10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਸ਼੍ਰੋਮਣੀ ਅਕਾਲੀ ਦਲ ਨਾਭਾ ਦੀ ਹੋਈ ਭਰਵੀਂ ਇਕੱਤਰਤਾ

Ad Position 21
repet_subhas-goyals [Copy P29]
ਨਾਭਾ ਵਿਖੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਦੀ ਅਗਵਾਈ ਹੇਠ ਹੋਈ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਦਾ ਦਿ੍ਸ਼ | ਤਸਵੀਰ : ਜਗਨਾਰ ਸਿੰਘ ਦੁਲੱਦੀ <br/> 01-02-2026
ਨਾਭਾ, 31 ਜਨਵਰੀ (ਜਗਨਾਰ ਸਿੰਘ ਦੁਲੱਦੀ)-ਸ਼੍ਰੋਮਣੀ ਅਕਾਲੀ ਦਲ ਪੂਰੇ ਪੰਜਾਬ ਵਿੱਚ ਅੱਜ ਲੋਕਾਂ ਦੀ ਆਵਾਜ਼ ਚੁੱਕਣ ਵਾਲੀ ਇਕੋ-ਇਕ ਪਾਰਟੀ ਹੈ ਅਤੇ ਮੁੱਖ ਭੂਮਿਕਾ 'ਚ ਸ਼੍ਰੋਮਣੀ ਅਕਾਲੀ ਦਲ ਹੀ ਨਜ਼ਰ ਆ ਰਹੀ ਹੈ, ਹਾਲਾਂਕਿ ਵਿਧਾਨ ਸਭਾ 'ਚ ਵਿਰੋਧੀ ਧਿਰ ਕਾਂਗਰਸ ਪਾਰਟੀ ਹੈ, ਦੇ ਬਾਵਜੂਦ ਕਾਂਗਰਸ ਦੇ ਲੀਡਰਾਂ ਨੂੰ ਤਾਂ ਆਪਣਾ ਹੀ ਪਾਲਾ ਮਾਰ ਰਿਹਾ ਹੈ ਅਤੇ ਪੰਜਾਬ ਦੇ ਮੁੱਦਿਆਂ ਪ੍ਰਤੀ ਆਪਣੀ ਆਵਾਜ਼ ਬੁਲੰਦ ਕਰਨ 'ਚ ਨਾ ਕਾਮਯਾਬ ਰਹੇ ਹਨ | ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਥੇਦਾਰ ਮੱਖਣ ਸਿੰਘ ਲਾਲਕਾ ਨੇ ਇਕੱਤਰ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਗਟ ਕੀਤੇ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਘੁਰਕੀ ਤੋਂ ਤਾਂ ਕਾਂਗਰਸੀ ਡਰਦੇ ਹਨ ਪਰ ਸ਼੍ਰੋਮਣੀ ਅਕਾਲੀ ਦਲ ਜਿੱਥੇ ਪੰਜਾਬ ਦੇ ਮੁੱਦਿਆਂ ਦੀ ਗੱਲ ਹੁੰਦੀ ਹੈ ਡਟ ਕੇ ਮੋਹਰੀ ਹੋ ਕੇ ਚੱਟਾਨ ਵਾਂਗ ਖੜ੍ਹ ਜਾਂਦਾ ਹੈ | ਜਥੇਦਾਰ ਲਾਲਕਾ ਨੇ ਕਿਹਾ ਕਿ ਭਾਵੇਂ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਵੇ, ਚਾਹੇ ਕੇਂਦਰ ਦੀ ਲੀਡਰਸ਼ਿਪ ਅਮਿਤ ਸ਼ਾਹ ਜਾਂ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਕਿਉਂ ਨਾ ਹੋਣ ਸਭਨਾਂ ਸਾਹਮਣੇ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੀ ਆਵਾਜ਼ ਬੁਲੰਦ ਕਰਦਾ ਰਿਹਾ ਹੈ ਅਤੇ ਕਰਦਾ ਰਹੇਗਾ | ਉਨ੍ਹਾਂ ਕਿਹਾ ਕਿ ਵਰਕਰਾਂ ਨੂੰ ਤਗੜੇ ਹੋ ਕੇ ਰੈਲੀ ਸੰਬੰਧੀ ਹੁਣੇ ਤੋਂ ਤਿਆਰੀਆਂ ਕਰਨ ਦੀ ਜ਼ਰੂਰਤ ਹੈ | ਜਥੇਦਾਰ ਲਾਲਕਾ ਨੇ ਵਰਕਰਾਂ ਨੂੰ ਭਰੋਸਾ ਦਿਵਾਇਆ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੀ ਚੋਣਾਂ ਵੇਲੇ ਡਟ ਕੇ ਵਰਕਰਾਂ ਦਾ ਸਾਥ ਦਿੱਤਾ ਅਤੇ ਇਕ ਵੀ ਕਾਗ਼ਜ਼ ਰੱਦ ਨਹੀਂ ਹੋਣ ਦਿੱਤਾ ਉਸੇ ਤਰ੍ਹਾਂ ਆਉਣ ਵਾਲੀ ਕੋਈ ਵੀ ਚੋਣ 'ਚ ਉਹ ਮੌਜੂਦਾ ਸਰਕਾਰ ਦੀ ਧੱਕੇਸ਼ਾਹੀ ਨਹੀਂ ਚੱਲਣ ਦੇਣਗੇ ਅਤੇ ਵਰਕਰ ਦੇ ਨਾਲ ਚਟਾਨ ਦੇ ਵਾਂਗ ਖੜ੍ਹਨਗੇ | ਇਸ ਮੌਕੇ ਜਥੇਦਾਰ ਬਲਤੇਜ ਸਿੰਘ ਖੋਖ, ਗੁਰਦਿਆਲ ਇੰਦਰ ਸਿੰਘ ਬਿੱਲੂ, ਯੂਥ ਆਗੂ ਜੱਸਾ ਖੋਖ, ਅਮਰੀਕ ਸਿੰਘ ਥੂਹੀ, ਐਡਵੋਕੇਟ ਸਿਕੰਦਰਪ੍ਰਤਾਪ ਸਿੰਘ, ਸੁਖਵਿੰਦਰ ਸਿੰਘ ਛੀਟਾਂਵਾਲਾ, ਸਾਬਕਾ ਪ੍ਰਧਾਨ ਰਵਿੰਦਰ ਸਰਮਾ ਦੁਲੱਦੀ, ਸੁਖਜੀਤ ਸਿੰਘ ਸੋਨੀ ਚੌਧਰੀਮਾਜਰਾ, ਸੰਜੀਵ ਸ਼ਰਮਾ ਦੁਲੱਦੀ, ਲਖਵਿੰਦਰ ਸਿੰਘ ਕਮੇਲੀ, ਮੋਹਨ ਸਿੰਘ ਰਾਮਗੜ੍ਹ, ਬਲਵਿੰਦਰ ਸਿੰਘ ਧਾਰਨੀ, ਸਰਬਜੀਤ ਸਿੰਘ ਧੀਰੋਮਾਜਰਾ, ਜਗਜੀਤ ਸਿੰਘ ਖੋਖ, ਦਲਵੀਰ ਸਿੰਘ ਥੂਹੀ, ਰਣਜੀਤ ਸਿੰਘ ਤੁੰਗਾਂ, ਗੁਰਬਖਸੀਸ ਸਿੰਘ ਨਰਮਾਣਾ, ਗੁਰਜੰਟ ਸਿੰਘ ਬਿਰੜਵਾਲ, ਨਰਿੰਦਰ ਸਿੰਘ ਮੱਲੇਵਾਲ, ਕਰਮ ਸਿੰਘ ਮਾਂਗੇਵਾਲ, ਰਣਜੀਤ ਸਿੰਘ ਘੁੰਢਰ, ਬਹਾਦਰ ਸਿੰਘ ਅਗੇਤਾ, ਪਰਮਜੀਤ ਸਿੰਘ ਥੂਹੀ, ਪਿ੍ੰਸ ਤੁੰਗ, ਬਬਲੂ ਚੌਹਾਨ, ਹਰਭਜਨ ਸਿੰਘ ਮੱਲੇਵਾਲ, ਹਰਚਰਨ ਸਿੰਘ, ਗੁਰਸ਼ਰਨ ਸਿੰਘ, ਰਣਜੀਤ ਸਿੰਘ ਦੋਦਾ, ਸਪਿੰਦਰ ਸਿੰਘ ਗਲਵੱਟੀ ਨਿਰਵੈਲ ਸਿੰਘ, ਮੇਜਰ ਸਿੰਘ ਸਕੋਹਾ, ਸੁਰਿੰਦਰ ਸਿੰਘ ਜਿੰਦਲਪੁਰ, ਸੂਬੇਦਾਰ ਰੌਸ਼ਨ ਸਿੰਘ, ਨਰਿੰਦਰ ਸਿੰਘ ਮੈਂਹਸ, ਸੁਖਵਿੰਦਰ ਸਿੰਘ ਕਕਰਾਲਾ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸਮਾਣਾ ਸ਼ਹਿਰ ਦੇ ਸੀਵਰੇਜ ਦੀ ਸਫ਼ਾਈ ਆਧੁਨਿਕ ਮਸ਼ੀਨਾਂ ਨਾਲ ਕਰਵਾਉਣ ਦੀ ਜੌੜਾਮਾਜਰਾ ਵਲੋਂ ਸ਼ੁਰੂਆਤ ਅਗਲੀ ਖ਼ਬਰ ਟ੍ਰੈਫ਼ਿਕ ਪੁਲਿਸ ਨੇ ਮਨਾਇਆ ਸੜਕ ਸੁਰੱਖਿਆ ਹਫ਼ਤਾ
Ad Position 24