21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ

Ad Position 21
No active advertisement
ਅਜੀਤ ਡੈਸਕ 06-01-2026

ਰਾਜਪੁਰਾ, 5 ਜਨਵਰੀ (ਜੀ ਪੀ ਸਿੰਘ)-ਸਥਾਨਕ ਸ਼ਹਿਰ ਅਤੇ ਨੇੜਲੇ ਖੇਤਰ ਦੇ ਪਿੰਡਾਂ 'ਚ 10ਵੀਂ ਪਾਤਸ਼ਾਹੀ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ, ਸਤਿਕਾਰ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਖੇਤਰ ਦੇ ਕੇਂਦਰੀ ਗੁਰਦੁਆਰਾ ਸਿੰਘ ਸਭਾ, ਗੁ. ਸਿੰਘ ਸਭਾ ਗੁਲਾਬ ਨਗਰ, ਗੁ. ਨੌਵੀਂ ਪਾਤਿਸ਼ਾਹੀ ਮਹਿੰਦਰ ਗੰਜ, ਗੁਰਦੁਆਰਾ ਸਾਹਿਬ ਆਹਲੂਵਾਲੀਆ ਪੁਰਾਣਾ ਰਾਜਪੁਰਾ, ਗੁ. ਜਪੁ ਸਾਹਿਬ ਗੋਬਿੰਦ ਕਾਲੋਨੀ, ਗੁ. ਨਵੀਨ ਸਿੰਘ ਸਭਾ, ਗੁ. ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਗੁ. ਸਾਹਿਬ ਪੰਚਰੰਗਾ ਚੌਂਕ, ਗੁ. ਸ਼ਹੀਦ ਭਾਈ ਮਤੀ ਦਾਸ, ਗੁ. ਰਾਮਗੜ੍ਹੀਆ ਸਾਹਿਬ ਪੁਰਾਣਾ ਰਾਜਪੁਰਾ, ਗੁ. ਜੋਤ ਸਰੂਪ ਫੋਕਲ ਪੁਆਇੰਟ, ਗੁ. ਸਾਹਿਬ ਪਾਤਸ਼ਾਹੀ ਨੌਵੀਂ ਪਿੰਡ ਪਿਲਖਣੀ ਸਮੇਤ ਹੋਰ ਗੁਰਦੁਆਰਿਆਂ 'ਚ ਅੱਜ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੁਆਏ ਗਏ। ਇਸ ਦੌਰਾਨ ਕੇਂਦਰੀ ਗੁਰਦੁਆਰਾ ਸਿੰਘ ਸਭਾ ਵਿਖੇ ਪ੍ਰਧਾਨ ਅਬਰਿੰਦਰ ਸਿੰਘ ਕੰਗ ਦੀ ਦੇਖ-ਰੇਖ 'ਚ ਕਰਵਾਏ ਸਮਾਗਮ 'ਚ ਬੀਬੀ ਅਮਨਦੀਪ ਸਿੰਘ ਪਟਨਾ ਸਾਹਿਬ ਵਾਲੇ, ਭਾਈ ਸੁਖਵਿੰਦਰ ਸਿੰਘ ਰਾਜਪੁਰਾ ਵਾਲੇ, ਮੀਰੀ ਪੀਰੀ ਇਸਤਰੀ ਸਤਿਸੰਗ ਰਾਗੀ ਜਥਿਆਂ ਅਤੇ ਹੈੱਡ ਗ੍ਰੰਥੀ ਗਿਆਨੀ ਅਵਤਾਰ ਸਿੰਘ ਨੇ ਕਥਾ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਇਸ ਦੌਰਾਨ ਸਾਬਕਾ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ, ਭਾਈ ਬਰਜਿੰਦਰ ਸਿੰਘ ਪਰਵਾਨਾ ਦਮਦਮੀ ਟਕਸਾਲ ਜਥਾ ਰਾਜਪੁਰਾ ਦੇ ਮੁਖੀ ਆਪਣੇ ਸਾਥੀਆਂ ਸਮੇਤ ਗੁਰਦੁਆਰਾ ਵਿਖੇ ਨਤਮਸਤਕ ਹੋਣ ਪੁੱਜੇ ਤੇ ਪ੍ਰਬੰਧਕ ਕਮੇਟੀ ਵਲੋਂ ਉਨ੍ਹਾਂ ਨੂੰ ਸਿਰੋਪਾਉ ਪਾ ਕੇ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਗੁਰਦੁਆਰਾ ਸਿੰਘ ਸਭਾ ਗੁਲਾਬ ਨਗਰ ਵਿਖੇ ਪ੍ਰਧਾਨ ਭਾਈ ਸੇਵਕ ਦੀ ਦੇਖ-ਰੇਖ 'ਚ ਧਾਰਮਿਕ ਸਮਾਗਮ ਕਰਵਾਏ ਗਏ। ਜਿਸ 'ਚ ਭਾਈ ਹਰਵਿੰਦਰ ਸਿੰਘ ਅਤੇ ਮਾਈ ਭਾਗੋ ਛੋਟੀਆਂ ਬੱਚੀਆਂ ਦੇ ਜਥੇ ਅਤੇ ਹੈੱਡ ਗ੍ਰੰਥੀ ਭਾਈ ਲਖਵਿੰਦਰ ਸਿੰਘ ਨੇ ਸੰਗਤਾਂ ਨੂੰ ਕਥਾ ਕੀਰਤਨ ਦੁਆਰਾ ਨਿਹਾਲ ਕੀਤਾ। ਇਸ ਮੌਕੇ ਭਾਈ ਇਕਬਾਲ ਸਿੰਘ ਸਭਰਵਾਲ, ਭਾਈ ਦਾਤਾਰ ਸਿੰਘ, ਕਰਨਵੀਰ ਸਿੰਘ ਕੰਗ, ਕ੍ਰਿਪਾਲ ਸਿੰਘ ਭੰਗੂ, ਸੁਖਦੇਵ ਸਿੰਘ ਵਿਰਕ, ਮੈਨੇਜਰ ਰਮਿੰਦਰ ਸਿੰਘ, ਬੀਬੀ ਪਰਮਜੀਤ ਕੌਰ, ਰਮਨਦੀਪ ਕੌਰ ਬਾਜਵਾ, ਨਰਿੰਦਰ ਕੌਰ, ਚਰਨ ਕੌਰ ਸਮੇਤ ਹੋਰਾਂ ਨੇ ਸੇਵਾ ਨਿਭਾਈ।

Ad Position 22
No active advertisement
ਪਿਛਲੀ ਖ਼ਬਰ ਗੋਗੀ ਦੀ ਅਗਵਾਈ 'ਚ ਜਗਮੀਤ ਸਿੰਘ ਹਰਿਆਊ ਤੇ ਹੋਰ ਆਗੂਆਂ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਤਹਿਸੀਲ ਕੰਪਲੈਕਸ ਸਮਾਣਾ 'ਚ ਅਣਅਧਿਕਾਰਤ ਵਿਅਕਤੀ ਕਰ ਰਹੇ ਨੇ ਨੋਟਰੀ ਤਸਦੀਕ ਨੋਟਰੀ ਪਬਲਿਕ ਦੇ ਕੰਮ 'ਚ ਵੱਡੀ ਘਪਲੇਬਾਜ਼...
Ad Position 24