ਰਾਜਪੁਰਾ, 24 ਜਨਵਰੀ (ਜੀ.ਪੀ. ਸਿੰਘ) ਅੱਜ ਕੇਂਦਰੀ ਗੁਰਦੁਆਰਾ ਸਿੰਘ ਸਭਾ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਅਬਰਿੰਦਰ ਸਿੰਘ ਕੰਗ ਦੀ ਦੇਖ-ਰੇਖ 'ਚ ਆਯੁਰਵੈਦਿਕ ਅਤੇ ਹੋਮਿਓਪੈਥਿਕ ਦਾ ਸਿਹਤ ਨਿਰੀਖਣ ਕੈਂਪ ਲਗਾਇਆ ਗਿਆ | ਜਿਸ ਵਿਚ ਆਯੁਰਵੈਦ ਦੀ ਇਸਤਰੀ ਰੋਗਾਂ ਦੀ ਮਾਹਿਰ ਡਾਕਟਰ ਕਮਲਜੀਤ ਕੌਰ ਸਰਕਾਰੀ ਆਯੁਰਵੈਦ ਡਿਸਪਾੈਸਰੀ ਪਿੰਡ ਤੇਪਲਾ ਅਤੇ ਦਵਾਈਆਂ ਦੇ ਮਾਹਿਰ ਡਾਕਟਰ ਅਮਨਦੀਪ ਸਿੰਘ ਸਰਕਾਰੀ ਆਯੁਰਵੈਦ ਡਿਸਪੈਂਸਰੀ ਨਨ੍ਹਹੇੜਾ ਨੇ 262 ਮਰੀਜਾਂ ਦਾ ਸਿਹਤ ਨਿਰੀਖਣ ਕੀਤਾ ਅਤੇ ਉਨ੍ਹਾਂ ਨੂੰ ਸਿਹਤ ਸੰਬੰਧੀ ਸਲਾਹ ਅਤੇ ਦਵਾਈਆਂ ਮੁਫ਼ਤ ਦਿੱਤੀਆਂ | ਇਸੇ ਤਰ੍ਹਾਂ ਹੋਮਿਓਪੈਥਿਕ ਡਾਕਟਰ ਰਵਿੰਦਰ ਪਾਲ ਸਿੰਘ ਸਰਕਾਰੀ ਡਿਸਪੈਂਸਰੀ ਕਾਲੋਮਾਜਰਾ ਅਤੇ ਡਾ. ਦਵਿੰਦਰ ਕੌਰ ਸਰਕਾਰੀ ਡਿਸਪੈਂਸਰੀ ਘਨੌਰ ਨੇ 249 ਮਰੀਜਾਂ ਦਾ ਨਿਰੀਖਣ ਕੀਤਾ ਅਤੇ ਮੁਫ਼ਤ ਦਵਾਈਆਂ ਦਿੱਤੀਆਂ | ਇਸ ਮੌਕੇ ਪ੍ਰਣਵ ਕੁਮਾਰ, ਨਪਿੰਦਰ ਸਿੰਘ ਫਾਰਮਾਸਿਸਟ, ਸਤਬੀਰ ਸਿੰਘ ਫਾਰਮਾਸਿਸਟ, ਪ੍ਰਬੰਧਕ ਕਮੇਟੀ ਮੈਂਬਰ ਸੁਖਦੇਵ ਸਿੰਘ ਵਿਰਕ, ਦਾਤਾਰ ਸਿੰਘ ਭਾਟੀਆ, ਇਕਬਾਲ ਸਿੰਘ ਸੱਭਰਵਾਲ, ਦਵਿੰਦਰ ਸਿੰਘ, ਕਿ੍ਪਾਲ ਸਿੰਘ ਭੰਗੂ, ਮੈਨੇਜਰ ਰਮਿੰਦਰ ਸਿੰਘ ਸਮੇਤ ਹੋਰਾਂ ਨੇ ਆਪਣੀ ਸੇਵਾ ਨਿਭਾਈ |