ਖਰੜ, 27 ਜਨਵਰੀ (ਗੁਰਮੁੱਖ ਸਿੰਘ ਮਾਨ)-ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਕੁਲਵੰਤ ਸਿੰਘ ਸਰਪੰਚ ਤਿ੍ਪੜੀ, ਜੋ ਕਿ ਪਿਛਲੇ ਦਿਨੀਂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ 'ਚ ਜਾ ਬਿਰਾਜੇ ਸਨ, ਨਮਿਤ ਪਰਿਵਾਰ ਵਲੋਂ ਰਖਾਏ ਗਏ ਸ੍ਰੀ ਸਹਿਜ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ (ਲੰਬਿਆਂ) ਮੁਹਾਲੀ ਵਿਖੇ ਹੋਈ | ਇਸ ਮੌਕੇ ਭਾਈ ਪ੍ਰੇਮ ਸਿੰਘ ਚੰਡੀਗੜ੍ਹ ਵਾਲਿਆਂ ਦੇ ਰਾਗੀ ਜਥੇ ਵਲੋਂ ਵੈਰਾਗਮਈ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਇਸ ਤੋਂ ਬਾਅਦ ਸਾਬਕਾ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਯੂਥ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਕਿਰਨਵੀਰ ਸਿੰਘ ਕੰਗ, ਭ ਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ, ਭਾਜਪਾ ਆਗੂ ਅਵਤਾਰ ਸਿੰਘ ਜੀਰਾ, ਜ਼ਿਲ੍ਹਾ ਕਾਂਗਰਸ ਕਮੇਟੀ ਮੁਹਾਲੀ ਦੇ ਪ੍ਰਧਾਨ ਕਮਲ ਕਿਸ਼ੋਰ ਸ਼ਰਮਾ, ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਤੇ ਖੇਡ ਪ੍ਰਮੋਟਰ ਦਵਿੰਦਰ ਸਿੰਘ ਬਾਜਵਾ ਨੇ ਸਵ. ਕੁਲਵੰਤ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਵਲੋਂ ਸ਼੍ਰੋਮਣੀ ਅਕਾਲੀ ਦਲ ਤੇ ਕਿਸਾਨ ਯੂਨੀਅਨਾਂ ਦੀ ਮਜ਼ਬੂਤੀ ਲਈ ਕੀਤੇ ਗਏ ਯਤਨਾਂ ਅਤੇ ਸਮਾਜ ਸੇਵਾ ਦੇ ਖੇਤਰ ਵਿਚ ਪਾਏ ਗਏ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਵਿਧਾਇਕਾ ਗਨੀਵ ਕੌਰ ਮਜੀਠੀਆ, ਸ੍ਰੀ ਚਮਕੌਰ ਸਾਹਿਬ ਦੇ ਵਿਧਾਇਕ ਡਾ. ਚਰਨਜੀਤ ਸਿੰਘ ਚੰਨੀ, ਬਾਬਾ ਗਾਜ਼ੀ ਦਾਸ ਸਪੋਰਟਸ ਕਲੱਬ ਸਮੇਤ ਵਿਦੇਸ਼ਾਂ ਤੋਂ ਸ਼ੋਕ ਸੰਦੇਸ਼ ਵੀ ਭੇਜੇ ਗਏ | ਇਸ ਤੋਂ ਬਾਅਦ ਪਰਿਵਾਰ ਵਲੋਂ ਸਾਬਕਾ ਐੱਸ. ਪੀ. ਰਾਜ ਬਲਵਿੰਦਰ ਸਿੰਘ ਮਰਾੜ ਨੇ ਸਮੂਹ ਬੁਲਾਰਿਆਂ ਸਮੇਤ ਰਾਜਸੀ, ਕਿਸਾਨ ਤੇ ਸਮਾਜ ਸੇਵੀ ਜਥੇਬੰਦੀਆਂ ਦੇ ਨੁਮਾਇੰਦਿਆਂ ਅਤੇ ਬਾਬਾ ਮਹਿੰਦਰ ਸਿੰਘ ਲੰਬਿਆਂ ਵਾਲਿਆਂ ਦਾ ਉਚੇਚੇ ਤੌਰ 'ਤੇ ਧੰਨਵਾਦ ਕੀਤਾ | ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਸਮੇਤ ਹੋਰਨਾਂ ਜਥੇਬੰਦੀਆਂ ਵਲੋਂ ਸਵ. ਕੁਲਵੰਤ ਸਿੰਘ ਦੇ ਸਪੁੱਤਰ ਹਰਮਨਦੀਪ ਸਿੰਘ ਨੂੰ ਦਸਤਾਰ ਭਾਟ ਕੀਤੀ ਗਈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜਿੰਦਰ ਸਿੰਘ ਸੋਹਲ ਸਾਬਕਾ ਐੱਸ. ਐੱਸ. ਪੀ., ਵਜ਼ੀਰ ਸਿੰਘ ਖਹਿਰਾ ਸਾਬਕਾ ਐਸ. ਪੀ., ਕਰਨਵੀਰ ਸਿੰਘ ਭੰਗੂ, ਪਰਮਿੰਦਰ ਸਿੰਘ ਬਰਾੜ, ਰਣਜੀਤ ਸਿੰਘ ਗਿੱਲ, ਸੁਖਵਿੰਦਰ ਸਿੰਘ ਗੋਲਡੀ, ਖੁਸ਼ਵੰਤ ਰਾਏ ਗੀਗਾ (ਚਾਰੋਂ ਭਾਜਪਾ ਆਗੂ), ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਸ਼੍ਰੋਮਣੀ ਕਮੇਟੀ ਮੈਂਬਰ ਚਰਨਜੀਤ ਸਿੰਘ ਕਾਲੇਵਾਲ ਤੇ ਅਜਮੇਰ ਸਿੰਘ ਖੇੜਾ, ਬੀਰਦਵਿੰਦਰ ਸਿੰਘ ਬੱਲਾ, ਬੀਬੀ ਲਖਵਿੰਦਰ ਕੌਰ ਗਰਚਾ, ਪਿ੍ੰ. ਜਸਵੀਰ ਚੰਦਰ, ਪਰਮਿੰਦਰ ਸਿੰਘ ਸੋਹਾਣਾ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ, ਦਵਿੰਦਰ ਸਿੰਘ ਦੇਹਕਲਾਂ ਜ਼ਿਲ੍ਹਾ ਪ੍ਰਧਾਨ ਕਿਸਾਨ ਯੂਨੀਅਨ ਲੱੋਖੋਵਾਲ, ਕਿ੍ਪਾਲ ਸਿੰਘ ਸਿਆਊ ਪ੍ਰਧਾਨ ਕਿਸਾਨ ਯੂਨੀਅਨ ਰਾਜੇਵਾਲ, ਬਲਕਾਰ ਸਿੰਘ ਸਰਪੰਚ ਅਭੀਪੁਰ, ਮਿਲਕ ਪਲਾਂਟ ਦੇ ਸਾਬਕਾ ਡਾਇਰੈਕਟਰ ਮਲਕੀਅਤ ਸਿੰਘ ਖੱਟੜਾ, ਤਰਸੇਮ ਸਿੰਘ ਗੰਧੋਂ, ਮਨਮੋਹਨ ਸਿੰਘ ਬਾਜਵਾ, ਨਗਰ ਨਿਗਮ ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਐਡਵੋਕੇਟ ਅਵਤਾਰ ਸਿੰਘ, ਕਮਲਜੀਤ ਸਿੰਘ ਢਿੱਲੋਂ ਸਮਰਾਲਾ, ਗਊਸ਼ਾਲਾ ਖਰੜ ਦੇ ਪ੍ਰਧਾਨ ਭੁਪਿੰਦਰ ਸ਼ਰਮਾ, ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਇੰਚਾਰਜ ਹਰਮੋਹਨ ਸਿੰਘ ਸੰਧੂ, ਸ਼ਮਸ਼ੇਰ ਪੁਰਖਾਲਵੀ, ਗੁਰਦੁਆਰਾ ਅੰਬ ਸਾਹਿਬ ਦੇ ਮੈਨੇਜਰ ਰਾਜਿੰਦਰ ਸਿੰਘ ਟੌਹੜਾ, ਹਰਜਿੰਦਰ ਸਿੰਘ ਬਲੌਂਗੀ, ਰਵਿੰਦਰ ਸਿੰਘ ਖੇੜਾ ਜਨਰਲ ਸਕੱਤਰ ਯੂਥ ਅਕਾਲੀ ਦਲ, ਨਰਿੰਦਰ ਸਿੰਘ ਕੰਗ, ਰਾਜਬੀਰ ਸਿੰਘ ਬਰਾੜ, ਨਰਿੰਦਰ ਸਿੰਘ ਕੰਗ, ਰਣਧੀਰ ਸਿੰਘ ਧੀਰਾ, ਸ਼ੋ੍ਰਮਣੀ ਕਮੇਟੀ ਮੈਂਬਰ ਜਸਵਿੰਦਰ ਕੌਰ ਜੀਰਾ, ਰੇਸ਼ਮ ਸਿੰਘ ਵਡਾਲੀ, ਸਾਹਿਬ ਸਿੰਘ ਬਡਾਲੀ, ਕਸ਼ਮੀਰ ਸਿੰਘ ਬਿਲਾਸਪੁਰ, ਅਜੈਪਾਲ ਸਿੰਘ ਮਿੱਡੂਖੇੜਾ, ਕਸ਼ਮੀਰ ਸਿੰਘ ਨਾਨੋਵਾਲ, ਸੁਖਵਿੰਦਰ ਸਿੰਘ ਸੋਨੀ ਕਲੌੜ, ਹਰਸਿਮਰਨ ਸਿੰਘ ਬਾਬਾ ਸੰਧੂ, ਬਲਰਾਜ ਸਿੰਘ ਗਿੱਲ, ਰਵਿੰਦਰ ਸਿੰਘ ਸ਼ਾਮਪੁਰ, ਅਕਾਲੀ ਦਲ ਦੇ ਜ਼ਿਲ੍ਹਾ ਮਹਿਲਾ ਪ੍ਰਧਾਨ ਕੁਲਦੀਪ ਕੌਰ ਕੰਗ, ਕਾਂਗਰਸੀ ਆਗੂ ਪਰਮਿੰਦਰ ਸਿੰੰਘ ਸੋਨਾ, ਗੁਰਮੀਤ ਸਿੰਘ ਖੂਨੀਮਾਜਰਾ, ਚਰਨਜੀਤ ਸਿੰਘ ਢੀਂਡਸਾ, ਦਵਿੰਦਰ ਸਿੰਘ ਬੱਲਾ ਸਾਬਕਾ ਕੌਂਸਲਰ, ਗੁਰਿੰਦਰ ਸਿੰਘ ਗਿੰਦੀ, ਪੰਮਾ ਚੌਧਰੀ ਤੇ ਮੰਨਾ ਸੰਧੂ, ਵੱਡੀ ਗਿਣਤੀ ਵਿਚ ਵੱਖ-ਵੱਖ ਰਾਜਸੀ, ਕਿਸਾਨ ਤੇ ਸਮਾਜ ਸੇਵੀ ਜਥੇਬੰਦੀਆਂ ਦੇ ਨੁਮਾਇੰਦਿਆਂ ਸਮੇਤ ਸਾਕ-ਸੰਬੰਧੀ ਤੇ ਸੱਜਣ-ਮਿੱਤਰ ਹਾਜ਼ਰ ਸਨ |