ਸਮਾਣਾ, 5 ਜਨਵਰੀ (ਹਰਵਿੰਦਰ ਸਿੰਘ ਟੋਨੀ)-ਭਾਰਤ ਸਰਕਾਰ ਵਲੋਂ ਨਿਯੁਕਤ ਨੋਟਰੀ ਪਬਲਿਕ ਗੁਰਵਿੰਦਰ ਸਿੰਘ ਸਾਗੀ, ਜੋ ਇਕ ਜਾਣ-ਪਹਿਚਾਣ ਵਾਲੇ ਵਕੀਲ ਵੀ ਹਨ, ਪਿਛਲੇ ਇਕ ਮਹੀਨੇ ਤੋਂ ਆਪਣੇ ਦਫ਼ਤਰ ਵਿਚ ਮੌਜੂਦ ਨਹੀਂ ਹਨ | ਇਸ ਦੌਰਾਨ ਉਨ੍ਹਾਂ ਦੇ ਬੇਟੇ ਨੇ ਨੋਟਰੀ ਅਹੁਦੇ ਦੀ ਵਰਤੋਂ ਕਰਕੇ ਵੱਖ-ਵੱਖ ਦਸਤਾਵੇਜ਼ਾਂ, ਹਲਫ਼ੀਆ ਬਿਆਨਾਂ ਅਤੇ ਹੋਰ ਕਾਨੂੰਨੀ ਕਾਗਜ਼ਾਂ ਨੂੰ ਤਸਦੀਕ ਕਰਨਾ ਸ਼ੁਰੂ ਕਰ ਦਿੱਤਾ ਹੈ, ਜੋ ਕਿ ਗੰਭੀਰ ਕਾਨੂੰਨੀ ਉਲੰਘਣਾ ਮੰਨੀ ਜਾ ਰਹੀ ਹੈ | ਇਸ ਤੋਂ ਇਕ ਹੋਰ ਨੋਟਰੀ ਦਾ ਕੰਮ ਉਸ ਦਾ ਮੁਨਸ਼ੀ ਕਰ ਰਿਹਾ ਹੈ | ਇਕ ਅਸ਼ਟਾਮ ਫ਼ਰੋਸ਼ ਵੀ ਜਾਅਲੀ ਨੋਟਰੀ ਤਸਦੀਕ ਕਰ ਰਿਹਾ ਹੈ | ਪਤਾ ਲੱਗਾ ਹੈ ਕਿ ਉਹ ਸੰਗਰੂਰ ਦੇ ਨੋਟਰੀ ਦੇ ਖਾਲੀ ਕਾਗਜ਼ਾਂ ਤੇ ਦਸਤਖ਼ਤ ਕਰਵਾ ਕੇ ਆਪਣੇ ਪਾਸ ਰੱਖਦਾ ਹੈ ਅਤੇ ਗਾਹਕਾਂ ਨੂੰ ਟਾਈਪ ਕਰਕੇ ਦੇ ਦਿੰਦਾ ਹੈ | ਨੋਟਰੀ ਐਕਟ, 1952 ਅਨੁਸਾਰ, ਸਿਰਫ਼ ਨਿਯੁਕਤ ਨੋਟਰੀ ਪਬਲਿਕ ਹੀ ਆਪਣੇ ਦਸਤਖ਼ਤ ਅਤੇ ਅਧਿਕਾਰਤ ਮੋਹਰ ਨਾਲ ਨੋਟਰੀ ਕੰਮ ਕਰ ਸਕਦਾ ਹੈ | ਐਕਟ ਦੀ ਧਾਰਾ 8(2) ਸਪੱਸ਼ਟ ਕਰਦੀ ਹੈ ਕਿ 'ਕੋਈ ਵੀ ਕੰਮ ਨੋਟਰੀ ਐਕਟ ਵਜੋਂ ਨਹੀਂ ਮੰਨਿਆ ਜਾਵੇਗਾ ਜਦੋਂ ਤੱਕ ਇਹ ਨੋਟਰੀ ਵਲੋਂ ਆਪਣੇ ਦਸਤਖਤ ਅਤੇ ਅਧਿਕਾਰਤ ਮੋਹਰ ਨਾਲ ਨਾ ਕੀਤਾ ਜਾਵੇ |' ਇਸ ਤੋਂ ਇਲਾਵਾ ਧਾਰਾ 9(1) ਅਨੁਸਾਰ, 'ਕੋਈ ਵਿਅਕਤੀ ਨੋਟਰੀ ਵਜੋਂ ਪ੍ਰੈਕਟਿਸ ਨਹੀਂ ਕਰ ਸਕਦਾ ਜਾਂ ਨੋਟਰੀ ਦੀ ਅਧਿਕਾਰਤ ਮੋਹਰ ਨਾਲ ਕੋਈ ਨੋਟਰੀ ਕੰਮ ਨਹੀਂ ਕਰ ਸਕਦਾ ਜਦੋਂ ਤੱਕ ਉਸ ਕੋਲ ਧਾਰਾ 5 ਅਧੀਨ ਜਾਰੀ ਪ੍ਰੈਕਟਿਸ ਸਰਟੀਫਿਕੇਟ ਨਾ ਹੋਵੇ |'U ਨੋਟਰੀ ਪਬਲਿਕ ਦੇ ਅਹੁਦੇ ਨੂੰ ਪਰਿਵਾਰਕ ਮੈਂਬਰ ਜਾਂ ਬੇਟੇ ਨੂੰ ਡੈਲੀਗੇਟ ਕਰਨ ਦੀ ਕੋਈ ਵਿਵਸਥਾ ਐਕਟ ਵਿਚ ਨਹੀਂ ਹੈ | ਇਸ ਤਰ੍ਹਾਂ ਦੇ ਕੰਮ ਨੂੰ ਗੈਰ-ਕਾਨੂੰਨੀ ਮੰਨਿਆ ਜਾਂਦਾ ਹੈ ਅਤੇ ਇਸ ਨਾਲ ਪ੍ਰਭਾਵਿਤ ਵਿਅਕਤੀਆਂ ਦੇ ਦਸਤਾਵੇਜ਼ਾਂ ਦੀ ਵੈਧਤਾ ਖਤਰੇ ਵਿੱਚ ਪੈ ਸਕਦੀ ਹੈ | ਐਕਟ ਦੀ ਧਾਰਾ 12 ਅਧੀਨ ਅਜਿਹੇ ਉਲੰਘਣ ਲਈ ਸਜ਼ਾ ਵੀ ਨਿਰਧਾਰਿਤ ਹੈ | ਨੋਟਰੀ ਦਾ ਲੜਕਾ ਅਮਰਿੰਦਰ ਸਿੰਘ ਆਪਣੇ ਪਿਤਾ ਦੀ ਨੋਟਰੀ ਅਥਾਰਿਟੀ ਵਰਤ ਕੇ ਸ਼ਰੇਆਮ ਦਸਤਾਵੇਜ਼ ਨੋਟਰੀ ਕਰ ਰਿਹਾ ਹੈ | ਜਾਅਲੀ ਤੇ ਫ਼ਰਜ਼ੀ ਨੋਟਰੀ ਤਸਦੀਕ ਨੇ ਸਮਾਣਾ ਵਿਚ ਚਰਚਾ ਛੇੜ ਦਿੱਤੀ ਹੈ | ਕਈ ਲੋਕਾਂ ਨੇ ਇਸ ਨੂੰ ਕਾਨੂੰਨੀ ਧੋਖਾਧੜੀ ਵਜੋਂ ਦੇਖਦੇ ਹੋਏ ਸਥਾਨਕ ਅਧਿਕਾਰੀਆਂ, ਬਾਰ ਕੌਂਸਲ ਅਤੇ ਕੇਂਦਰੀ ਕਾਨੂੰਨ ਮੰਤਰਾਲੇ ਨੂੰ ਸ਼ਿਕਾਇਤ ਕਰਨ ਦੀ ਮੰਗ ਕੀਤੀ ਹੈ | ਹਾਲਾਂਕਿ ਗੁਰਵਿੰਦਰ ਸਿੰਘ ਸਾਗੀ ਜਾਂ ਉਨ੍ਹਾਂ ਦੇ ਪਰਿਵਾਰ ਵਲੋਂ ਅਜੇ ਤੱਕ ਕੋਈ ਵਿਆਖਿਆ ਜਾਂ ਬਿਆਨ ਸਾਹਮਣੇ ਨਹੀਂ ਆਇਆ | ਇਸ ਦੀ ਜਾਂਚ ਦੀ ਮੰਗ ਤੇਜ਼ ਹੋ ਗਈ ਹੈ ਤਾਂ ਜੋ ਨੋਟਰੀ ਪ੍ਰਕਿਰਿਆ ਦੀ ਪਾਰਦਰਸ਼ਤਾ ਅਤੇ ਕਾਨੂੰਨੀ ਵੈਧਤਾ ਬਣਾਈ ਰੱਖੀ ਜਾ ਸਕੇ | ਦੂਜੇ ਪਾਸੇ ਪੁਲਿਸ ਉਪ-ਕਪਤਾਨ ਸਮਾਣਾ ਫਤਿਹ ਸਿੰਘ ਬਰਾੜ ਨੇ ਆਖਿਆ ਕਿ ਮਾਮਲੇ ਦੀ