29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਪੰਜਾਬੀ ਯੂਨੀਵਰਸਿਟੀ ਅਤੇ ਐੱਸ.ਬੀ.ਆਈ. ਵਿਚਕਾਰ ਇਕਰਾਰਨਾਮਾ ਸਹੀਬੱਧ

Ad Position 21
No active advertisement
ਪੰਜਾਬ ਯੂਨੀਵਰਸਿਟੀ ਵਿਖੇ ਇਕਰਾਰਨਾਮਾ ਸਹੀਬੱਧ ਕਰਨ ਉਪਰੰਤ ਉਪ ਕੁਲਪਤੀ ਡਾ. ਜਗਦੀਪ ਸਿੰਘ, ਰਵਿੰਦਰ ਕੁਮਾਰ ਗੁਪਤਾ ਨਾਲ ਐੱਸ.ਬੀ.ਆਈ. ਅਤੇ ਪੰਜਾਬੀ ਯੂਨੀਵਰਸਿਟੀ ਦੇ ਅਧਿਕਾਰੀ | ਅਜੀਤ ਤਸਵੀਰ <br/> 03-02-2026
ਪਟਿਆਲਾ, 2 ਫਰਵਰੀ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਭਾਰਤੀ ਸਟੇਟ ਬੈਂਕ (ਐੱਸ.ਬੀ.ਆਈ.) ਵਲੋਂ ਇਕ ਇਕਰਾਰਨਾਮਾ (ਐੱਮ.ਓ.ਯੂ.) ਸਹੀਬੱਧ ਕੀਤਾ ਗਿਆ | ਇਸ ਮੌਕੇ ਉਪ ਕੁਲਪਤੀ ਡਾ. ਜਗਦੀਪ ਸਿੰਘ ਨੇ ਕਿਹਾ ਕਿ ਆਰਥਿਕ ਪੱਖੋਂ ਨਿਸ਼ਚਿੰਤ ਕਰਮਚਾਰੀ ਹੀ ਅਦਾਰੇ ਦੀ ਤਰੱਕੀ ਵਿਚ ਬਿਹਤਰ ਯੋਗਦਾਨ ਪਾ ਸਕਦੇ ਹਨ | ਉਨ੍ਹਾਂ ਕਿਹਾ ਕਿ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਤੇ ਆਰਥਿਕ ਸੁਰੱਖਿਆ ਨੂੰ ਯਕੀਨੀ ਬਣਾਉਣਾ ਸਾਡਾ ਫ਼ਰਜ਼ ਹੈ ਅਤੇ ਸਾਡਾ ਮਕਸਦ ਆਪਣੇ ਸਟਾਫ਼ ਨੂੰ ਅਜਿਹਾ ਮਾਹੌਲ ਦੇਣਾ ਹੈ ਜਿੱਥੇ ਉਹ ਆਰਥਿਕ ਪੱਖੋਂ ਨਿਸ਼ਚਿੰਤ ਹੋ ਕੇ ਯੂਨੀਵਰਸਿਟੀ ਦੀ ਤਰੱਕੀ ਵਿਚ ਯੋਗਦਾਨ ਪਾ ਸਕਣ | ਉਨ੍ਹਾਂ ਐੱਸ.ਬੀ.ਆਈ. ਦੇ ਸਾਰੇ ਅਧਿਕਾਰੀਆਂ ਇਸ ਸੰਬੰਧੀ ਵਿਸ਼ੇਸ਼ ਧੰਨਵਾਦ ਕੀਤਾ | ਇਸ ਇਕਰਾਰਨਾਮੇ ਤੇ ਐੱਸ.ਬੀ.ਆਈ. ਤੋਂ ਡਿਪਟੀ ਜਨਰਲ ਮੈਨੇਜਰ ਰਵਿੰਦਰ ਕੁਮਾਰ ਗੁਪਤਾ ਅਤੇ ਪੰਜਾਬੀ ਯੂਨੀਵਰਸਿਟੀ ਵਲੋਂ ਰਜਿਸਟਰਾਰ ਡਾ. ਦਵਿੰਦਰਪਾਲ ਸਿੰਘ ਸਿੱਧੂ ਨੇ ਸਹੀ ਪਾਈ | ਜ਼ਿਕਰਯੋਗ ਹੈ ਕਿ ਇਸ ਇਕਰਾਰਨਾਮੇ ਤਹਿਤ ਯੂਨੀਵਰਸਿਟੀ ਦੇ ਰੈਗੂਲਰ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਵੱਖ-ਵੱਖ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ | ਇਸ ਮੌਕੇ ਐੱਸ.ਬੀ.ਆਈ. ਪਟਿਆਲਾ ਤੋਂ ਰਿਜਨਲ ਮੈਨੇਜਰ ਰਮੇਸ਼ ਕੁਮਾਰ ਨੇਗੀ, ਡੀਨ ਅਕਾਦਮਿਕ ਮਾਮਲੇ ਪ੍ਰੋ. ਜਸਵਿੰਦਰ ਸਿੰਘ ਬਰਾੜ ਅਤੇ ਵਿੱਤ ਅਫ਼ਸਰ ਡਾ. ਬੀ.ਬੀ. ਸਿੰਗਲਾ ਸਮੇਤ ਹੋਰ ਅਧਿਕਾਰੀ ਮੌਜੂਦ ਰਹੇ | ਪੰਜਾਬੀ ਯੂਨੀਵਰਸਿਟੀ ਸਥਿਤ ਐੱਸ.ਬੀ.ਆਈ. ਸ਼ਾਖਾ ਦੇ ਚੀਫ਼ ਮੈਨੇਜਰ ਸ਼ਿਵਾਨੀ ਰਜਤ ਸ਼ਰਮਾ ਨੇ ਇਕਰਾਰਨਾਮੇ ਦੀਆਂ ਸ਼ਰਤਾਂ ਬਾਰੇ ਵਿਸਥਾਰ ਵਿਚ ਦੱਸਿਆ ਕਿ ਜੇਕਰ ਨੌਕਰੀ ਦੌਰਾਨ ਕਿਸੇ ਵੀ ਕਰਮਚਾਰੀ ਦੀ ਮੌਤ ਹੁੰਦੀ ਹੈ ਤਾਂ ਉਸ ਦੇ ਵਾਰਿਸਾਂ ਨੂੰ 10 ਲੱਖ ਰੁਪਏ ਦੀ ਲਾਈਫ਼ ਟਰਮ ਬੀਮਾ ਰਾਸ਼ੀ ਬੈਂਕ ਵਲੋਂ ਮੁਹੱਈਆ ਕਰਵਾਈ ਜਾਵੇਗਾ | ਇਸੇ ਤਰ੍ਹਾਂ ਐਕਸੀਡੈਂਟਲ ਬੀਮਾ ਰਾਸ਼ੀ ਦਾ 1.6 ਕਰੋੜ ਰੁਪਏ ਦਾ ਕਵਰ ਸ਼ਾਮਿਲ ਹੈ | 'ਰਿਸ਼ਤੇ ਸਕੀਮ' ਤਹਿਤ ਕਰਮਚਾਰੀਆਂ ਦੇ ਪਰਿਵਾਰਕ ਮੈਂਬਰਾਂ ਦਾ ਖਾਤਾ ਭਾਵੇਂ ਪੂਰੇ ਭਾਰਤ ਵਿਚ ਕਿਸੇ ਵੀ ਐੱਸ.ਬੀ.ਆਈ. ਸ਼ਾਖਾ ਵਿਚ ਹੋਵੇ, ਉਹ ਵੀ ਕਰਮਚਾਰੀਆਂ ਵਾਂਗ ਮੁਫ਼ਤ ਆਰ.ਟੀ.ਜੀ.ਐੱਸ. ਸੇਵਾਵਾਂ, ਮੁਫ਼ਤ ਐਨ.ਈ.ਐੱਫ.ਟੀ. ਸੇਵਾਵਾਂ, ਮੁਫ਼ਤ ਚੈੱਕ-ਬੁੱਕ ਆਦਿ ਦੇ ਲਾਭ ਸੰਬੰਧੀ ਸਹੂਲਤ ਪ੍ਰਾਪਤ ਕਰ ਸਕਣਗੇ | ਇਸੇ ਤਰ੍ਹਾਂ ਐੱਸ.ਬੀ.ਆਈ. ਦੇ ਸਿਹਤ ਬੀਮਾ (ਹੈਲਥ ਕਵਰ ਸਫਾਇਰ) ਦੀ ਪ੍ਰੀਮੀਅਮ ਰਾਸ਼ੀ ਵਿਚ ਵੀ ਤਕਰੀਬਨ 50 ਫ਼ੀਸਦੀ ਤੱਕ ਦੀ ਛੋਟ ਮਿਲੇਗੀ | ਇਹ ਸਾਰੀਆਂ ਸਹੂਲਤਾਂ ਸਿਰਫ਼ ਪੰਜਾਬੀ ਯੂਨੀਵਰਸਿਟੀ ਵਿਚਲੀ ਸ਼ਾਖਾ ਵਿਚ ਹੀ ਉਪਲਬਧ ਨਹੀਂ ਰਹਿਣਗੀਆਂ ਬਲਕਿ ਪੂਰੇ ਦੇਸ਼ ਵਿਚ ਹਰੇਕ ਐੱਸ.ਬੀ.ਆਈ. ਸ਼ਾਖਾ ਵਿਚ ਮਿਲਣਗੀਆਂ |
Ad Position 22
No active advertisement
ਪਿਛਲੀ ਖ਼ਬਰ ਭਾਰਤਮਾਲਾ ਪ੍ਰੋਜੈਕਟ ਤਹਿਤ ਬਣ ਰਹੀ ਸੜਕ ਨਾਲ ਬੰਦ ਹੋਏ ਰਸਤਿਆਂ ਸੰਬੰਧੀ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਦਿੱਤੀ ਦਰਖ... ਅਗਲੀ ਖ਼ਬਰ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲਣ ਨਾਲ ਆਖਰ ਸੱਚਾਈ ਦੀ ਜਿੱਤ ਹੋਈ-ਜਥੇ: ਰਣੀਕੇ, ਖਾਪੜਖੇੜੀ, ਪਹਿਲਵਾਨ <br/>
Ad Position 24