20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਬੇ-ਮੌਸਮੀ ਬਾਰਿਸ਼ ਅਤੇ ਗੜੇਮਾਰੀ ਕਾਰਨ ਫ਼ਸਲਾਂ ਪ੍ਰਭਾਵਿਤ

Ad Position 21
No active advertisement
ਅਜੀਤ ਡੈਸਕ 28-01-2026
ਭੁੱਨਰਹੇੜੀ, 27 ਜਨਵਰੀ (ਧਨਵੰਤ ਸਿੰਘ)-ਸਵੇਰੇ ਕਰੀਬ ਗਿਆਰਾਂ ਕੁ ਵਜੇ ਅੱਜ ਅਚਾਨਕ ਮÏਸਮ ਤਬਦੀਲੀ ਨੇ ਕਿਸਾਨਾਂ ਨੂੰ ਚਿੰਤਾਵਾਂ ਵਿਚ ਪਾ ਦਿੱਤਾ¢ ਫਸਲਾਂ ਦਾ ਭਾਰੀ ਨੁਕਸਾਨ ਹੋਣ ਦਾ ਖ਼ਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ¢ ਅਚਾਨਕ ਮੀਂਹ ਦੇ ਨਾਲ ਨਾਲ ਗੜੇਮਾਰੀ ਵੀ ਸ਼ੁਰੂ ਹੋ ਗਈ, ਜਿਸ ਕਾਰਨ ਫਸਲਾਂ ਨੂੰ ਭਾਰੀ ਨੁਕਸਾਨ ਹੋਣ ਬਾਰੇ ਖੇਤੀ ਮਾਹਿਰ ਦੱਸ ਰਹੇ ਹਨ¢ ਬੇ-ਮÏਸਮੀ ਬਾਰਸ਼ ਨੇ ਕਿਸਾਨਾਂ ਲਈ ਵੱਡੀ ਪ੍ਰੇਸ਼ਾਨੀ ਖੜ੍ਹੀ ਕਰ ਦਿੱਤੀ¢ ਇਹ ਬਾਰਸ਼ ਰੁਕ ਰੁਕ ਸਾਮ ਛੇ ਵਜੇ ਤੱਕ ਚਮਕ ਗਰਜ ਸਮੇਤ ਜਾਰੀ ਰਹੀ¢ ਤੇਜ਼ ਬਰਸਾਤ ਦੇ ਨਾਲ ਗੜੇਮਾਰੀ ਹੋਣ ਕਾਰਨ ਖੇਤਾਂ ਵਿਚ ਖੜੀਆਂ ਫਸਲਾਂ ਨੂੰ ਕਾਫ਼ੀ ਨੁਕਸਾਨ ਪਹੰੁਚਿਆਂ¢ ਕਿਸਾਨਾਂ ਮੁਤਾਬਿਕ ਮੀਂਹ ਅਤੇ ਗੜਿਆਂ ਦੀ ਮਾਰ ਨਾਲ ਫਸਲਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀਆਂ ਹਨ¢ ਗÏਰਤਲਬ ਹੈ ਕਿ ਕੁਝ ਦਿਨ ਪਹਿਲਾਂ ਹੋਈ ਬਰਸਾਤ ਨੂੰ ਫਸਲਾਂ ਲਈ ਲਾਹੇਵੰਦ ਮੰਨਿਆ ਜਾ ਰਿਹਾ ਸੀ, ਜਿਸ ਨਾਲ ਕਣਕ ਅਤੇ ਹੋਰ ਫਸਲਾਂ ਨੂੰ ਫ਼ਾਇਦਾ ਹੋਣ ਦੀ ਗੱਲ ਕਹੀ ਜਾ ਰਹੀ ਸੀ¢ ਪਰ ਅੱਜ ਮੁੜ ਸ਼ੁਰੂ ਹੋਈ ਤੇਜ਼ ਬਾਰਿਸ਼ ਅਤੇ ਗੜੇਮਾਰੀ ਨੇ ਕਿਸਾਨਾਂ ਦੀਆਂ ਆਸਾਂ 'ਤੇ ਪਾਣੀ ਫੇਰ ਦਿੱਤਾ ਹੈ¢ ਕਿਸਾਨਾਂ ਨੇ ਦੱਸਿਆ ਕਿ ਜੇ ਮੀਂਹ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਕਣਕ, ਚਾਰਾ, ਸਬਜ਼ੀਆਂ ਅਤੇ ਹੋਰ ਨਕਦੀ ਫਸਲਾਂ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ¢ ਜਿਸ ਕਾਰਨ ਕਿਸਾਨ ਕਾਫ਼ੀ ਚਿੰਤਾ ਵਿੱਚ ਹਨ¢ ਅਗੇਤੀ ਕਿਸਮ ਦੀ ਸਰੋਂ ਇਸ ਸਮੇਂ ਫੁੱਲ ਅਤੇ ਫਲ ਦੀ ਹਾਲਤ ਵਿਚ ਹੈ, ਜਿਸ ਨੂੰ ਮੀਂਹ ਅਤੇ ਗੜੇਮਾਰੀ ਨੇ ਕਾਫ਼ੀ ਹੱਦ ਤੱਕ ਨੁਕਸਾਨ ਪਹੁੰਚਾਇਆ ਹੈ¢ ਖੇਤਾਂ ਵਿਚ ਸਰੋਂ ਦੇ ਫੁੱਲ ਝੜ ਗਏ ਹਨ, ਜਿਸ ਨਾਲ ਪੈਦਾਵਾਰ 'ਤੇ ਮਾੜਾ ਅਸਰ ਪੈਣ ਦੀ ਸੰਭਾਵਨਾ ਹੈ¢ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਨੁਕਸਾਨ ਦਾ ਤੁਰੰਤ ਸਰਵੇ ਕਰਵਾ ਕੇ ਪ੍ਰਭਾਵਿਤ ਕਿਸਾਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ¢
Ad Position 22
No active advertisement
ਪਿਛਲੀ ਖ਼ਬਰ 7 ਕਿੱਲੋ ਭੁੱਕੀ ਸਣੇ ਕੈਂਟਰ ਸਵਾਰ ਦੋ ਕਾਬੂ ਅਗਲੀ ਖ਼ਬਰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਗਣਤੰਤਰ ਦਿਵਸ ਮੌਕੇ ਪਟਿਆਲਾ ਵਿਖੇ ਲਹਿਰਾਇਆ ਤਿਰੰਗਾ
Ad Position 24