜ ਦੀ ਘੋਰ ਨਿੰਦਿਆ ਕਰਦਿਆਂ ਕਿਹਾ ਕਿ ਅਮਰੀਕਾ ਸੰਸਾਰ 'ਚ ਸਟੇਟ ਅੱਤਵਾਦ ਅਤੇ ਸਟੇਟ ਗੈਂਗਸਟਰਵਾਦ ਨੂੰ ਹੱਲਾਸ਼ੇਰੀ ਦੇ ਰਿਹਾ ਹੈ, ਜੋ ਕਿ ਬਹੁਤ ਹੀ ਨਿੰਦਣਯੋਗ ਵਰਤਾਰਾ ਹੈ | ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਬੁੱਧੀਜੀਵੀਆਂ, ਕਲਾਕਾਰਾਂ ਅਤੇ ਨਰੋਏ ਸਮਾਜ ਦੇ ਹਰ ਵਰਗ ਦੇ ਲੋਕਾਂ ਨੂੰ ਵੈਨੇਜੁਏਲਾ 'ਤੇ ਕੀਤੇ ਗਏ ਅਮਰੀਕੀ ਸਾਮਰਾਜ ਦੀ ਖੁੱਲ੍ਹ ਕੇ ਘੋਰ ਨਿੰਦਿਆ ਕਰਨੀ ਚਾਹੀਦੀ ਹੈ ਅਤੇ ਲੋਕਾਂ ਦੇ ਸਾਹਮਣੇ ਅਮਰੀਕੀ ਸਾਮਰਾਜ ਦਾ ਅਸਲੀ ਚਿਹਰਾ ਨੰਗਾ ਕਰਨਾ ਚਾਹੀਦਾ ਹੈ | ਡਾ. ਸਵਰਾਜ ਸਿੰਘ ਆਪਣੇ 79ਵੇਂ ਜਨਮ ਦਿਨ ਦੇ ਮੌਕੇ ਵਧਾਈ ਦੇਣ ਲਈ ਆਏ ਬੁੱਧੀਜੀਵੀ, ਚਿੰਤਕ ਅਤੇ ਕਲਾਕਾਰਾਂ ਨੂੰ ਆਪਣੇ ਵਿਚਾਰਾਂ ਵਿਚ ਸੰਬੋਧਨ ਕਰ ਰਹੇ ਸਨ | ਉਨ੍ਹਾਂ ਕਿਹਾ ਕਿ ਇਹ ਹਮਲਾ ਸਿਰਫ਼ ਵੈਨੇਜੁਏਲ ਦੇ ਤੇਲ ਭੰਡਾਰਾਂ 'ਤੇ ਕਬਜ਼ਾ ਕਰਨ ਲਈ ਕੀਤਾ ਗਿਆ ਹੈ | ਕਿਉਂਕਿ ਇਸ ਦੇਸ਼ ਕੋਲ਼ ਸਭ ਤੋਂ ਵੱਡੇ ਤੇਲ ਭੰਡਾਰ ਹਨ | ਸੰਸਾਰ ਦੇ ਕੁਲ ਤੇਲ ਭੰਡਾਰਾਂ ਦਾ 20 ਫ਼ੀਸਦੀ ਹਿੱਸਾ ਇਕੱਲੇ ਵੇਨੇਜੁਏਲ ਕੋਲ ਹੈ | ਇਸ ਹਮਲੇ ਦਾ ਇਕ ਹੋਰ ਕਾਰਨ ਇਹ ਵੀ ਹੈ ਕਿ ਵੇਨੇਜੁਏਲਾ ਆਪਣੇ ਤੇਲ ਦੀ ਕੀਮਤ ਅਮਰੀਕੀ ਡਾਲਰ ਦੀ ਥਾਂ 'ਤੇ ਚੀਨ ਦੀ ਕਰੰਸੀ ਵਿਚ ਲੈ ਰਿਹਾ | ਜਿਸ ਨਾਲ ਅਮਰੀਕਾ ਦੀ ਪੈਟਰੋ ਡਾਲਰ ਰਾਜਨੀਤੀ ਕਮਜ਼ੋਰ ਹੁੰਦੀ ਹੈ ਅਤੇ ਸੰਸਾਰ 'ਤੇ ਡਾਲਰ ਦੀ ਚੌਧਰ ਵੀ ਘਟਦੀ ਹੈ ਪਰ ਅਮਰੀਕਾ ਨੇ ਇਹ ਨੰਗਾ ਚਿੱਟਾ ਹਮਲਾ ਕਰਕੇ ਸਾਬਤ ਕਰ ਦਿੱਤਾ ਹੈ ਕਿ ਉਸ ਦੀ ਚੌਧਰ ਦੇ ਵਿਚ ਕੋਈ ਵੀ ਦੇਸ਼ ਉਸ ਤੋਂ ਅੱਗੇ ਨਹੀਂ ਵਧ ਸਕਦਾ | ਇਸ ਕਰਕੇ ਉਹ ਆਪਣੀ ਨੀਤੀ ਮੁਤਾਬਿਕ ਗਲਤ ਹਮਲੇ ਕਰਕੇ ਸੰਸਾਰ ਵਿਚ ਤੀਜੇ ਵਿਸ਼ਵ ਯੁੱਧ ਨੂੰ ਬੜ੍ਹਾਵਾ ਦੇ ਰਿਹਾ ਹੈ, ਜੋ ਕਿ ਬਹੁਤ ਹੀ ਨਿੰਦਣਯੋਗ ਹੈ |
Ad Position 22
No active advertisement
ਪਿਛਲੀ ਖ਼ਬਰ ਅੱਜ ਤੋਂ ਸ਼ਿਫ਼ਟ ਨਾ ਹੋਣ ਵਾਲੇ ਡੇਅਰੀ ਮਾਲਕਾਂ ਦੇ ਪਾਣੀ ਤੇ ਸੀਵਰੇਜ ਦੇ ਕੁਨੈਕਸ਼ਨ ਕੱਟਣੇ ਹੋਣਗੇ ਸ਼ੁਰੂ-ਮੇਅਰ, ਕਮਿਸ਼... ਅਗਲੀ ਖ਼ਬਰ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਮਾਦੁਰੋ ਪਹਿਲੀ ਵਾਰ ਅਮਰੀਕੀ ਅਦਾਲਤ 'ਚ ਪੇਸ਼
Ad Position 24