ਨਾਭਾ, 24 ਜਨਵਰੀ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਦੀ ਸਮਾਜ ਸੇਵੀ ਸੰਸਥਾ ਮਾਨਵ ਸੇਵਾ ਉੱਤਮ ਸੇਵਾ ਸਟੇਟ ਐਵਾਰਡੀ ਸੰਸਥਾ ਵਲੋਂ ਲਾਇਨਜ਼ ਕਲੱਬ ਨਾਭਾ ਦੇ ਸਹਿਯੋਗ ਨਾਲ 6ਵਾਂ ਮੈਡੀਕਲ ਚੈੱਕਅਪ ਕੈਂਪ 1 ਫਰਵਰੀ ਨੂੰ ਲਗਾਇਆ ਜਾ ਰਿਹਾ ਹੈ¢ ਇਸ ਕੈਂਪ ਦੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਮੁੱਖ ਸੇਵਾਦਾਰ ਵਿਕਾਸ ਮਿੱਤਲ ਨੇ ਦੱਸਿਆ ਕਿ ਇਹ ਕੈਂਪ 1 ਫਰਵਰੀ 2026 ਦਿਨ ਐਤਵਾਰ ਨੂੰ ਸਥਾਨਕ ਸਿਨੇਮਾ ਰੋਡ ਸਥਿਤ ਲਾਇਨਜ਼ ਵਿਖੇ ਲਗਾਇਆ ਜਾਵੇਗਾ¢ ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਡਾਕਟਰ ਯਸ਼ਪਾਲ ਗੋਇਲ (ਸ਼ੁਗਰ, ਬੀ.ਪੀ. ਅਤੇ ਦਿਲ ਦੇ ਰੋਗਾਂ ਦੇ ਮਾਹਿਰ), ਡਾਕਟਰ ਸ਼ਾਰੰਗ ਗੁਪਤਾ (ਚਮੜੀ ਰੋਗਾਂ ਦੇ ਮਾਹਿਰ), ਡਾਕਟਰ ਰਜਿੰਦਰ ਪਾਲ ਸਿੰਘ (ਆਪ੍ਰੇਸ਼ਨ ਦੇ ਮਾਹਿਰ), ਡਾਕਟਰ ਮਨਜੋਤ ਸਿੰਘ (ਫਿਜ਼ੀਓਥੈਰੇਪੀ ਦੇ ਮਾਹਿਰ), ਡਾਕਟਰ ਰਿਤਿਕਾ ਗੋਇਲ (ਫਾਈਬਰੋ ਸਕੈਨ ਦੇ ਮਾਹਿਰ) ਅਪਣੀ ਪੂਰੀ ਟੀਮ ਨਾਲ ਇਸ ਕੈਂਪ ਵਿਚ ਪੰਹੁਚ ਰਹੇ ਹਨ ਜੋਂ ਮਰੀਜ਼ਾਂ ਦਾ ਮੁਫਤ ਚੈਕਅਪ ਕਰਨਗੇ¢ ਉਨ੍ਹਾਂ ਕਿਹਾ ਕਿ ਇਸ ਕੈਂਪ ਵਿਚ ਜਰੂਰਤ ਦੀਆ ਦਵਾਈਆਂ ਮੁਫਤ ਦਿਤੀਆਂ ਜਾਣਗੀਆ ਅਤੇ ਲੋੜੀਂਦੇ ਟੈਸਟ ਵੀ ਮੁਫ਼ਤ ਕੀਤੇ ਜਾਣਗੇ¢