29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਭਾਰਤਮਾਲਾ ਪ੍ਰੋਜੈਕਟ ਤਹਿਤ ਬਣ ਰਹੀ ਸੜਕ ਨਾਲ ਬੰਦ ਹੋਏ ਰਸਤਿਆਂ ਸੰਬੰਧੀ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਦਿੱਤੀ ਦਰਖਾਸਤ

Ad Position 21
No active advertisement
ਰਸਤਿਆਂ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ | ਤਸਵੀਰ : ਭੁਪਿੰਦਰ ਸਿੰਘ <br/> 03-02-2026
ਬਨੂੜ, 2 ਫਰਵਰੀ (ਭੁਪਿੰਦਰ ਸਿੰਘ)-ਬਨੂੜ ਕਿਸਾਨ ਰੋਡ ਸੰਘਰਸ਼ ਕਮੇਟੀ ਨੇ ਨੈਸ਼ਨਲ ਹਾਈਵੇ ਅਥਾਰਿਟੀ ਤੋਂ ਭਾਰਤਮਾਲਾ ਪ੍ਰੋਜੈਕਟ ਤਹਿਤ ਉਸਾਰੀ ਅਧੀਨ ਸੜਕਾਂ ਦੇ ਨਾਲ ਬੰਦ ਹੋਏ ਰਸਤਿਆਂ ਸੰਬੰਧੀ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਦਰਖਾਸਤ ਦਿੱਤੀ ਗਈ ਹੈ ਅਤੇ ਬੈਠਕ ਕਰਕੇ ਸੜਕ ਦੇ ਦੋਵੇਂ ਪਾਸੇ ਪੱਕੀ ਸਰਵਿਸ ਰੋਡ ਬਣਾਉਣ ਲਈ ਪੰਜਾਬ ਸਰਕਾਰ ਦੇ ਦਾਖਲ ਦੀ ਮੰਗ ਕੀਤੀ ਹੈ | ਕਿਸਾਨ ਰਾਮ ਸਿੰਘ ਬੁੱਢਣਪੁਰ, ਅਵਤਾਰ ਸਿੰਘ ਮਨੌਲੀ ਸੂਰਤ, ਹੈਪੀ ਬਨੂੜ, ਦਲਬੀਰ ਸਿੰਘ ਸਾਧਾਪੁਰ, ਪਰਮਜੀਤ ਸਿੰਘ ਡੰਗਡੈਹਿਰਾ, ਮਨਜੀਤ ਸਿੰਘ ਰਾਜੋਮਾਜਰਾ ਆਦਿ ਕਿਸਾਨਾਂ ਨੇ ਦੱਸਿਆ ਕਿ ਸੜਕ ਬਣਨ ਨਾਲ ਮਾਲ ਵਿਭਾਗ ਵਿਚ ਦਰਜ ਕਈ ਥਾਵਾਂ ਤੋਂ ਰਸਤੇ ਬੰਦ ਹੋ ਗਏ ਹਨ ਅਤੇ ਜ਼ਿਆਦਾਤਰ ਜ਼ਮੀਨਾਂ ਦੋਫਾੜ ਹੋਣ ਕਰਨ ਰਸਤੇ ਬੰਦ ਹੋ ਗਏ ਹਨ ਅਤੇ ਸੜਕ ਬਣਾ ਰਹੀ ਕੰਪਨੀ ਨੇ ਆਪਣੀ ਐਕਵਾਇਰ ਕੀਤੀ ਸਮੁੱਚੀ ਥਾਂ ਦੇ ਦੋਵੇਂ ਪਾਸੇ ਵੱਡੀ ਦੀਵਾਰ ਉਸਾਰੀ ਜਾ ਰਹੀ ਹੈ | ਜਿਸ ਕਾਰਨ ਕਿਸਾਨਾਂ ਨੂੰ ਆਪਣੀ ਜ਼ਮੀਨ ਵਿਚ ਜਾਣ ਦਾ ਕੋਈ ਰਸਤਾ ਬਾਕੀ ਨਹੀਂ ਬਚਿਆ | ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਇਸ ਸੰਬੰਧੀ ਕਿਸਾਨਾਂ ਦੀ ਡੀਸੀ ਮੁਹਾਲੀ ਤੇ ਐਨ.