ਅਮਿਤੋਜ ਮਾਨ ਨੇ ਲੌਟ ਵਾਸੀਆਂ ਨਾਲ ਪੰਜਾਬ ਦੇ ਭਵਿੱਖ ਬਾਬਤ ਕੀਤੀਆਂ ਵਿਚਾਰਾਂ
ਅਜੀਤ ਡੈਸਕ
28-01-2026
ਉਨ੍ਹਾਂ ਨੇ ਆਪਣੇ ਸੰਬੋਧਨ 'ਚ ਆਖਿਆ ਕਿ ਕਿ ਪੰਜਾਬ 'ਚ ਗੈਰ ਪੰਜਾਬੀਆਂ ਨੂੰ ਨੌਕਰੀ ਦੇਣਾ ਅਤੇ ਜ਼ਮੀਨਾਂ ਖ਼ਰੀਦਣ ਦੇ ਅਧਿਕਾਰਾਂ ਦੇਣ ਬਾਰੇ ਕਿਸੇ ਵੀ ਰਾਜਨੀਤਿਕ ਪਾਰਟੀ ਪਾਰਟੀ ਨੇ ਪੰਜਾਬ ਦੇ ਭਲਾ ਬਾਰੇ ਕੋਈ ਵੀ ਏਜੰਡਾ ਨਹੀਂ ਬਣਾਇਆ | ਜਿਸ ਕਰਕੇ ਪੰਜਾਬੀ ਸੂਬਾ ਅੱਜ ਸਾਰੇ ਰਾਜਾਂ ਨਾਲੋਂ ਪਛੜ ਚੁੱਕਾ ਹੈ | ਉਨ੍ਹਾਂ ਕਿਹਾ ਇਸ ਸਮੇਂ ਪੰਜਾਬ ਦਾ ਪਾਣੀ ਖਤਮ ਹੋਣ ਕਿਨਾਰੇ ਹੈ | ਜਿਸ ਪ੍ਰਤੀ 'ਆਪ' ਸਰਕਾਰ ਬਿਲਕੁਲ ਵੀ ਸੰਜੀਦਾ ਨਹੀਂ ਹੈ | ਇਸ ਤੋਂ ਇਲਾਵਾ ਉਨ੍ਹਾਂ ਆਖਿਆ ਕਿ ਹੁਣ ਪੰਜਾਬ ਸਿਰ ਕਰਜ਼ੇ ਦੀ ਪੰਡ ਦਿਨ ਪ੍ਰਤੀ ਦਿਨ ਭਾਰੀ ਹੋ ਰਹੀ ਹੈ, ਜਿਸ ਬਾਰੇ ਸਰਕਾਰਾਂ ਕੋਲ ਕੋਈ ਰੋਡ ਮੈਪ ਨਹੀਂ ਹੈ | ਇਸ ਮੌਕੇ ਜਥੇਦਾਰ ਜੋਗਿੰਦਰ ਸਿੰਘ, ਜਸਵਿੰਦਰ ਸਿੰਘ ਫੱਗਣਮਾਜਰਾ, ਬੇਅੰਤ ਸਿੰਘ, ਹਰੀ ਸਿੰਘ, ਜੀਤ ਸਿੰਘ, ਰਣਧੀਰ ਸਿੰਘ, ਮੱਘਰ ਸਿੰਘ, ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ ਤੋਂ ਇਲਾਵਾ ਸਮੂਹ ਨਗਰ ਨਿਵਾਸੀ ਹਾਜ਼ਰ ਸਨ |