20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਮਹਿੰਦਰਾ ਦੀ ਐਕਸ.ਯੂ.ਵੀ. ਅਤੇ ਐਕਸ.ਈ.ਵੀ. ਦੇ ਨਵੇਂ ਮਾਡਲ ਕੀਤੇ ਲਾਂਚ

Ad Position 21
No active advertisement
ਅਜੀਤ ਡੈਸਕ 28-01-2026
ਪਟਿਆਲਾ, 27 ਜਨਵਰੀ (ਗੁਰਪ੍ਰੀਤ ਸਿੰਘ ਚੱਠਾ)-ਮਹਿੰਦਰਾ ਰਾਜ ਪਾਵਰ ਸੋਲੂਸ਼ਨਜ਼ ਵਲੋਂ ਪਟਿਆਲਾ ਸਥਿਤ ਬਹਾਦਰਗੜ੍ਹ ਵਿਖੇ ਆਪਣੇ ਸ਼ੋਰੂਮ 'ਚ ਮਹਿੰਦਰਾ ਦੀਆਂ ਨਵੀਂ ਪੀੜ੍ਹੀ ਦੀਆਂ ਗੱਡੀਆਂ ਐਕਸ.ਯੂ.ਵੀ. 7.ਐਕਸ.ਓ. ਅਤੇ ਐਕਸ.ਈ.ਵੀ. 9.ਐੱਸ. ਦੀ ਸ਼ਾਨਦਾਰ ਲਾਂਚਿੰਗ ਕੀਤੀ ਗਈ | ਇਸ ਸਮਾਰੋਹ 'ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਘੁੰਡ ਚੁਕਾਈ ਦੀ ਰਸਮ ਅਦਾ ਕੀਤੀ | ਇਸ ਸਮਾਰੋਹ ਦੀ ਅਗਵਾਈ ਮਹਿੰਦਰਾ ਰਾਜ ਪਾਵਰ ਸੋਲੂਸ਼ਨਜ਼ ਦੇ ਮੈਨੇਜਿੰਗ ਡਾਇਰੈਕਟਰ ਜਸਕਰਨ ਸਿੰਘ ਅਤੇ ਰਾਜਵਿੰਦਰ ਸਿੰਘ ਨੇ ਕੀਤੀ | ਇਸ ਮੌਕੇ ਮੀਡੀਆ ਪ੍ਰਤੀਨਿਧੀਆਂ, ਆਟੋਮੋਬਾਇਲ ਖੇਤਰ ਨਾਲ ਸੰਬੰਧਿਤ ਆਗੂਆਂ ਅਤੇ ਗੱਡੀਆਂ ਦੇ ਸ਼ੌਕੀਨਾਂ ਦੀ ਵੱਡੀ ਹਾਜ਼ਰੀ ਰਹੀ | ਮਹਿੰਦਰਾ ਐਂਡ ਮਹਿੰਦਰਾ ਲਿਮਟਿਡ ਵਲੋਂ ਜ਼ੋਨਲ ਹੈੱਡ (ਸੇਲਜ਼) ਸਨਮੁਖ ਖੇਰਾ ਅਤੇ ਜ਼ੋਨਲ ਹੈੱਡ (ਸੇਲਜ਼) ਅੰਕਿਤ ਅਹੁਜਾ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ | ਸਮਾਰੋਹ ਦੌਰਾਨ ਮਹਿੰਦਰਾ ਐਕਸ.ਯੂ.ਵੀ. 7.ਐਕਸ.ਓ. ਦੀਆਂ ਆਧੁਨਿਕ ਖ਼ੂਬੀਆਂ 'ਤੇ ਚਾਨਣ ਪਾਉਂਦਿਆਂ ਸਨਮੁਖ ਖੇਰਾ ਨੇ ਦੱਸਿਆ ਕਿ ਇਨ੍ਹਾਂ ਗੱਡੀ 'ਚ ਤਿੰਨ ਸਕ੍ਰੀਨਾਂ ਵਾਲਾ ਡਿਜੀਟਲ ਕਾਕਪਿਟ, ਆਧੁਨਿਕ ਇੰਫੋਟੇਨਮੈਂਟ ਪ੍ਰਣਾਲੀ, ਵਾਇਰਲੈੱਸ ਮੋਬਾਈਲ ਕਨੈਕਟਿਵਟੀ, ਅਲੈਕਸਾ ਅਤੇ ਚੈਟਜੀਪੀਟੀ ਵਰਗੀ ਨਵੀਂ ਤਕਨਾਲੋਜੀ ਸ਼ਾਮਲ ਹੈ | ਉਨ੍ਹਾਂ ਦੱਸਿਆ ਕਿ ਸੁਰੱਖਿਆ ਦੇ ਪੱਖੋਂ 7 ਏਅਰ ਬੈਗ, ਇਲੈੱਕਟ੍ਰਾਨਿਕ ਸਟੇਬਿਲਿਟੀ ਪ੍ਰਣਾਲੀ, ਟਾਇਰ ਪ੍ਰੈਸ਼ਰ ਮਾਨੀਟਰਿੰਗ ਅਤੇ ਡਰਾਈਵਰ ਸਹਾਇਕ ਤਕਨਾਲੋਜੀ ਵਰਗੇ ਉੱਚ ਪੱਧਰੀ ਪ੍ਰਬੰਧ ਦਿੱਤੇ ਗਏ ਹਨ | ਇਹ ਗੱਡੀ 6 ਅਤੇ 7 ਸੀਟਰ ਵਿਕਲਪਾਂ 'ਚ ਪੈਟਰੋਲ ਅਤੇ ਡੀਜ਼ਲ ਦੋਵੇਂ ਰੂਪਾਂ 'ਚ ਉਪਲਬਧ ਹੋਵੇਗੀ | ਡਾ. ਗੁਰਪ੍ਰੀਤ ਕੌਰ ਮਾਨ ਨੇ ਕਿਹਾ ਕਿ ਇਹ ਗੱਡੀਆਂ ਅੱਜ ਦੇ ਸਮੇਂ ਦੀਆਂ ਪਰਿਵਾਰਕ ਲੋੜਾਂ ਨੂੰ ਧਿਆਨ 'ਚ ਰੱਖ ਕੇ ਤਿਆਰ ਕੀਤੀਆਂ ਗਈਆਂ ਹਨ ਅਤੇ ਉਨ੍ਹਾਂ ਨੇ ਟੀਮ ਨੂੰ ਸਫਲ ਲਾਂਚ ਲਈ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਇਸ ਪਹਿਲ ਨਾਲ ਮਹਿੰਦਰਾ ਰਾਜ ਪਾਵਰ ਸੋਲੂਸ਼ਨਜ਼ ਨੇ ਪਟਿਆਲਾ ਖੇਤਰ 'ਚ ਆਪਣੀ ਪਹਿਚਾਣ ਹੋਰ ਮਜ਼ਬੂਤ ਕੀਤੀ ਹੈ ਅਤੇ ਆਧੁਨਿਕ ਮੋਬਿਲਿਟੀ ਹੱਲ ਲੋਕਾਂ ਤੱਕ ਪਹੁੰਚਾਉਣ ਵੱਲ ਇਕ ਹੋਰ ਕਦਮ ਅੱਗੇ ਵਧਾਇਆ ਹੈ | ਇਸ ਮੌਕੇ ਬੋਲਦਿਆਂ ਜਸਕਰਨ ਸਿੰਘ ਨੇ ਕਿਹਾ ਕਿ ਐਕਸ.ਯੂ.ਵੀ. 7.ਐਕਸ.ਓ. ਅਤੇ ਐਕਸ.ਈ.ਵੀ. 9.ਐੱਸ. ਦੀ ਲਾਂਚਿੰਗ ਨਾਲ ਮਹਿੰਦਰਾ ਵੱਲੋਂ ਗਾਹਕਾਂ ਨੂੰ ਸੁਰੱਖਿਅਤ, ਆਰਾਮਦਾਇਕ ਅਤੇ ਤਕਨਾਲੋਜੀ ਨਾਲ ਭਰਪੂਰ ਵਾਹਨ ਪ੍ਰਦਾਨ ਕਰਨ ਦੀ ਵਚਨਬੱਧਤਾ ਹੋਰ ਮਜ਼ਬੂਤ ਹੋਈ ਹੈ | ਇਸ ਮੌਕੇ ਗੁਰਪ੍ਰੀਤ ਸਿੰਘ ਸੋਨੀ ਜੰਮੂ ਅਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੁਲਿਸ ਨੇ ਅਕਾਲੀ ਦਲ ਸੁਤੰਤਰ ਦੇ ਕੌਮੀ ਪ੍ਰਧਾਨ ਜਥੇਦਾਰ ਸਹੌਲੀ ਨੂੰ ਕੀਤਾ ਰੈੱਸਟ ਹਾਊਸ 'ਚ ਨਜ਼ਰਬੰਦ ਅਗਲੀ ਖ਼ਬਰ ਅਮਿਤੋਜ ਮਾਨ ਨੇ ਲੌਟ ਵਾਸੀਆਂ ਨਾਲ ਪੰਜਾਬ ਦੇ ਭਵਿੱਖ ਬਾਬਤ ਕੀਤੀਆਂ ਵਿਚਾਰਾਂ
Ad Position 24