21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਝਪਟਮਾਰ ਔਰਤ ਦੀ ਚੈਨੀ ਖੋਹ ਕੇ ਫਰਾਰ

Ad Position 21
No active advertisement
ਅਜੀਤ ਡੈਸਕ 31-01-2026
ਪਟਿਆਲਾ, 30 ਜਨਵਰੀ (ਮਨਦੀਪ ਸਿੰਘ ਖਰੌੜ)-ਗੁਰੂ ਨਾਨਕ ਨਗਰ ਵਿਚ ਸਕੂਟਰੀ ਤੋਂ ਉਤਰਨ ਲੱਗੀ ਔਰਤ ਦੇ ਗਲ ਵਿਚ ਪਾਈ ਸੋਨੇ ਦੀ ਚੇਨ ਖੋਹ ਅਣਪਛਾਤੇ ਮੋਟਰਸਾਈਕਲ ਸਵਾਰ ਫਰਾਰ ਹੋ ਗਏ ਹਨ | ਇਸ ਸੰਬੰਧੀ ਪੀੜਤਾ ਕਮਲਦੀਪ ਕੌਰ ਨੇ ਥਾਣਾ ਅਰਬਨ ਅਸਟੇਟ ਵਿਚ ਸ਼ਿਕਾਇਤ ਦਰਜ ਕਰਵਾਈ ਕਿ ਉਹ ਆਪਣੀ ਸਹੇਲੀ ਨਾਲ ਗੁਰੂ ਨਾਨਕ ਨਗਰ ਵਿਚ ਡ੍ਰੀਮਲੈਂਡ ਸਕੂਲ ਲਾਗੇ ਜਾ ਰਹੀ ਸੀ | ਜਦੋਂ ਉਹ ਸਕੂਟਰੀ ਤੋਂ ਉਤਰਨ ਲੱਗੀ ਤਾਂ ਅਚਾਨਕ ਮੂੰਹ ਬੰਨ੍ਹ ਕੇ ਮੋਟਰਸਾਈਕਲ ਉੱਤੇ ਵਿਅਕਤੀ ਆਇਆ ਤੇ ਉਸ ਦੀ ਸੋਨੇ ਦੀ ਚੇਨ ਖੋਹ ਕੇ ਫਰਾਰ ਹੋ ਗਿਆ | ਇਸ ਆਧਾਰ ਉੱਤੇ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਯੂਨੀਵਰਸਿਟੀ ਵਿਖੇ 37ਵੀਂ ਅੰਤਰਰਾਸ਼ਟਰੀ ਪੰਜਾਬੀ ਵਿਕਾਸ ਕਾਨਫ਼ਰੰਸ ਸੰਪੰਨ ਅਗਲੀ ਖ਼ਬਰ ਪੰਜਾਬ 'ਚ ਕਾਨੂੰਨ ਵਿਵਸਥਾ ਦੀ ਸਥਿਤੀ ਸਰਕਾਰ ਦੇ ਵਸੋਂ ਬਾਹਰ-ਹਰਿਆਊ
Ad Position 24