ਰਾਜਪੁਰਾ, 6 ਜਨਵਰੀ (ਜੀ.ਪੀ. ਸਿੰਘ)-ਸਥਾਨਕ ਟਰੈਫ਼ਿਕ ਪੁਲਿਸ ਵਲੋਂ ਵੱਖ-ਵੱਖ ਥਾਵਾਂ 'ਤੇ ਨਾਕਾਬੰਦੀ ਕਰਕੇ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 40 ਵਾਹਨ ਚਾਲਕਾਂ ਦੇ ਚਲਾਨ ਕੱਟੇ ਗਏ | ਜਾਣਕਾਰੀ ਅਨੁਸਾਰ ਐੱਸ.ਪੀ. ਟਰੈਫ਼ਿਕ ਪਟਿਆਲਾ ਹਰਿੰਦਰ ਸਿੰਘ ਮਾਨ ਦੀਆਂ ਸਖ਼ਤ ਹਦਾਇਤਾਂ 'ਤੇ ਅਤੇ ਡੀ.ਐੱਸ.ਪੀ. ਟਰੈਫ਼ਿਕ ਪੁਨੀਤ ਸਿੰਘ ਚਹਿਲ ਦੀ ਅਗਵਾਈ ਵਿਚ ਟਰੈਫ਼ਿਕ ਪੁਲਿਸ ਰਾਜਪੁਰਾ ਦੇ ਇੰਚਾਰਜ ਥਾਣੇਦਾਰ ਗੁਰਬਚਨ ਸਿੰਘ ਵਲੋਂ ਟਰੈਫ਼ਿਕ ਪੁਲਿਸ ਸਮੇਤ ਰਾਜਪੁਰਾ-ਪਟਿਆਲਾ ਰੋਡ 'ਤੇ ਟਾਹਲੀ ਵਾਲਾ ਚੌਂਕ ਤੋਂ ਲੈ ਕੇ ਜਤਿਨ ਲੱਸੀ ਅਤੇ ਓਵਰਬਿ੍ਜ ਨੇੜੇ ਨਾਕਾਬੰਦੀ ਕਰਕੇ ਗਲਤ ਪਾਰਕਿੰਗ ਕਰਕੇ ਖੜ੍ਹੇ 28 ਚਾਰਪਹੀਆ ਵਾਹਨਾਂ ਤੋਂ ਇਲਾਵਾ ਪ੍ਰੈਸ਼ਰ ਹੋਰਨ, ਬਿਨਾਂ ਨੰਬਰ ਪਲੇਟ, ਲਾਲ ਬੱਤੀ ਦੀ ਉਲੰਘਣਾ, ਖ਼ਤਰਨਾਕ ਡਰਾਈਵਿੰਗ, ਗੱਡੀ ਚਲਾਉਣ ਸਮੇਂ ਮੋਬਾਈਲ ਫ਼ੋਨ ਦੀ ਵਰਤੋਂ, ਬਿਨਾਂ ਫਿਟਨੈੱਸ, ਬਿਨਾਂ ਇੰਸ਼ੋਰੈਂਸ, ਬਿਨਾਂ ਹੈਲਮਟ ਸਮੇਤ ਕੁੱਲ 40 ਵਾਹਨ ਚਾਲਕਾਂ ਦੇ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਦੇ ਚੱਲਦਿਆਂ ਚਲਾਨ ਕੱਟੇ ਗਏ |