28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਮਨਰੇਗਾ ਕਾਨੂੰਨ 'ਚ ਕੀਤੀ ਸੋਧ ਦੇ ਖ਼ਿਲਾਫ਼ 10 ਜਨਵਰੀ ਨੂੰ ਕਾਂਗਰਸ ਕਰੇਗੀ ਹੱਲਾ ਬੋਲ ਰੈਲੀ-ਹਰਦਿਆਲ ਸਿੰਘ ਕੰਬੋਜ

Ad Position 21
No active advertisement
ਅਜੀਤ ਡੈਸਕ 07-01-2026
ਰਾਜਪੁਰਾ, 6 ਜਨਵਰੀ (ਰਣਜੀਤ ਸਿੰਘ)-ਕੇਂਦਰ ਸਰਕਾਰ ਵੱਲੋਂ ਮਨਰੇਗਾ ਕਾਨੰੂਨ ਵਿਚ ਕੀਤੀਆਂ ਗਈਆਂ ਵੱਡੀਆਂ ਤਬਦੀਲੀਆਂ ਅਤੇ ਇਸ ਨੂੰ ਨਵੇ ਰੂਪ ਵਿਚ ਪੇਸ਼ ਕਰਨ ਦੇ ਵਿਰੋਧ ਵਿਚ ਕਾਂਗਰਸ ਪਾਰਟੀ ਨੇ ਮੋਰਚਾ ਖ਼ੋਲ ਦਿਤਾ ਹੈ, ਜਿਸ ਨੂੰ ਲੈ ਕੇ 10 ਜਨਵਰੀ ਨੂੰ ਅਨਾਜ ਮੰਡੀ ਰਾਜਪੁਰਾ ਵਿਖੇ ਹੱਲਾ ਬੋਲ ਰੈਲੀ ਕੀਤੀ ਜਾ ਰਹੀ ਹੈ ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਵਰਕਰ ਪੁੱਜਣਗੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ | ਇਸ ਰੈਲੀ 'ਚ ਕੇਂਦਰ ਦੇ ਆਗੂਆਂ ਸਮੇਤ ਪੰਜਾਬ ਦੀ ਲੀਡਰਸ਼ਿਪ ਵੱਡੀ ਗਿਣਤੀ ਵਿਚ ਪੁੱਜ ਰਹੀ ਹੈ | ਅੱਜ ਹਰਦਿਆਲ ਸਿੰਘ ਕੰਬੋਜ ਵਲੋਂ ਰੱਖੀ ਗਈ ਵਰਕਰ ਮੀਟਿੰਗ ਨੇ ਰੈਲੀ ਦਾ ਰੂਪ ਧਾਰਨ ਕਰ ਲਿਆ | ਇਸ ਭਰਵੀਂ ਮੀਟਿੰਗ ਨੇ ਇਕ ਤਰਾਂ ਨਾਲ ਵਿਰੋਧੀ ਧਿਰ ਦੇ ਪੈਰਾਂ ਹੇਠ ਅੱਗ ਬਾਲ ਦਿਤੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਹਰਦਿਆਲ ਸਿੰਘ ਕੰਬੋਜ ਨੇ ਦੱਸਿਆ ਕਿ ਕਾਂਗਰਸ ਸਰਕਾਰ ਵੇਲੇ ਲਿਆਂਦਾ ਗਿਆ ਮਨਰੇਗਾ ਕਾਨੂੰਨ ਨੂੰ ਖ਼ਤਮ ਕਰਕੇ ਉਸ ਦੀ ਜਗ੍ਹਾ 'ਤੇ ਨਵਾਂ ਕਾਨੂੰਨ ਵਿਕਸਿਤ ਭਾਰਤ-ਗਰੰਟੀ ਫਾਰ ਰੋਜਗਾਰ ਐਡ ਆਜੀਵਿਕਾ ਮਿਸ਼ਨ ਲਿਆਂਦਾ ਜਾ ਰਿਹਾ ਹੈ | ਉਨ੍ਹਾਂ ਨੇ ਕਿਹਾ ਕਿਹਾ ਕੇਂਦਰ ਸਰਕਾਰ ਬਦਲਾਖੋਰੀ ਨੀਤੀ ਤਹਿਤ ਮਹਾਤਮਾ ਗਾਂਧੀ ਦਾ ਨਾਮ ਹਟਾ ਕੇ ਇਸ ਨੂੰ ਵਿਕਸਿਤ ਭਾਰਤ ਮਿਸ਼ਨ ਨਾਲ ਜ਼ੋੜਿਆ ਗਿਆ ਹੈ | ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਮਨਰੇਗਾ ਵਿਚ ਮਜਦੂਰੀ ਦਾ ਸਾਰਾ ਖਰਚ ਕੇਂਦਰ ਦਿੰਦਾ ਸੀ ਪਰ ਹੁਣ ਨਵੇ ਕਾਨੁੂੰਨ ਤਹਿਤ 40 ਪ੍ਰਤੀਸ਼ਤ ਸੂਬਾ ਸਰਕਾਰਾਂ ਦਿਆ ਕਰਨਗੀਆਂ | ਉਨ੍ਹਾਂ ਨੇ ਕਿਹਾ ਕਿ ਪੰਜਾਬ ਵਰਗਾ ਸੂਬਾ ਜਿਹੜਾ ਕਰਜੇ ਦੇ ਭਾਰ ਹੇਠ ਦਬਿਆ ਪਿਆ ਹੈ ਇਹ 40 ਪ੍ਰਤੀਸ਼ਤ ਹਿੱਸਾ ਦੇਣ ਦੇ ਸਮਰੱਥ ਨਹੀ ਹੈ | ਇਸ ਕਾਰਨ ਇਹ ਸਕੀਮ ਹੋਲੀ ਹੋਲੀ ਦਮ ਤੋੜ ਜਾਵੇਗੀ | ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਨਵੇ ਕਾਨੂੰਨ ਨੂੰ ਗਰੀਬ ਮਾਰੂ ਦੱਸਦੇ ਹੋਏ ਮਨਰੇਗਾ ਬਚਾਉ ਸੰਗਰਾਮ ਸ਼ੁਰੂ ਕੀਤਾ ਹੈ | ਉਨ੍ਹਾਂ ਨੇ ਕਿਹਾ ਜਿਆਦਾਤਰ ਪਿੰਡਾਂ ਵਿਚ ਇੰਟਰਨੈਟ ਦੀ ਸਮੱਸਿਆ ਹੈ ਜਿਸ ਕਾਰਨ ਨਵੀਂ ਸਕੀਮ ਪੂਰੀ ਤਰ੍ਹਾਂ ਨਾਲ ਕੰਮ ਨਹੀਂ ਕਰੇਗੀ ਅਤੇ ਮਜਦੂਰਾਂ ਦਾ ਨਾਮ ਕੱ ਟਿਆ ਜਾਵੇਗਾ | ਉਨ੍ਹਾਂ ਨੇ ਮੰਗ ਕੀਤੀ ਕਿ ਮਹਿੰਗਾਈ ਨੂੰ ਵੇਖਦੇ ਹੋਏ ਮਨਰੇਗਾ ਮਜਦੂਰੀ ਘੱਟੋ ਘੱਟ 400 ਰੁਪਏ ਦਿਹਾੜੀ ਕੀਤੀ ਜਾਵੇ | ਉਨ੍ਹਾਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਵਾਂਗ ਇਸ ਕਾਨੂੰਨ ਨੂੰ ਲੈ ਕੇ ਵੀ ਕੇਦਰ ਸਰਕਾਰ ਨੂੰ ਯੂ ਟਰਨ ਮਾਰਨ ਲਈ ਮਜਬੂਰ ਕੀਤਾ ਜਾਵੇਗਾ | ਉਨ੍ਹਾਂ ਨੇ ਕਿਹਾ ਕਿ 10 ਜਨਵਰੀ ਨੂੰ ਹੋਣ ਵਾਲੀ ਰੈਲੀ ਵਿਚ ਸੀਨੀਅਰ ਆਗੂ ਭੂਪੇਸ਼ ਬਘੇਲ ,ਪੰਜਾਬ ਵਿਚ ਵਿਰੋਧੀ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਹੋਰ ਸਮੂੰਹੀ ਲੀਡਰਸ਼ਿਪ ਪੁੱਜ ਰਹੀ ਹੈ | ਇਸ ਮੌਕੇ ਹੋਰਨਾ ਸਮੇਤ ਡਿਪਟੀ ਮੇਅਰ ਮੋਹਾਲੀ ਕੁਲਜੀਤ ਸਿੰਘ ਬੇਦੀ, ਸੀਨੀਅਰ ਆਗੂ ਬੀਬੀ ਗੁਰਮੀਤ ਕੌਰ ਕੰਬੋਜ਼, ਪ੍ਰਧਾਨ ਨਰਿੰਦਰ ਸ਼ਾਸ਼ਤਰੀ ਐਡਵੋਕੇਟ ਹਰਜੋਤ ਿੰਸਘ ਬਸੰਤਪੁਰਾ, ਅੇੈਡਵੋਕੇਟ ਸੁੱਚਾ ਸਿੰਘ ਰਾਠੌਰ, ਸਾਬਕਾ ਚੇਅਰਮੈਨ ਬਲਦੇਵ ਸਿੰਘ ਗੱਦੋਮਾਜਰਾ, ਮਲਕੀਤ ਸਿੰਘ ਉਪਲਹੇੜੀ, ਸਰਬਜੀਤ ਸਿੰਘ ਮਾਣਕਪੁਰ, ਕੌਂਸਲਰ ਅਮਨਦੀਪ ਸਿੰਘ ਨਾਗੀ, ਜਗਨੰਦਨ ਗੁਪਤਾ, ਬੂਟਾ ਸਿੰਘ ਪਿਲਖਣੀ ਦਰਸ਼ਨ ਸਿੰਘ ਮਾਮਾ, ਖਜਾਨ ਸਿੰਘ ਹੁਲਕਾ, ਗੁਰਪੀ੍ਰ੍ਰਤ ਸਿੰਘ ਜੰਡੋਲੀ, ਜੱਗਾ ਕੋਟਲਾ ਅਤੇ ਹੋਰ ਆਗੂ ਹਾਜਰ ਸਨ |
Ad Position 22
No active advertisement
ਪਿਛਲੀ ਖ਼ਬਰ ਟਰੈਫ਼ਿਕ ਪੁਲਿਸ ਨੇ ਸੜਕੀ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ 'ਤੇ ਕੱਸਿਆ ਸ਼ਿਕੰਜਾ ਅਗਲੀ ਖ਼ਬਰ 125 ਦਿਨ ਕਰਨ ਲਈ ਮਨਰੇਗਾ ਰੱਦ ਕਰਨ ਦੀ ਕੋਈ ਲੋੜ ਨਹੀਂ ਸੀ-ਡੀ.ਐੱਮ.ਐੱਫ.
Ad Position 24