ਐਚ.ਆਈ. ਅਧਿਕਾਰੀਆਂ ਨਾਲ ਬੈਠਕ ਹੋਈ ਅਤੇ ਬੰਦ ਹੋਏ ਰਸਤੇ ਦੇਣ ਦਾ ਫ਼ੈਸਲਾ ਹੋਇਆ ਸੀ, ਹੁਣ ਐਨ.ਐਚ.ਆਈ. ਵਲੋਂ ਦੀਵਾਰ ਵਿਚ ਲਾਂਘਾ ਰੱਖ ਕੇ ਅੰਦਰ ਵਾਲੇ ਪਾਸੇ ਰਸਤੇ ਦਿੱਤੇ ਜਾ ਰਹੇ ਹਨ, ਜੋ ਨਾਕਾਫ਼ੀ ਹਨ | ਕਿਸਾਨਾਂ ਨੇ ਇਹ ਖ਼ਦਸ਼ਾ ਵੀ ਜ਼ਾਹਿਰ ਕੀਤਾ ਕਿ ਦੀਵਾਰ ਵਿਚ ਰੱਖੇ ਰਸਤੇ ਕਦੇ ਵੀ ਬੰਦ ਹੋ ਸਕਦੇ ਹਨ | ਜਿਸ ਕਾਰਨ ਉਨ੍ਹਾਂ ਬੈਠਕ ਕਰਕੇ ਪੱਕੇ ਰਸਤੇ ਦੇਣ ਦੀ ਮੰਗ ਕੀਤੀ ਹੈ | ਕਿਸਾਨਾਂ ਨੇ ਦੱਸਿਆ ਕਿ ਸੜਕ ਦੇ ਬਣਨ ਨਾਲ ਬੰਦ ਹੋਏ ਰਸਤੇ ਅਤੇ ਸੜਕ ਦੇ ਦੋਵੇਂ ਪਾਸੇ ਜ਼ਮੀਨਾਂ ਵਲ ਦੀਵਾਰ ਉਸਾਰਨ ਦਾ ਮਾਮਲਾ ਕੇਂਦਰੀ ਲੋਕ ਨਿਰਮਾਣ ਮੰਤਰੀ ਨੂੰ ਲਿਖਤੀ ਦਰਖਾਸਤ ਦੇ ਕੇ ਧਿਆਨ ਵਿਚ ਲਿਆਂਦਾ ਸੀ ਪਰ ਅਜੇ ਤਕ ਉਸ ਉੱਤੇ ਕੋਈ ਕਾਰਵਾਈ ਨਹੀਂ ਹੋਈ | ਉਨ੍ਹਾਂ ਕਿਹਾ ਕਿ ਇਹ ਸਮੱਸਿਆ ਬਨੂੜ ਇਲਾਕੇ ਸਮੇਤ ਡੇਰਾਬਸੀ, ਹੰਡੇਸਰਾ ਤੇ ਹਰ ਥਾਂ 'ਤੇ ਹੈ | ਕਿਸਾਨਾਂ ਨੇ ਪੰਜਾਬ ਸਰਕਾਰ ਦੇ ਦਖ਼ਲ ਦੀ ਮੰਗ ਕਰਦਿਆਂ ਕਿਹਾ ਕਿ ਇਸ ਸਮੱਸਿਆ ਦੇ ਪੱਕੇ ਹੱਲ ਲਈ ਨਵੀਂ ਬਣ ਰਹੀ ਸੜਕਾਂ ਦੇ ਨਾਲ ਪੱਕੇ ਸਰਵਿਸ ਰੋਡ ਲੁਆਏ ਜਾਣ | ਇਸ ਮੌਕੇ ਦੇਬ ਸਿੰਘ, ਨੰਬਰਦਾਰ ਬਲਬੀਰ ਸਿੰਘ, ਹਰਦਿੱਤ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਜੀਠੀਆ ਮਾਮਲੇ 'ਚ ਸੱਚਾਈ ਦੀ ਜਿੱਤ ਹੋਈ-ਜਥੇਦਾਰ ਲਾਲਕਾ ਅਗਲੀ ਖ਼ਬਰ ਪੰਜਾਬੀ ਯੂਨੀਵਰਸਿਟੀ ਅਤੇ ਐੱਸ.ਬੀ.ਆਈ. ਵਿਚਕਾਰ ਇਕਰਾਰਨਾਮਾ ਸਹੀਬੱਧ
Ad Position 24